ਚੰਡੀਗੜ੍ਹ : ਵਿਦਿਆਰਥੀਆਂ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਦੇ ਅਧੀਨ ਅਰਜ਼ੀ ਦੇਣ ਦੀ ਆਖਰੀ ਤਰੀਕ 16 ਸਤੰਬਰ ਤੱਕ ਵਧਾ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹੋਰ ਪਛੜੀਆਂ ਸ਼੍ਰੇਣੀਆਂ (ਪਹਿਲੀ ਤੋਂ ਪੰਜਵੀਂ) ਲਈ ਪ੍ਰੀ ਮੈਟ੍ਰਿਕ ਸਕਾਲਰਸ਼ਿਪ, ਹੋਰ ਪੱਛੜੀਆਂ ਸ਼੍ਰੇਣੀਆਂ ਲਈ ਪ੍ਰੀ ਮੈਟ੍ਰਿਕ ਸਕਾਲਰਸ਼ਿਪ (6ਵੀਂ ਤੋਂ 10ਵੀਂ), ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਅਤੇ ਹੋਰਾਂ ਲਈ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ (ਕੰਪੋਨੈਂਟਸ-I), ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਅਤੇ ਹੋਰਾਂ ਲਈ ਪ੍ਰੀ -ਮੈਟ੍ਰਿਕ ਸਕਾਲਰਸ਼ਿਪ ਸਕੀਮ (ਕੰਪੋਨੈਂਟਸ -2), 10+2 ਸਿੱਖਿਆ ਹਾਸਲ ਕਰਨ ਲਈ ਐਸਸੀ ਵਿਦਿਆਰਥੀਆਂ ਨੂੰ ਪ੍ਰੋਤਸਾਹਨ ਪੁਰਸਕਾਰ, ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਮੈਰਿਟ ਅਪਗ੍ਰੇਡ ਕਰਨਾ, ਐਸਸੀ ਪ੍ਰਾਇਮਰੀ ਗਰਲ ਸਟੂਡੈਂਟਸ ਸਕੀਮ ਲਈ ਅਟੈਂਡੈਂਸ ਸਕਾਲਰਸ਼ਿਪ ਅਤੇ ਬੀਸੀ/ਈਡਬਲਯੂਐਸ ਪ੍ਰਾਇਮਰੀ ਵਿਦਿਆਰਥਣਾਂ ਨੂੰ ਅਟੈਂਡੈਂਸ ਸਕਾਲਰਸ਼ਿਪ ਵਿਦਿਆਰਥੀਆਂ ਨੂੰ ਦਿੱਤੀ ਜਾਣੀ ਹੈ।
ਇਹ ਵੀ ਪੜ੍ਹੋ : ਪੰਜਾਬ ਸਕੱਤਰੇਤ ਦੇ 110 ਸੀਨੀਅਰ ਸਹਾਇਕਾਂ ਦਾ ਹੋਇਆ ਤਬਾਦਲਾ, 94 ਕਰਮਚਾਰੀਆਂ ਨੂੰ ਮਿਲੀ ਤਰੱਕੀ
ਸਕਾਲਰਸ਼ਿਪਾਂ ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖ਼ਰੀ ਤਰੀਕ 16 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਜ਼ਿਲ੍ਹੇ ਫਿਰ ਅਰਜ਼ੀਆਂ ਨੂੰ ਪ੍ਰਵਾਨਗੀ ਦੇ ਦੇਣਗੇ ਅਤੇ 16 ਸਤੰਬਰ ਤੋਂ 4 ਅਕਤੂਬਰ ਤੱਕ ਰਾਜ ਨੂੰ ਆਨਲਾਈਨ ਡਾਟਾ ਭੇਜਣਗੇ। ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਤਸਦੀਕ ਤੋਂ ਬਾਅਦ ਡਾਟਾ ਅੱਗੇ ਭੇਜਿਆ ਜਾਵੇ।