ਹਰੇਕ ਸਾਲ ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਨੂੰ ਜਾਂਦੇ ਹਨ ਤਾਂ ਜੋ ਆਪਣਾ ਤੇ ਪਰਿਵਾਰ ਦਾ ਸੁਨਿਹਰੀ ਭਵਿੱਖ ਬਣਾ ਸਕਣ ਪਰ ਕਈ ਵਾਰ ਉੁਨ੍ਹਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਸਭ ਕੁਝ ਬਦਲ ਜਾਂਦਾ ਹੈ। ਅਜਿਹੀ ਹੀ ਇਕ ਹਾਦਸਾ ਧਰਮਕੋਟ ਦੇ ਪਿੰਡ ਤਾਤਾਰਿਏ ਦੇ 34 ਸਾਲਾ ਸੁਖਦੀਪ ਸਿੰਘ ਨਾਲ ਵਾਪਰਿਆ।
ਸੁਖਦੀਪ ਸਿੰਘ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਰਹਿੰਦਾ ਸੀ ਪਰ ਬਦਕਿਸਮਤੀ ਨਾਲ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸੁਖਦੀਪ 14 ਸਾਲ ਪਹਿਲਾਂ ਕਰਜ਼ਾ ਲੈ ਕੇ ਸਟੱਡੀ ਵੀਜ਼ੇ ‘ਤੇ ਆਸਟ੍ਰੇਲੀਆ ਗਿਆ ਸੀ ਤੇ ਉਸ ਨੇ ਫਰਵਰੀ ਵਿਚ ਹੀ ਭਾਰਤ ਆਉਣਾ ਸੀ।
ਸੁਖਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਹੁਣੇ ਜਿਹੇ ਹੀ ਉਸ ਨੂੰ ਪੀਆਰ ਮਿਲੀ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਪਿੰਡ ਵਿਚ ਨਵਾਂ ਘਰ ਵੀ ਬਣਵਾਇਆ ਸੀ ਜਿਸ ਨੂੰ ਦੇਖਣ ਲਈ ਸੁਖਦੇਵ ਨੇ ਭਾਰਤ ਆਉਣਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸੁਖਦੀਪ ਦੇ ਦੋਸਤ ਨੇ ਮੈਲਬੋਰਨ ਵਿਚ ਨਵੀਂ ਕਾਰ ਖਰੀਦੀ ਸੀ ਤੇ ਉਸੇ ਵਿਚ ਉਹ ਆਪਣੇ ਬੱਚਿਆਂ ਤੇ ਪਤਨੀ ਨਾਲ ਘੁੰਮਣ ਗਿਆ ਸੀ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿਚ ਸੁਖਦੀਪ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ :ਪੰਜਾਬ ਸਰਕਾਰ ਵੱਲੋਂ 11 ਜ਼ਿਲ੍ਹਾ ਅਟਾਰਨੀਆਂ ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
34 ਸਾਲਾ ਸੁਖਦੀਪ ਦੀ ਮੌਤ ਦੀ ਖਬਰ ਮਿਲਦਿਆਂ ਹੀ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੁਖਦੀਪ ਨੇ 14 ਸਾਲਾਂ ਬਾਅਦ ਵਾਪਸ ਭਾਰਤ ਪਰਤਣਾ ਸੀ। ਸੁਖਦੀਪ ਵਿਦੇਸ਼ ਵਿਚ ਰਹਿ ਕੇ ਚੰਗਾ ਕਾਰੋਬਾਰ ਕਰਨਾ ਚਾਹੁੰਦਾ ਸੀ ਅਤੇ ਆਪਣਾ ਕਰਜ਼ਾ ਚੁਕਾਉਣਾ ਚਾਹੁੰਦਾ ਸੀ, ਉਸ ਨੇ ਕਰਜ਼ਾ ਵੀ ਚੁਕਾ ਦਿੱਤਾ ਸੀ ਤੇ ਹੁਣ ਉਹ ਭਾਰਤ ਆਉਣਾ ਚਾਹੁੰਦਾ ਸੀ।
ਵੀਡੀਓ ਲਈ ਕਲਿੱਕ ਕਰੋ -: