ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਲੰਬੇ ਸਮੇਂ ਤੋਂ ਵਿਸ਼ਵਾਸਾਪਤਰ ਹਰਚਰਨ ਬੈਂਸ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਗੱਲ ਦਾ ਐਲਾਨ ਕਰਦਿਆਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੈਂਸ ਲੰਬੇ ਸਮੇਂ ਤੋਂ ਜਨਤਕ ਜੀਵਨ ਵਿਚ ਇਮਾਨਦਾਰੀ ਦੀਆਂ ਕਦਰਾਂ ਕੀਮਤਾਂ ਪ੍ਰਤੀ ਅਤੇ ਪੰਥਕ ਤੇ ਪੰਜਾਬੀ ਸਭਿਆਚਾਰ ਦੇ ਸਤਿਕਾਰ ਲਈ ਪਾਰਟੀ ਦੀ ਵਚਨਬੱਧਤਾ ਦਾ ਚੇਹਰਾ ਹਨ। ਸ੍ਰੀ ਬੈਂਸ ਵਿਲੱਖਣ ਬੌਧਿਕ ਪ੍ਰਤਿਭਾ ਦੇ ਧਾਰਨੀ ਹਨ ਜੋ ਪੇਂਡੂ ਸਕੂਲਾਂ ਤੋਂ ਪੜ੍ਹਨ ਮਗਰੋਂ ਕੌਮੀ ਤੇ ਕੌਮਾਂਤਰੀ ਮੀਡੀਆ ਵਿਚ ਆਪਣੀ ਲੇਖਣੀ ਦੀ ਬਦੌਲਤ ਵਿਸ਼ਵ ਪੱਧਰ ਦੀ ਹਸਤੀ ਬਣੇ ਹਨ। ਉਹ ਬੇਹੱਦ ਇਮਾਨਦਾਰ ਹਨ ਜਿਹਨਾਂ ਦਾ ਹਰ ਪਾਸੇ ਸਨਮਾਨ ਹੈ ਖਾਸ ਤੌਰ ’ਤੇ ਬੌਧਿਕ ਹਲਕਿਆਂ ਅਤੇ ਐਨ ਆਈ ਆਈਜ਼ ਵਿਚ ਜੋ ਪੰਜਾਬ ਅਤੇ ਪੰਥ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ ਅਤੇ ਉਹ ਆਧੁਨਿਕ ਤੇ ਭਵਿੱਖੀ ਚੁਣੌਤੀਆਂ ਤੋਂ ਅੱਗੇ ਰਹਿਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਸ਼ਿਵਸੈਨਾ ਸਾਂਸਦ ਸੰਜੇ ਰਾਊਤ ਦਾ ਦਾਅਵਾ ‘ਅਗਲੇ ਕੁਝ ਦਿਨਾਂ ‘ਚ ਜੇਲ੍ਹ ਅੰਦਰ ਹੋਣਗੇ BJP ਦੇ ਕਈ ਨੇਤਾ’
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਬੈਂਸ ਨੇ ਪਾਰਟੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਬਖਸ਼ੇ ਇਸ ਮਾਣ ਲਈ ਉਨ੍ਹਾਂ ਦਾ ਦਿਲੋਂ ਸ਼ੁਕਰੀਆ ਕੀਤਾ ਤੇ ਕਿਹਾ ਕਿ ਉਹ ਰਵਾਇਤੀ ਅਕਾਲੀ ਕਦਰਾਂ ਕੀਮਤਾਂ ਦੀ ਰਾਖੀ ਤੇ ਪ੍ਰਫੁੱਲਤਾ ਲਈ ਅਤੇ ਪਾਰਟੀ ਪ੍ਰਧਾਨ ਦੀ ਭਵਿੱਖ ਲਈ ਦੂਰਅੰਦੇਸ਼ੀ ਸੋਚ ਨੂੰ ਲਾਗੂ ਕਰਨ ਵਾਸਤੇ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਮੇਰੇ ’ਤੇ ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ, ਉਸ ’ਤੇ ਖਰ੍ਹਾ ਉਤਰਣ ਵਾਸਤੇ ਮੈਂ ਜੋ ਵੀ ਕਰ ਸਕਦਾ ਹੋਇਆ, ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਇਸ ਕਾਬਲ ਤਾਂ ਨਹੀਂ ਪਰ ਜੋ ਭਰੋਸਾ ਉਨ੍ਹਾਂ ਨੇ ਮੇਰੇ ’ਤੇ ਕੀਤਾ ਹੈ, ਮੈਂ ਉਸ ਦੇ ਕਾਬਲ ਹੋਣ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ।