ਸੰਗਰੂਰ ਦੇ ਪਿੰਡ ਮੋੜਾ ‘ਚ ਬੱਚਿਆਂ ਨੇ ਸਕੂਲ ਦੇ ਬਾਕੀ ਸਟਾਫ਼ ਨੂੰ ਆਪਣੇ ਸਕੂਲ ਦੇ ਇੱਕ ਅਧਿਆਪਕ ਦੇ ਹੱਕ ‘ਚ ਕਰ ਦਿੱਤਾ, ਬੰਧਕ ਬਣਾਏ ਬੱਚਿਆਂ ਦੀਆਂ ਅੱਖਾਂ ‘ਚ ਹੰਝੂ ਸਕੂਲ ਅਧਿਆਪਕਾਂ ਵਿਚਾਲੇ ਲੜਾਈ ਦਾ ਮਾਮਲਾ।
ਸਕੂਲ ਵਿੱਦਿਆ ਦਾ ਮੰਦਰ ਹੈ ਜਿਥੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਪਰ ਸੰਗਰੂਰ ਦੇ ਇੱਕ ਸਕੂਲ ਵਿੱਚ ਅਧਿਆਪਕ ਹੀ ਇੱਕ-ਦੂਜੇ ਨੂੰ ਥੱਪੜ ਮਾਰਨ ‘ਤੇ ਉਤਰ ਆਏ। ਦਰਅਸਲ ਪਿੰਡ ਮੋੜਾਂ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਆਪਣੇ ਹੀ ਸਕੂਲ ਦਾ ਸਾਰਾ ਸਟਾਫਰ ਸਕੂਲ ਦੇ ਅੰਦਰ ਬੰਦ ਜਿੰਦਾ ਲਾ ਕੇ ਅੰਦਰ ਬੰਦ ਕਰ ਦਿੱਤਾ ਅਤੇ ਬੱਚੇ ਸਕੂਲ ਦੇ ਗੇਟ ਦੇ ਬਾਹਰ ਅੱਖਾਂ ‘ਚ ਹੰਝੂਆਂ ਨਾਲ ਰੋਂਦੇ ਨਜ਼ਰ ਆਏ। ਪੁਲਿਸ ਬੱਚਿਆਂ ਨੂੰ ਹਟਾ ਕੇ ਸਕੂਲ ਦੇ ਸਟਾਫ ਨੂੰ ਬਾਹਰ ਕੱਢਣ ਵਿੱਚ ਲੱਗੀ ਹੋਈ ਸੀ ਪਰ ਬੱਚਿਆਂ ਨੇ ਉਸ ਦਾ ਵਿਰੋਧ ਕੀਤਾ।
ਦਰਅਸਲ 12 ਅਗਸਤ ਨੂੰ ਬਲਬੀਰ ਸਿੰਘ ਅਤੇ ਸਕੂਲ ਦੇ ਟੀਚਰ ਹਰਪ੍ਰੀਤ ਸਿੰਘ ਵਿਚਾਲੇ ਝਗੜਾ ਹੋ ਗਿਆ ਸੀ। ਬਲਬੀਰ ਨੇ ਹਰਪ੍ਰੀਤ ਨੂੰ ਥੱਪੜ ਮਾਰ ਦਿੱਤਾ। ਇਸ ਮਗਰੋਂ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਅਤੇ ਲਿਖਤੀ ਮੁਆਫੀਨਾਮੇ ਮਗਰੋਂ ਮਾਮਲਾ ਖਤਮ ਕਰ ਦਿੱਤਾ ਗਿਆ। ਉਸ ਮਗਰੋਂ ਅੱਜ ਫਿਰ ਬਲਬੀਰ ਤੇ ਹਰਪ੍ਰੀਤ ਵਿਚਾਲੇ ਤੂੰ-ਤੂੰ-ਮੈਂ-ਮੈਂ ਹੋ ਗਈ।
ਬੱਚਿਆਂ ਨੇ ਦੱਸਿਆ ਕਿ ਅਧਿਆਪਕ ਹਰਪ੍ਰੀਤ ਸਕੂਲ ਵਿੱਚ ਪੜ੍ਹਾ ਰਹੇ ਸਨ ਤੇ ਸਕੂਲ ਵਿੱਚ ਛੁੱਟੀ ਦਾ ਟਾਈਮ ਸੀ। ਬਲਬੀਰ ਸਿੰਘ ਨੇ ਆ ਕੇ ਕਿਹਾ ਕਿ ਤੁਸੀਂ ਬੱਚਿਆਂ ਨੂੰ ਨਕਲ ਮਰਵਾ ਰਹੇ ਹੋ, ਜਦਕਿ ਹਰਪ੍ਰੀਤ ਇੱਕ ਚੰਗੇ ਅਧਿਆਪਕ ਹਨ। ਉਹ ਬੱਚਿਆਂ ਨੂੰ ਓਵਰਟਾਈਮ ਲਾ ਕੇ ਵੀ ਪੜ੍ਹਾਉਂਦੇ ਹਨ। ਅਧਿਆਪਕ ਹਰਪ੍ਰੀਤ ਨੇ ਇਨ੍ਹਾਂ ਇਲਜ਼ਾਮਾਂ ‘ਤੇ ਬੇਇਜ਼ਤੀ ਮਹਿਸੂਸ ਕੀਤੀ। ਫਿਰ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ ਅਤੇ ਅਧਿਆਪਕ ਹਰਪ੍ਰੀਤ ਦੀ ਦਸਤਾਰ ਉਤਰ ਗਈ।
ਇਸ ‘ਤੇ ਮਾਮਲਾ ਕਾਫੀ ਭਖ ਗਿਆ। ਬੱਚਆਂ ਨੇ ਸਕੂਲ ਦੇ ਬਾਹਰ ਆ ਕੇ ਸਕੂਲ ਦੇ ਮੇਨ ਗੇਟ ਨੂੰ ਤਾਲਾ ਲਾ ਦਿੱਤਾ ਜਿਥੇ ਬੱਚੇ ਹਰਪ੍ਰੀਤ ਸਿੰਘ ਦੇ ਪੱਖ ਵਿੱਚ ਖੜ੍ਹੇ ਹੋ ਗਏ, ਜਦਕਿ ਸਕੂਲ ਦਾ ਪੂਰਾ ਸਟਾਫ ਅਧਿਆਪਕ ਬਲਬੀਰ ਸਿੰਘ ਦੇ ਪੱਖ ਵਿੱਚ ਖੜ੍ਹਾ ਦਿਖਾਈ ਦਿੱਤਾ। ਬੱਚਿਆਂ ਨੇ ਪੂਰਾ ਸਟਾਫ ਸਕੂਲ ਅੰਦਰ ਡੱਕ ਦਿੱਤਾ। ਪੁਲਿਸ ਨੂੰ ਮੌਕੇ ‘ਤੇ ਆਉਣਾ ਪਿਆ।
ਬੱਚਿਆਂ ਨੇ ਦੱਸਿਆ ਕਿ ਬਲਬੀਰ ਸਿੰਘ ਅਧਿਆਪਕ ਇੰਗਲਿਸ਼ ਦੇ ਟੀਚਰ ਹਨ ਅਤੇ ਉਹ ਸ਼ਰਾਬ ਪੀ ਕੇ ਸਕੂਲ ਆਉਂਦੇ ਹਨ, ਜਦਕਿ ਹਰਪ੍ਰੀਤ ਸਿੰਘ ਬਹੁਤ ਵਧੀਆ ਟੀਚਰ ਹਨ। ਬੱਚਿਆਂ ਨੇ ਕਿਹਾ ਕਿ ਭਾਵੇਂ ਪੂਰਾ ਸਟਾਫ ਬਦਲ ਦਿਓ ਪਰ ਹਰਪ੍ਰੀਤ ਸਿੰਘ ਨੂੰ ਅਸੀਂ ਕਿਤੇ ਜਾਣ ਨਹੀਂ ਦੇਵਾਂਗੇ। ਇਸ ਦੌਰਾਨ ਪਿੰਡ ਦੇ ਲੋਕ ਵੀ ਇਸ ਧਰਨੇ ਵਿੱਚ ਸ਼ਾਮਲ ਹੋਏ। ਹਾਲਾਂਕਿ ਬਲਬੀਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ।
ਸਕੂਲ ਦੇ ਪ੍ਰਿੰਸੀਪਲ ਰਾਮ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹਰਪ੍ਰੀਤ ਸਿੰਘ ਅਤੇ ਬਲਬੀਰ ਸਿੰਘ ਦੀ ਆਪਸ ਵਿੱਚ ਲੜਾਈ ਹੋਈ ਸੀ, ਇੱਕ-ਦੂਜੇ ਨੂੰ ਥੱਪੜ ਮਾਰਿਆ ਗਿਆ ਸੀ, ਮਾਮਲਾ ਪੁਲਿਸ ਤੱਕ ਪਹੁੰਚ ਗਿਆ ਸੀ, ਇਹ ਬਲਵੀਰ ਸਿੰਘ ਦਾ ਕਸੂਰ ਸੀ, ਅਸੀਂ ਵੀ ਕਿਹਾ ਸੀ, ਪਰ ਅੱਜ ਬੱਚਿਆਂ ਨੇ ਪਤਾ ਕਿਉਂ ਸਕੂਲ ਸਟਾਫ ਨੂੰ ਜਿੰਦਾ ਲਾ ਕੇ ਡੱਗ ਦਿੱਤਾ। ਇਸ ਬਾਰੇ ਅਸੀਂ ਆਪਣੇ ਵਿਭਾਗ ਨੂੰ ਲਿਖਤੀ ਤੌਰ ‘ਤੇ ਵੀ ਭੇਜਿਆ ਸੀ, ਦੋਵਾਂ ਅਧਿਆਪਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਨੋਟਿਸ ਵੀ ਭੇਜੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਫੈਸਲਾ, ਠੇਕੇ ‘ਤੇ ਕੰਮ ਕਰ ਰਹੇ 36,000 ਮੁਲਾਜ਼ਮ ਕੀਤੇ ਪੱਕੇ