200 ਕਰੋੜ ਦੀ ਠੱਗੀ ਦੇ ਕੇਸ ਵਿਚ ਦਿੱਲੀ ਦੀ ਮੰਡੋਲੀ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਜੇਲ੍ਹ ਦੇ ਡਾਇਰੈਕਟਰ ਜਨਰਲ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਉਸ ਨੇ ਕੈਦੀਆਂ ਤੇ ਉਨ੍ਹਾਂ ਦੇ ਪਰਿਵਾਰ ਦੇ ਕਲਿਆਣ ਲਈ 5.11 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਦੇਣ ਦੀ ਪਰਮਿਸ਼ਨ ਮੰਗੀ ਹੈ। ਸੁਕੇਸ਼ ਜਿਨ੍ਹਾਂ ਕੈਦੀਆਂ ਦੀ ਭਲਾਈ ਲਈ ਪੈਸਾ ਦੇਣਾ ਚਾਹੁੰਦਾ ਹੈ ਉਨ੍ਹਾਂ ਵਿਚ ਉਹ ਕੈਦੀ ਵੀ ਸ਼ਾਮਲ ਹਨ ਜੋ ਆਪਣੀ ਜ਼ਮਾਨਤ ਬੌਂਡ ਦਾ ਭੁਗਤਾਨ ਨਾ ਕਰ ਸਕਣ ਕਾਰਨ ਕਈ ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ।
ਚਿੱਠੀ ਵਿਚ ਸੁਕੇਸ਼ ਨੇ ਲਿਖਿਆ-‘ਮੈਂ ਆਪਣਿਆਂ ਤੋਂ ਦੂਰ ਹਾਂ। ਇਕ ਇਨਸਾਨ ਦੇ ਤੌਰ ‘ਤੇ, ਚੰਗੇ ਇਰਾਦੇ ਨਾਲ ਮੈਂ ਬੇਨਤੀ ਕਰਦਾ ਹਾਂ ਕਿ ਕੈਦੀਆਂ ਦੇ ਕਲਿਆਣ ਲਈ 5.11 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਸਵੀਕਾਰ ਕਰੇ। ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ 25 ਮਾਰਚ ਨੂੰ ਇਸ ਨੂੰ ਸਵੀਕਾਰ ਕਰਦੇ ਹਨ। ਕਿਉਂਕਿ ਉਸ ਦਿਨ ਮੇਰਾ ਜਨਮਦਿਨ ਹੈ ਤੇ ਇਹ ਮੇਰੇ ਲਈ ਸਭ ਤੋਂ ਵੱਡਾ ਤੋਹਫਾ ਹੋਵੇਗਾ। ‘
ਨਿਆਂਪਾਲਿਕਾ ਇਸ ਮਾਮਲੇ ਵਿੱਚ ਬੇਸ਼ੱਕ ਕਈ ਯਤਨ ਕਰ ਰਹੀ ਹੈ, ਪਰ ਗਰੀਬੀ ਰੇਖਾ ਤੋਂ ਹੇਠਾਂ ਦੇ ਮੁਕੱਦਮਿਆਂ ਵੱਲ ਕਿਸੇ ਨੇ ਝਾਤੀ ਨਹੀਂ ਮਾਰੀ ਅਤੇ ਨਾ ਹੀ ਉਨ੍ਹਾਂ ਲਈ ਅਜਿਹੀ ਕੋਈ ਪਹਿਲਕਦਮੀ ਕੀਤੀ ਹੈ। ਜੇਲ੍ਹ ਵਿਚ ਰਹਿੰਦੇ ਹੋਏ ਮੈਂ ਕਈ ਪਰਿਵਾਰਾਂ ਨੂੰ ਬਿਖਰਦੇ ਹੋਏ ਦੇਖਿਆ ਕਿਉਂਕਿ ਉਨ੍ਹਾਂ ਦੇ ਆਪਣੇ ਕਈ ਸਾਲਾਂ ਤੋਂ ਕੈਦ ਹਨ। ਇਸ ਲਈ ਮੈਂ ਛੋਟੀ ਜਿਹੀ ਪਹਿਲ ਕਰਨਾ ਚਾਹੁੰਦਾ ਹਾਂ ਤੇ ਆਪਣੀ ਨਿੱਜੀ ਕਮਾਈ ਵਿਚੋਂ ਛੋਟਾ ਜਿਹਾ ਹਿੱਸਾ ਦਾਨ ਕਰਨਾ ਚਾਹੁੰਦਾ ਹਾਂ। ਜੇਕਰ ਮੇਰਾ ਯੋਗਦਾਨ ਤੁਹਾਡਾ ਆਫਿਸ ਅਕਸੈਪਟ ਕਰਦਾ ਹੈ ਤਾਂ ਮੇਰੀ ਕਾਨੂੰਨੀ ਟੀਮ ਸੋਰਸ ਪਰੂਫ ਨਾਲ ITR ਤੇ ਬਾਕੀ ਜ਼ਰੂਰੀ ਲੀਗਲ ਕਾਰਵਾਈ ਕਰੇਗੀ ਕਿਉਂਕਿ ਇਹ ਪੈਸਾ 100 ਫੀਸਦੀ ਮੇਰੀ ਲੀਗਲ ਇਨਕਮ ਦਾ ਹੈ। ਮੇਰਾ ਦਿਲ ਇਹ ਦੇਖ ਕੇ ਦੁਖੀ ਹੁੰਦਾ ਹੈ ਕਿ ਕੈਦੀ ਆਪਣੀ ਜ਼ਮਾਨਤ ਕਰਾ ਸਕਣ ਦੇ ਕਾਬਲ ਨਹੀਂ ਹਨ। ਉਹ ਆਪਣੇ ਪਰਿਵਾਰਾਂ ਨੂੰ ਪੈਸਾ ਵੀ ਨਹੀਂ ਭੇਜ ਸਕਦੇ ਕਿਉਂਕਿ ਉਹ ਲੰਬੇ ਸਮੇਂ ਤੋਂ ਜੇਲ੍ਹ ਵਿਚ ਬੰਦ ਹਨ।
ਦਿੱਲੀ ਦੀਆਂ ਕਈ ਜੇਲ੍ਹਾਂ ਵਿਚ ਬੰਦ ਆਪਣੇ ਕੈਦੀ ਭਰਾਵਾਂ ਲਈ ਮੈਂ ਘੱਟ ਤੋਂ ਘੱਟ ਇੰਨਾ ਕਰ ਸਕਦਾ ਹਾਂ। ਕੁਝ ਹਫਤੇ ਪਹਿਲਾਂ ਮੈਂ ਜੇਲ੍ਹ ਸੁਪਰੀਡੈਂਟ ਨੂੰ ਵੀ ਅਪੀਲ ਕੀਤੀ ਸੀ ਜਿਸ ਦਾ ਮੈਨੂੰ ਕੋਈ ਜਵਾਬ ਨਹੀਂ ਮਿਲਿਆ, ਇਸ ਲਈ ਮੈਂ ਤੁਹਾਡੇ ਨਾਂ ਇਹ ਚਿੱਠੀ ਲਿਖ ਰਿਹਾ ਹਾਂ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਸਨਸਨੀਖੇਜ਼ ਘਟਨਾ, ਦਰੱਖਤ ਨਾਲ ਲਟਕਦੀਆਂ ਮਿਲੀਆਂ ਦੋ ਲਾ.ਸ਼ਾਂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਕੇਸ਼ ਨੇ 17 ਮਾਰਚ ਨੂੰ ਆਪਣਾ ਕੇਸ ਦੂਜੇ ਜੱਜ ਨੂੰ ਟਰਾਂਸਫਰ ਕਰਨ ਦੀ ਪਟੀਸ਼ਨ ਲਗਾਈ ਸੀ।ਉਸ ਨੇ ਜੱਜ ‘ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਪਟਿਆਲਾ ਹਾਊਸ ਕੋਰਟ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ ਸੀ। ਬੈਂਚ ਨੇ ਕਿਹਾ ਸੀ ਕਿ ਮੁਲਜ਼ਮ ਨੂੰ ਜੱਜ ‘ਤੇ ਟਿੱਪਣੀ ਕਰਨ ਦਾ ਹੱਕ ਨਹੀਂ ਹੈ। ਕੋਰਟ ਨੇ ਸੁਕੇਸ਼ ਦੀ ਜੁਡੀਸ਼ੀਅਲੀ ਕਸੱਟਡੀ ਵੀ 31 ਮਾਰਚ ਤੱਕ ਵਧਾ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: