ਨਵੀਂ ਦਿੱਲੀ : ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ ਅੱਜ ਉਥੇ ਫਸੇ ਭਾਰਤੀ ਨਾਗਰਿਕਾਂ ਨੂੰ ਮੋਬਾਈਲ ਨੰਬਰ ਤੇ ਲੋਕੇਸ਼ਨ ਦੇ ਵੇਰਵੇ ਨਾਲ ਤੁਰੰਤ ਸੰਪਰਕ ਕਰਨ ਲਈ ਕਿਹਾ ਹੈ। ਦੂਤਾਵਾਸ ਨੇ ਇਸ ਦੇ ਲਈ ਗੂਗਲ ਫਾਰਮ ਵੀ ਜਾਰੀ ਕੀਤਾ ਹੈ।
ਦੂਤਾਵਾਸ ਦੇ ਅਧਿਕਾਰਕ ਟਵਿੱਟਰ ਅਕਾਊਂਟ ਨੇ ਇੱਕ ‘ਗੂਗਲ’ ਫਾਰਮ ਪੋਸਟ ਕੀਤਾ ਹੈ, ਜਿਸ ਵਿੱਚ ਨਾਂ, ਪਾਸਪੋਰਟ ਨੰਬਰ ਤੇ ਮੌਜੂਦਾ ਸਥਾਨ ਵਰਗੇ ਬੁਨਿਆਦੀ ਵੇਰਵੇ ਮੰਗੇ ਹਨ।
ਭਾਰਤ ਆਪ੍ਰੇਸ਼ਨ ਗੰਗਾ ਤਹਿਤ ਲਗਾਤਾਰ ਭਾਰਤੀਆਂ ਨੂੰ ਉਥੋਂ ਕੱਢ ਰਿਹਾ ਹੈ ਤੇ ਵਤਨ ਵਾਪਸੀ ਕਰਵਾ ਰਿਹਾ ਹੈ। ਹੁਣ ਤੱਕ 13000 ਤੋਂ ਵੱਧ ਭਾਰਤੀਆਂ ਦੀ ਯੂਕਰੇਨ ਦੇ ਆਲੇ-ਦੁਆਲੇ ਦੇ ਦੇਸ਼ਾਂ ਤੋਂ ਵਾਪਸੀ ਕਰਵਾਈ ਜਾ ਚੁੱਕੀ ਹੈ।
ਹੰਗਰੀ ਸਥਿਤ ਭਾਰਤੀ ਦੂਤਾਵਾਸ ਨੇ ਵੀ ਅੱਜ ਇੱਕ ਅਹਿਮ ਐਲਾਨ ਕਰਦੇ ਹੋਏ ਕਿਹਾ ਹੈ ਕਿ ਆਪ੍ਰੇਸ਼ਨ ਗੰਗਾ ਦੀ ਅੱਜ ਆਖਰੀ ਸੀਰੀਜ਼ ਦੀ ਉਡਾਨ ਹੈ, ਇਸ ਲਈ ਉਥੇ ਫਸੇ ਹੋਏ ਲੋਕ ਅੱਜ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਤੋਂ 12 ਵਜੇ ਵਿਚਾਲੇ ਬੁਡਾਪੇਸ, ਹੰਗਾਰੀਆ ਸਿਟੀ ਜਾਂ ਰਾਕੋਜ਼ੀ ਯੂਟੀ 90 ਪਹੁੰਚਣ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸ ਦੇਈਏ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ 11ਵਾਂ ਦਿਨ ਹੈ। ਬ੍ਰਿਟਿਸ਼ ਫੌਜੀ ਖੁਫੀਆ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਫੌਜ ਯੂਕਰੇਨ ਵਿੱਚ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਮੁਕਾਬਲੇ ਦੀ ਤਾਕਤ ਰੂਸੀ ਫੌਜੀਆਂ ਦੀ ਚਾਲ ਮੱਧਮ ਕਰ ਰਹੀ ਹੈ। ਬ੍ਰਿਟਿਸ਼ ਫੌਜੀ ਖੁਫੀਆ ਵਿਭਾਗ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਰੂਸ ਨੇ ਖਾਰਕੀਵ, ਚੇਰਨੀਹਾਈਵ ਤੇ ਮਾਰਿਉਪੋਲ ਸਣੇ ਕਈ ਥਾਵਾਂ ‘ਤੇ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਕਰਕੇ ਜਵਾਬ ਦਿੱਤਾ ਹੈ।