ਲਖੀਮਪੁਰ ਖੀਰੀ ਘਟਨਾ ‘ਤੇ ਜਿਥੇ ਕਿਸਾਨਾਂ ਵਿੱਚ ਰੋਸ ਫੈਲਿਆ ਹੋਇਆ ਹੈ, ਉਥੇ ਹੀ ਸਿਆਸੀ ਆਗੂਆਂ ਦੇ ਵੀ ਬਿਆਨ ਸਾਹਮਣੇ ਆ ਰਹੇ ਹਨ। ਇਹ ਘਟਨਾ ਹੁਣ ਸਿਆਸੀ ਰੂਪ ਧਾਰਦੀ ਜਾ ਰਹੀ ਹੈ। ਇਸ ਘਟਨਾ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਟਵੀਟ ਕਰਕੇ ਇਸ ਦੀ ਪੂਰੀ ਜਾਂਚ ਦੀ ਗੱਲ ਕਹੀ, ਉਥੇ ਹੀ ਸੁਨੀਲ ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ‘ਤੇ ਇਸ ਹਾਦਸੇ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹ ਦਿੱਤਾ।
ਕਾਂਗਰਸੀ ਆਗੂ ਸੁਨੀਲ ਜਾਖੜ ਨੇ ਇਸ ਘਟਨਾ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੂੰ ਕਿਹਾ ਕਿ ਖੱਟੜ ਦੇ ਬਿਆਨ ਅਤੇ ਅੱਜ ਦੀ ਯੂਪੀ ਵਿੱਚ ਵਾਪਰੀ ਘਟਨਾ ਜਿਸ ਵਿੱਚ ਕਈ ਕਿਸਾਨਾਂ ਦੀ ਮੌਤ ਹੋਈ, ਨੂੰ ਇਕੱਲੀ ਘਟਨਾ ਵਜੋਂ ਨਹੀਂ ਵੇਖਿਆ ਜਾ ਸਕਦਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਲੋਕ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਦੀ ਮਸ਼ਹੂਰ ਨੇਤਾ ਬਣਨ ਦੀ ਸਲਾਹ ਮੰਨਣਾ ਸ਼ੁਰੂ ਕਰ ਚੁੱਕੇ ਹਨ
ਇਹ ਵੀ ਵੇਖੋ :
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਦੀ ਪੂਰੀ ਜਾਂਚ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਿੰਸਾ ਦੇ ਪੀੜਤਾਂ ਲਈ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਹਿੰਸਾ ਜਾਂ ਹਿੰਸਾ ਭੜਕਾਉਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।
ਇਹ ਵੀ ਪੜ੍ਹੋ : ਲਖੀਮਪੁਰ-ਖੀਰੀ ਘਟਨਾ : ਪੁੱਤ ਦੇ ਬਚਾਅ ‘ਚ ਆਇਆ ਮੰਤਰੀ- ਹਾਦਸੇ ਵੇਲੇ ਮੌਜੂਦ ਹੋਣ ਤੋਂ ਕਰ ਦਿੱਤਾ ਸਾਫ ਇਨਕਾਰ