ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਟਿਆਲਾ ਵਿਚ ਪੇਂਡੂ ਹਲਕੇ ਦੇ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਢਾ ਦੇ ਸਮਰਥਨ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਰੱਖੇ ਪ੍ਰੋਗਰਾਮ ਵਿਚ ਨਾ ਸਿਰਫ ਸ਼ਿਰਕਤ ਕੀਤੀ ਸਗੋਂ ਇਥੇ ਕਈ ਨੇਤਾਵਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ।
ਇਸ ਮੌਕੇ ਸੁਖਬੀਰ ਬਾਦਲ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਭਾਵੇਂ ਹੁਣ ਪੰਜਾਬ ਵਿਚ ਆ ਕੇ ਲੋਕਾਂ ਨੂੰ ਅਪਣਾਪਨ ਦਿਖਾ ਰਹੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਜਾ ਕੇ ਕਿਹਾ ਸੀ ਕਿ ਐੱਸਵਾਈਐੱਲ ਨਹਿਰ ਬਣਾਈ ਜਾਵੇ ਕਿਉਂਕਿ ਦਿੱਲੀ ਨੂੰ ਪਾਣੀ ਦੀ ਲੋੜ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕੀਤੇ ਜਾਣ। ਹੁਣ ਪੰਜਾਬ ਵਿਚ ਆ ਕੇ ਲੋਕਾਂ ਕੋਲੋਂ ਕਿਸ ਮੂੰਹ ਨਾਲ ਵੋਟਾਂ ਮੰਗ ਰਹੇ ਹਨ। ਪੰਜਾਬ ਦੇ ਲੋਕ ਇਸ ਗੱਲ ਨੂੰ ਯਾਦ ਰੱਖਣ ਕਿ ਪੰਜਾਬ ਵਿਚ ਸਿਰਫ ਅਕਾਲੀ ਦਲ ਹੀ ਪੰਜਾਬ ਦੀ ਇਕੋ ਇਕ ਪਾਰਟੀ ਹੈ ਜਦੋਂ ਕਿ ਸਾਰੀਆਂ ਪਾਰਟੀਆਂ ਪੰਜਾਬ ਤੋਂ ਬਾਹਰੀ ਇਲਾਕਿਆਂ ਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਵੀ ਪੜ੍ਹੋ : ਯੂਪੀ: ਕਾਂਗਰਸ ਨੇ ਜਾਰੀ ਕੀਤੀ 61 ਉਮੀਦਵਾਰਾਂ ਦੀ ਚੌਥੀ ਸੂਚੀ, 24 ਮਹਿਲਾਵਾਂ ਨੂੰ ਮਿਲੀ ਟਿਕਟ
ਸ਼ਿਵਸੈਨਾ ਹਿੰਦੋਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਆਪਣੇ ਸਮਰਥਕਾਂ ਨਾਲ ਇਸ ਮੌਕੇ ਪੁੱਜੇ ਅਤੇ ਉਨ੍ਹਾਂ ਨੇ ਅਕਾਲੀ ਦਲ ਦਾ ਸਾਥ ਦੇਣ ਦਾ ਐਲਾਨ ਕਰਕੇ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਪੰਜਾਬ ਵਿਚ ਹਿੰਦੂ ਵਰਗ ਦੇ ਕਈ ਅਜਿਹੇ ਮਸਲੇ ਹਨ ਜੋ ਹੱਲ ਕੀਤੇ ਸਨ।ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਨੇ ਸੁਖਬੀਰ ਬਾਦਲ ਨਾਲ ਇਹ ਗੱਲ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਹਿੰਦੂ ਸਮਾਜ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਦੇਖਣਗੇ।