ਲੁਧਿਆਣਾ ਵਿੱਚ ਸਤਲੁਜ ਦਰਿਆ ਵਿੱਚ ਆਪਣੇ ਦੋਸਤਾਂ ਦੇ ਨਾਲ ਨਹਾਉਣ ਗਏ ਇੱਕ ਵਿਦਿਆਰਥੀ ਦੀ ਡੁੱਬਣ ਨਾਲ ਮੌਤ ਹੋ ਗਈ। ਨੂਰਵਾਲਾ ਰੋਡ ਸਥਿਤ ਨਾਨਕ ਚੰਦ ਕਾਲੋਨੀ ਦਾ ਰਹਿਣ ਵਾਲਾ 16 ਸਾਲਾਂ ਦੀਪਕ ਚੌਧਰੀ ਦਾ ਪਰਿਵਾਰ ਮੂਲ ਤੌਰ ‘ਤੇ ਬਿਹਾਰ ਦ ਬਕਸ ਜ਼ਿਲ੍ਹੇ ਦੇ ਪਿੰਡ ਦੁਮਰਾਵ ਦਾ ਰਹਿਣ ਵਾਲਾ ਹੈ। ਲਾਸ਼ ਨੂੰ ਫਿਲਹਾਲ ਸਿਵਲ ਹਸਪਤਾਲ ਸਥਿਤ ਮੋਰਚਰੀ ਵਿੱਚ ਰਖਿਆ ਗਿਆ ਹੈ। ਸ਼ੁੱਕਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਨੂੰ ਪਰਿਵਾਰ ਨੂੰ ਸੌਂਪਿਆ ਜਾਏਗਾ।
ਭੋਲਾ ਚੌਧਰੀ ਆਪਣੇ ਪਰਿਵਾਰ ਨਾਲ ਲੰਮੇ ਸਮੇਂ ਤੋਂ ਲੁਧਿਆਣਾ ਵਿੱਚ ਆ ਕੇ ਰਹਿ ਰਿਹਾ ਹੈ। ਵੀਰਵਾਰ ਨੂੰ ਉਸ ਦੇ ਪੁੱਤਰ ਦੀਪਕ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਨਾਲ ਨਹਾਉਣ ਜਾ ਰਿਹਾ ਹੈ। ਉਸ ਮਗਰੋਂ ਉਹ ਦੋਸਤਾਂ ਨਾਲ ਕਾਸਾਬਾਦ ਸਤਲੁਜ ਦੇ ਕੋਲ ਇੱਕ ਗੁਰਦੁਆਰੇ ਵਿੱਚ ਗਿਆ, ਜਿਥੇ ਉਨ੍ਹਾਂ ਨੇ ਲੰਗਰ ਖਾਧਾ ਤੇ ਫਿਰ ਸਤਲੁਜ ਵਿੱਚ ਨਹਾਉਣ ਚਲੇ ਗਏ।
ਨਹਾਉਣ ਦੌਰਾਨ ਦੀਪਕ ਸੰਤੁਲਨ ਗੁਆ ਬੈਠਾ ਤੇ ਉਹ ਪਾਣੀ ਦੇ ਵਹਾਅ ਵਿੱਚ ਵਹਿਣ ਲੱਗਾ। ਉਸ ਨੂੰ ਡੁੱਬਦਾ ਵੇਖ ਉਸ ਦੇ ਦੋਸਤਾਂ ਨੇ ਰੌਲਾ ਪਾਇਆ ਪਰ ਆਲੇ-ਦੁਆਲੇ ਕੋਈ ਨਾ ਹੋਣ ਕਰਕੇ ਉਹ ਆਪਣੇ ਦੋਸਤ ਨੂੰ ਬਚਾ ਨਹੀਂ ਸਕੇ। ਇਸੇ ਦੌਰਾਨ ਉਧਰੋਂ ਲੰਘਦੇ ਕੁਝ ਲੋਕਾਂ ਨੂੰ ਦੀਪਕ ਦੇ ਦੋਸਤਾਂ ਨੇ ਉਸ ਦੇ ਡੁੱਬਣ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਲਗਭਗ 2 ਘੰਟੇ ਬਾਅਦ ਗੋਤਾਖੋਰ ਨਦੀ ‘ਤੇ ਪਹੁੰਚੇ ਤੇ ਦੀਪਕ ਨੂੰ ਬਾਹਰ ਕੱਢਿਆ ਪਰ ਉਸ ਦੀ ਜਾਨ ਜਾ ਚੁੱਕੀ ਸੀ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਤੇ ਦੀਪਕ ਦੀ ਲਾਸ਼ ਨੂੰ ਮੋਰਚਰੀ ਤੱਕ ਪਹੁੰਚਾਇਆ। ਦੂਜੇ ਪਾਸੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।