ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ ਅਤੇ ਆਪਣੇ ਫਿਰੋਜ਼ਪੁਰ ਹਲਕੇ ਦੀਆਂ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਉਠਾਈਆਂ। ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਕਾਰਵਾਈ ਕੀਤੀ ਜਾਵੇ। ਸੁਖਬੀਰ ਬਾਦਲ ਨੇ ਇੱਸ ਸਬੰਧੀ ਇੱਕ ਮੈਮੋਰੰਡਮ ਮੰਤਰੀ ਨੂੰ ਸੌਂਪਿਆ।
ਇਨ੍ਹਾਂ ਮੰਗਾਂ ਵਿੱਚ ਤਲਵੰਡੀ ਭਾਈ ਰੋਡ ‘ਤੇ URB ਨਿਰਮਾਣ ਕਰਨ ਲਈ ਕਿਹਾ ਗਿਆ, ਜਿਥੇ ਰੋਜ਼ਾਨਾ ਭਾਰੀ ਟ੍ਰੈਫਿਕ ਹੁੰਦਾ ਹੈ। ਇਹ ਕੰਮ ਅਧੂਰਾ ਹੋਣ ਕਰਕੇ ਇਥੇ ਵੱਡੇ ਜਾਮ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਬੁਰਰਾ ਗੁੱਜਰ ਰੋਡ, ਜਿਸ ਨੂੰ ਸਕੂਲ ਰੋਡ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਥੇ ਬਹੁਤ ਸਾਰੇ ਸਕੂਲ ਹਨ। ਇਥੇ ਅੰਡਰ ਪਾਸ ਨਾ ਬਣਨ ਕਰਕੇ ਇਥੇ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਸੁਖਬੀਰ ਬਾਦਲ ਨੇ ਮੰਤਰੀ ਅੱਗੇ ਬਾਲਾਮਗੜ੍ਹ ਤੇ ਮੁਕਤਸਰ ਵਿਚਾਲੇ ਵਿਸ਼ੇਸ਼ ਕਣਕ ਤੇ ਝੋਨੇ ਲਈ ਪ੍ਰਸਤਾਵਿਤ ਰੇਲਵੇ ਸਟੇਸ਼ਨ ਬਣਵਾਉਣ ਦੀ ਵੀ ਮੰਗ ਉਠਾਈ, ਜਿਸ ਦਾ ਪ੍ਰਸਤਾਵ ਪਹਿਲਾਂ ਹੀ ਮਨਜ਼ੂਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਕਿਸਾਨਾਂ ਲਈ ਅਬੋਹਰ ਦੇ ਪਿੰਡ ਸੈੱਦੇ ਵਾਲਾ ਵਿੱਚ ਰੇਲਵੇ ਕ੍ਰਾਸਿੰਗ ਖੋਲ੍ਹਣ ਲਈ ਕਿਹਾ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਦੇ ਮੋਹਨ ਲਾਲ ਨੇ 6153 ਮੀਟਰ ਉੱਚੇ ਸਟੋਕ ਕਾਂਗੜੀ ਪਰਬੱਤ ‘ਤੇ ਫਹਿਰਾਇਆ ਤਿਰੰਗਾ
ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹੇ ਵਿੱਚ ਅਬੋਹਰ-ਫਾਜ਼ਿਲਕਾ ਰੇਲਵੇ ਲਾਈਨ ‘ਤੇ ਪਿੰਡ ਡੰਗਰ ਖੇੜ੍ਹਾ ਵਿੱਚ ਅਧੂਰੇ ਪਏ ਕ੍ਰਾਸਿੰਗ ਤੇ ਸ਼੍ਰੀ ਗੰਗਾਨਗਰ ਰੋਡ ਰੇਲਵੇ ਕਾਸਿੰਗ ‘ਤੇ ਵੀ RUB ਦੇ ਨਿਰਮਾਣ ਦਾ ਕੰਮ ਪੂਰਾ ਕਰਨ ਦੀ ਮੰਗ ਉਠਾਈ।
ਵੀਡੀਓ ਲਈ ਕਲਿੱਕ ਕਰੋ -: