ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਿਰਮਾਤਾ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘XXX’ ਵਿੱਚ ‘ਇਤਰਾਜ਼ਯੋਗ ਸਮੱਗਰੀ’ ਨੂੰ ਲੈ ਕੇ ਝਾੜ ਪਾਉਂਦਿਆਂ ਕਿਹਾ ਕਿ ਇਹ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਦਿਮਾਗ ਨੂੰ ਗੰਦਾ ਕਰ ਰਹੀ ਹੈ। ਸੁਪਰੀਮ ਕਰੋਟ ਉਸ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ ਨੂੰ ਚੁਣੌਤੀ ਦੇਣ ਵਾਲੀ ਪੁਲਿਸ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ, ਜੋਕਿ ਉਸ ਦੇ OTT ਪਲੇਟਫਾਰਮ ‘ਅਲਟ ਬਾਲਾਜੀ’ ‘ਤੇ ਪ੍ਰਸਾਰਿਤ ਇੱਕ ਵੈੱਬ ਸੀਰੀਜ਼ ਵਿੱਚ ਫੌਜੀਆਂ ਦਾ ਕਥਿਤ ਤੌਰ ‘ਤੇ ਅਪਮਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਰੀ ਕੀਤੇ ਗਏ ਸਨ।
ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਸੀਟੀ ਰਵੀਕੁਮਾਰ ਦੀ ਬੈਂਚ ਨੇ ਕਿਹਾ, ”ਕੁਝ ਕਰਨਾ ਹੋਵੇਗਾ। ਤੁਸੀਂ ਇਸ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ਼ ਗੰਦਾ ਕਰ ਰਹੇ ਹੋ। ਇਹ ਸਭ ਲਈ ਉਪਲਬਧ ਹੈ। OTT (ਓਵਰ ਦਿ ਟੌਪ) ਸਮੱਗਰੀ ਸਾਰਿਆਂ ਲਈ ਉਪਲਬਧ ਹੈ। ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਬਦਲ ਦੇ ਰਹੇ ਹੋ?… ਉਲਟਾ ਤੁਸੀਂ ਨੌਜਵਾਨਾਂ ਦੇ ਮਨਾਂ ਨੂੰ ਗੰਦਾ ਕਰ ਰਹੇ ਹੋ।
ਕਪੂਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਪਟਨਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਪਰ ਇਸ ਗੱਲ ਦੀ ਕੋਈ ਉਮੀਦ ਨਹੀਂ ਹੈ ਕਿ ਮਾਮਲਾ ਜਲਦੀ ਸੁਣਵਾਈ ਲਈ ਸੂਚੀਬੱਧ ਹੋਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਕਪੂਰ ਨੂੰ ਸੁਰੱਖਿਆ ਦਿੱਤੀ ਸੀ।
ਇਹ ਵੀ ਪੜ੍ਹੋ : ਯੂਕਰੇਨ ਨੂੰ ਲੈ ਕੇ ਐਲਨ ਮਸਕ ਨੇ ਬਦਲੇ ਤੇਵਰ, ਬੋਲੇ- ‘ਹਮੇਸ਼ਾ ਲਈ ਫ੍ਰੀ ਇੰਟਰਨੈੱਟ ਨਹੀਂ ਦੇ ਸਕਦੇ’
ਰੋਹਤਗੀ ਨੇ ਕਿਹਾ ਕਿ ਸੀਰੀਜ਼ ਦੀ ਸਮੱਗਰੀ ਸਬਸਕ੍ਰਿਪਸ਼ਨ ਆਧਾਰਿਤ ਹੈ ਅਤੇ ਇਸ ਦੇਸ਼ ਵਿੱਚ ਪਸੰਦ ਦੀ ਆਜ਼ਾਦੀ ਹੈ। ਇਸ ‘ਤੇ ਅਦਾਲਤ ਨੇ ਪੁੱਛਿਆ ਕਿ ਲੋਕਾਂ ਨੂੰ ਕਿਸ ਤਰ੍ਹਾਂ ਦਾ ਵਿਕਲਪ ਦਿੱਤਾ ਜਾ ਰਿਹਾ ਹੈ। “ਜਦੋਂ ਵੀ ਤੁਸੀਂ ਇਸ ਅਦਾਲਤ ਵਿੱਚ ਆਉਂਦੇ ਹੋ … ਅਸੀਂ ਇਸ ਦੀ ਸ਼ਲਾਘਾ ਨਹੀਂ ਕਰਦੇ। ਅਜਿਹੀ ਪਟੀਸ਼ਨ ਦਾਇਰ ਕਰਨ ‘ਤੇ ਅਸੀਂ ਤੁਹਾਨੂੰ ਜੁਰਮਾਨਾ ਲਾਵਾਂਗੇ। ਸ਼੍ਰੀਮਾਨ ਰੋਹਤਗੀ ਕਿਰਪਾ ਕਰਕੇ ਇਹ ਆਪਣੇ ਮੁਵੱਕਿਲ ਨੂੰ ਦੱਸੋ। ਸਿਰਫ਼ ਇਸ ਲਈ ਕਿ ਤੁਸੀਂ ਇੱਕ ਚੰਗੇ ਵਕੀਲ ਦੀ ਸੇਵਾ ਲੈ ਸਕਦੇ ਹੋ… ਇਹ ਅਦਾਲਤ ਉਨ੍ਹਾਂ ਲਈ ਨਹੀਂ ਹੈ, ਜਿਨ੍ਹਾਂ ਕੋਲ ਆਵਾਜ਼ ਹੈ।”
ਵੀਡੀਓ ਲਈ ਕਲਿੱਕ ਕਰੋ -: