ਲੁਧਿਆਣਾ ਤਕਰੀਬਨ ਇਕ ਮਹੀਨਾ ਪਹਿਲਾਂ 11 ਸਾਲਾ ਲੜਕੇ ਅਰਜੁਨ ਕੁਮਾਰ ਨੂੰ ਪਿੰਡ ਜਸਪਾਲ ਬੰਗੜ ਵਿਖੇ ਘਰ ਦੇ ਬਾਹਰ ਖੇਡਦੇ ਸਮੇਂ ਇਕ ਪਾਗਲ ਕੁੱਤੇ ਨੇ ਵੱਢ ਲਿਆ ।
ਉਸਨੇ ਮਾਪਿਆਂ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਅਤੇ ਕਿਹਾ ਕਿ ਖੇਡਦਿਆਂ ਉਸ ਨੂੰ ਸੱਟ ਲੱਗੀ ਸੀ। ਮਾਪੇ ਉਸਨੂੰ ਗਲੀ ਵਿਚ ਇਕ ਡਾਕਟਰ ਕੋਲ ਲੈ ਗਏ ਅਤੇ ਫਿਰ ਬਾਬਿਆਂ ਦੇ ਚੱਕਰ ਲਗਾਉਂਦੇ ਰਹੇ। ਸ਼ਨੀਵਾਰ ਨੂੰ ਉਸ ਦੀ ਸਿਹਤ ਵਿਗੜ ਗਈ ਅਤੇ ਮਾਨਸਿਕ ਸਥਿਤੀ ਵਿਗੜਣ ਕਾਰਨ ਉਸਦੀ ਮੌਤ ਹੋ ਗਈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ।
ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਸਕਿਓਰਿਟੀ ਗਾਰਡ ਹੈ । ਉਸ ਦੇ ਤਿੰਨ ਬੇਟੇ ਅਤੇ ਇਕ ਬੇਟੀ ਹੈ । ਅਰਜੁਨ ਸਭ ਤੋਂ ਛੋਟਾ ਸੀ । ਉਸ ਨੂੰ ਗਲੀ ਵਿਚ ਖੇਡਦੇ ਸਮੇਂ ਇਕ ਪਾਗਲ ਕੁੱਤੇ ਨੇ ਵੱਢ ਲਿਆ ਸੀ।
ਘਰ ਵਿਚ ਉਸਨੇ ਦੱਸਿਆ ਕਿ ਉਸ ਨੂੰ ਸੱਟ ਲੱਗੀ ਹੈ। ਟੈਟਨੇਸ ਦਾ ਟੀਕਾ ਲਗਵਾਉਣ ਤੋਂ ਬਾਅਦ ਉਸ ਦੇ ਪੱਟੀ ਕਰ ਦਿੱਤੀ ਗਈ। ਇਕ ਹਫ਼ਤੇ ਬਾਅਦ ਉਸ ਦੀ ਸਿਹਤ ਖਰਾਬ ਹੋਣ ਲੱਗੀ ।
ਇਹ ਵੀ ਪੜ੍ਹੋ : ਟਾਂਡਾ ‘ਚ ਬੇਕਾਬੂ ਕਾਰ ਤੇ ਸਕੂਟਰੀ ਦੀ ਜ਼ਬਰਦਸਤ ਟੱਕਰ, ਮਾਂ-ਧੀ ਦੀ ਹੋਈ ਮੌਤ
ਉਹ ਹਵਾ ਅਤੇ ਪਾਣੀ ਤੋਂ ਡਰਦਾ ਸੀ, ਉਨ੍ਹਾਂ ਨੇ ਸਮਝਿਆ ਕਿ ਭੂਤਾਂ ਦਾ ਪਰਛਾਵਾਂ ਹੈ, ਉਹ ਉਸ ਨੂੰ ਇੱਕ ਬਾਬੇ ਕੋਲ ਲੈ ਗਏ, ਜਿਸ ਨੇ ਉਸ ਦਾ ਝਾੜਾ ਕੀਤਾ। ਸ਼ਨੀਵਾਰ ਨੂੰ ਵੀ ਬੱਚੇ ਨੂੰ ਬਾਬੇ ਨਾਲ ਧਾਰਮਿਕ ਸਥਾਨ ‘ਤੇ ਲੈ ਗਏ । ਜਿੱਥੇ ਬਾਬੇ ਨੇ ਬੱਚੇ ਦਾ ਝਾੜਾ ਕੀਤਾ। ਉਥੇ ਹੀ ਬੱਚੇ ਦੇ ਮੂੰਹ ਵਿਚੋਂ ਝੱਗ ਨਿਕਲਣ ਲੱਗੀ. ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।