ਦਿੱਲੀ ਦੀ ਮੰਡੋਲੀ ਜੇਲ੍ਹ ‘ਚ ਬੰਦ ਧੋਖਾਧੜੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦੀ ਇਕ ਚਿੱਠੀ ਅੱਜਕਲ੍ਹ ਵਾਇਰਲ ਹੋ ਰਹੀ ਹੈ। ਤਿੰਨ ਪੰਨਿਆਂ ਦੀ ਇਸ ਚਿੱਠੀ ਵਿੱਚ ਸੁਕੇਸ਼ ਨੇ ਸਾਲ 2024 ਵਿੱਚ ਲੋਕ ਸਭਾ ਚੋਣਾਂ ਲੜਨ ਦੀ ਯੋਜਨਾ ਤੋਂ ਲੈ ਕੇ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨਾਲ ਆਪਣੇ ਰਿਸ਼ਤਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਸੁਕੇਸ਼ ਇਸ ਵੇਲੇ ਰੈਨਬੈਕਸੀ ਦੇ ਸਾਬਕਾ ਮਾਲਕਾਂ ਮਾਲਵਿੰਦਰ ਸਿੰਘ ਅਤੇ ਸ਼ਿਵਇੰਦਰ ਸਿੰਘ ਨੂੰ ਜ਼ਮਾਨਤ ਦਿਵਾਉਣ ਦੇ ਬਹਾਨੇ ਉਨ੍ਹਾਂ ਦੀਆਂ ਪਤਨੀਆਂ ਤੋਂ ਲਗਭਗ 204 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਮੰਡੋਲੀ ਜੇਲ੍ਹ ਵਿੱਚ ਬੰਦ ਹੈ। ਸੁਕੇਸ਼ ਦੇ ਵਕੀਲ ਅਨੰਤ ਮਲਿਕ ਵੱਲੋਂ ਦਿੱਤੀ ਗਈ ਚਿੱਠੀ ਅੰਗਰੇਜ਼ੀ ਵਿੱਚ ਲਿਖੀ ਗਈ ਹੈ।
ਦਰਅਸਲ, ਇਹ ਚਿੱਠੀ ਮੀਡੀਆ ਲਈ ਰਿਲੀਜ਼ ਵਜੋਂ ਲਿਖਿਆ ਗਿਆ ਹੈ। ਇਸ ‘ਚ ਸੁਕੇਸ਼ ਨੇ ਖੁਦ ਨੂੰ ਕਾਨੂੰਨ ਦਾ ਪਾਲਣ ਕਰਨ ਵਾਲਾ ਦੱਸਿਆ ਹੈ। ਉਸ ਨੇ ਜੈਕਲੀਨ ਨਾਲ ਆਪਣੇ ਰਿਸ਼ਤੇ ਨੂੰ ਵੀ ਮੰਨਿਆ ਹੈ। ਉਸ ਨੇ ਕਿਹਾ ਕਿ ਉਸ ਨੇ ਕਾਨੂੰਨੀ ਤੌਰ ‘ਤੇ ਕਮਾਈ ਰਕਮ ‘ਚੋਂ ਜੈਕਲੀਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਤੋਹਫੇ ਦਿੱਤੇ ਸਨ। ਉਸ ਨੇ ਆਪਣੇ ਆਪ ਨੂੰ ਧੋਖੇਬਾਜ਼ ਦੱਸਣ ਲਈ ਮਾਣਹਾਨੀ ਦਾ ਮੁਕੱਦਮਾ ਦਰਜ ਕਰਨ ਦੀ ਗੱਲ ਕਹੀ। ਇਸ ਦੇ ਨਾਲ ਹੀ ਉਸ ਨੇ 2024 ਵਿੱਚ ਆਪਣੇ ਸੂਬੇ ਤੋਂ ਲੋਕ ਸਭਾ ਚੋਣਾਂ ਲੜਨ ਅਤੇ ਜਿੱਤਣ ਦਾ ਦਾਅਵਾ ਵੀ ਕੀਤਾ।
ਇਹ ਵੀ ਪੜ੍ਹੋ : ‘ਜਿੰਮੀ ਜਿੰਮੀ ਆਜਾ ਆਜਾ…’ ਚੀਨ ‘ਚ ਲੋਕ ਸਰਕਾਰ ਖਿਲਾਫ਼ ਵਜਾ ਰਹੇ ਬੱਪੀ ਲਹਿਰੀ ਦਾ ਗਾਣਾ
ਸੁਕੇਸ਼ ਦਾ ਕਹਿਣਾ ਹੈ ਕਿ 204 ਕਰੋੜ ਦੀ ਠੱਗੀ ਦਾ ਮਾਮਲਾ ਮਨੀ ਲਾਂਡਰਿੰਗ ਦਾ ਨਹੀਂ, ਭ੍ਰਿਸ਼ਟਾਚਾਰ ਦਾ ਹੈ। ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਸ ਮਾਮਲੇ ਵਿਚ ਜ਼ਬਰਦਸਤੀ ਫਸਾਇਆ ਜਾ ਰਿਹਾ ਹੈ। ਉਸ ਨੇ ਆਪਣੇ ਕਾਰੋਬਾਰ ਬਾਰੇ ਵੀ ਦੱਸਿਆ ਹੈ ਅਤੇ ਕਿਹਾ ਹੈ ਕਿ ਕੋਲੇ ਦੀਆਂ ਖਾਨਾਂ ਤੋਂ ਲੈ ਕੇ ਨਿਊਜ਼ ਚੈਨਲਾਂ ਤੱਕ ਉਸ ਕੋਲ ਇੰਡੋਨੇਸ਼ੀਆ ਵਿੱਚ ਹਿੱਸੇਦਾਰੀ ਸੀ। ਉਹ ਜਲਦੀ ਹੀ ਇਸ ਸਬੰਧੀ ਦਸਤਾਵੇਜ਼ ਪੇਸ਼ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: