ਦੇਸ਼ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਛੋਟੇ ਬੱਚਿਆਂ ਨੂੰ ਇਕੱਲੇ ਘਰੋਂ ਬਾਹਰ ਕੱਢਣ ‘ਤੇ ਖਾਸ ਧਿਆਨ ਰਖਣਾ ਚਾਹੀਦਾ ਹੈ। ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਇੱਕ 5 ਸਾਲਾਂ ਮਾਸੂਮ ਨੂੰ ਮਾਰ ਦਿੱਤਾ।
ਮੱਧ ਪ੍ਰਦੇਸ਼ ਦੇ ਖਰਗੋਨ ‘ਚ ਆਵਾਰਾ ਕੁੱਤਿਆਂ ਦੇ ਹਮਲੇ ‘ਚ 5 ਸਾਲ ਦੀ ਬੱਚੀ ਦੀ ਜਾਨ ਚਲੀ ਗਈ। ਬੱਚੀ ਕਰਿਆਨੇ ਦੀ ਦੁਕਾਨ ‘ਤੇ ਸਾਮਾਨ ਲੈਣ ਜਾ ਰਹੀ ਸੀ। ਉਦੋਂ ਇਕ ਖੌਫਨਾਕ ਆਵਾਰਾ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਆਪਣੇ ਮੂੰਹ ਨਾਲ ਬੱਚੀ ਦੀ ਗਰਦਨ ਨੂੰ ਇਸ ਤਰ੍ਹਾਂ ਫੜ੍ਹ ਲਿਆ ਕਿ ਕੁਝ ਹੀ ਦੇਰ ‘ਚ ਬੱਚੀ ਦਾ ਸਾਹ ਉਖੜ ਗਿਆ। ਬੱਚੀ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ।
ਇਹ ਘਟਨਾ ਖਰਗੋਨ ਦੇ ਬੇਦੀਆ ਥਾਣਾ ਖੇਤਰ ਦੇ ਬਕਵਾਨਾ ਪਿੰਡ ਦੀ ਹੈ। ਸ਼ੁੱਕਰਵਾਰ ਦੁਪਹਿਰ 2 ਵਜੇ ਲੜਕੀ ਘਰੋਂ ਦਾ ਸਾਮਾਨ ਲੈਣ ਲਈ ਘਰੋਂ ਨਿਕਲੀ ਸੀ। ਕੁਝ ਦੂਰੀ ‘ਤੇ ਰਸਤੇ ‘ਚ ਇਕ ਕੁੱਤਾ ਆਇਆ ਅਤੇ ਉਸ ਨੇ ਬੱਚੀ ਦੀ ਧੌਣ ‘ਤੇ ਸਿੱਧਾ ਹਮਲਾ ਕਰ ਦਿੱਤਾ। ਉਥੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਕੁੱਤੇ ਤੋਂ ਬੱਚੀ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਬੱਚੀ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਪਰ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੀ ਮੌਤ ਜ਼ਿਆਦਾ ਖੂਨ ਵਗਣ ਕਾਰਨ ਹੋਈ ਹੈ।
ਬੱਚੀ ਦੇ ਪਿਤਾ ਐਮਪੀ ਲਾਲ ਨੇ ਦੱਸਿਆ ਕਿ ਉਹ ਪਿੰਡ ਮੋਗਰ ਦਾ ਰਹਿਣ ਵਾਲਾ ਹੈ ਅਤੇ ਖੇਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਸਣੇ ਬਕਵਾਂ ਵਿਖੇ ਰਹਿ ਰਿਹਾ ਹੈ। ਮਾਸੂਮ ਦੀ ਮੌਤ ਤੋਂ ਬਾਅਦ ਸ਼ਨੀਵਾਰ ਸਵੇਰੇ ਬੇਦੀਆ ਪੁਲਸ ਵੀ ਪਿੰਡ ਪਹੁੰਚ ਗਈ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ 7 ਸਾਲ ਦੀ ਸਜ਼ਾ, ਗਰਲਫ੍ਰੈਂਡ ਨੂੰ ਕਤਲ ਕਰ ਸਾੜੀ ਲਾਸ਼
ਐਮਪੀ ਲਾਲ ਦਾ ਕਹਿਣਾ ਹੈ ਕਿ ਕੁੱਤੇ ਦੇ ਹਮਲੇ ਕਾਰਨ ਮੇਰੀ ਧੀ ਦੀ ਜਾਨ ਚਲੀ ਗਈ। ਹੋਰ ਬੇਕਸੂਰ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਨਾ ਬਣ ਜਾਣ, ਪ੍ਰਸ਼ਾਸਨ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮਾਸੂਮ ਦੇ ਰਿਸ਼ਤੇਦਾਰ ਆਪਣੇ ਪਿੰਡ ਪਰਤ ਗਏ ਹਨ।
ਇਸ ਤੋਂ ਪਹਿਲਾਂ ਰਾਜਧਾਨੀ ਭੋਪਾਲ ‘ਚ ਇਕ ਆਵਾਰਾ ਕੁੱਤੇ ਨੇ 7 ਸਾਲ ਦੀ ਮਾਸੂਮ ‘ਤੇ ਹਮਲਾ ਕਰ ਦਿੱਤਾ ਸੀ। ਉਸ ਨੇ ਬੱਚੀ ਦੀ ਅੱਖ ਨੋਚ ਲਈ ਅਤੇ ਆਪਣੇ ਸਿਰ ਤੋਂ ਮਾਸ ਕੱਢ ਲਿਆ। ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੱਚੀ ਨੂੰ ਹਮੀਦੀਆ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਬੁੱਧਵਾਰ ਸ਼ਾਮ ਕੋਲਾਰ ਰੋਡ ‘ਤੇ ਬਾਂਸਖੇੜੀ ਦੀ ਹੈ। ਇਸੇ ਕੁੱਤੇ ਨੇ ਦੋ ਦਿਨ ਪਹਿਲਾਂ ਉਸ ਦੀ ਵੱਡੀ ਭੈਣ ਨੂੰ ਵੀ ਵੱਢ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: