ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇੱਕ SUV ਕਾਰ 600 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਪਿਥੌਰਾਗੜ੍ਹ ਦੇ ਆਫਤ ਪ੍ਰਬੰਧਨ ਅਧਿਕਾਰੀ ਭੂਪੇਂਦਰ ਸਿੰਘ ਨੇ ਦੱਸਿਆ ਕਿ ਬੋਲੇਰੋ ਕਾਰ ‘ਚ ਡਰਾਈਵਰ ਸਣੇ 10 ਲੋਕ ਸਵਾਰ ਸਨ। ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ।
ਇਹ ਹਾਦਸਾ ਪਿਥੌਰਾਗੜ੍ਹ ਜ਼ਿਲ੍ਹੇ ਦੇ ਮੁਨਸਿਆਰੀ ਬਲਾਕ ਦੇ ਹੋਕਰਾ ਵਿਖੇ ਵਾਪਰਿਆ। ਕਾਰ ‘ਚ ਸਵਾਰ 7 ਲੋਕ ਸ਼ਾਮਾ ਪਿੰਡ ਦੇ ਅਤੇ 3 ਲੋਕ ਬਾਗੇਸ਼ਵਰ ਜ਼ਿਲੇ ਦੇ ਭਾਨਾਰ ਪਿੰਡ ਦੇ ਰਹਿਣ ਵਾਲੇ ਸਨ। ਇਹ ਲੋਕ ਹੋਕੜਾ ਸਥਿਤ ਕੋਕਿਲਾ ਦੇਵੀ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ।
ਹਾਦਸਾ ਸਵੇਰੇ ਕਰੀਬ 7.30 ਵਜੇ ਵਾਪਰਿਆ। ਕਈ ਪਿੰਡ ਵਾਲਿਆਂ ਨੇ ਕਾਰ ਨੂੰ ਖੱਡ ਵਿੱਚ ਡਿੱਗਦੇ ਦੇਖਿਆ। ਪਿੰਡ ਹੋਕੜਾ ਵਾਸੀ ਸੁੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਇਲਾਕੇ ਵਿੱਚ ਭਾਰੀ ਮੀਂਹ ਪਿਆ। ਇਸ ਕਾਰਨ ਪਹਾੜਾਂ ਤੋਂ ਮਲਬਾ ਸੜਕ ’ਤੇ ਡਿੱਗ ਪਿਆ ਅਤੇ ਸੜਕ ਛੋਟੀ ਰਹਿ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਇਸੇ ਕਾਰਨ ਵਾਪਰਿਆ ਹੋ ਸਕਦਾ ਹੈ।
ਮ੍ਰਿਤਕਾਂ ਵਿੱਚ ਨਿਸ਼ਾ ਸਿੰਘ (24), ਉਮੈਦ ਸਿੰਘ (28), ਕਿਸ਼ਨ ਸਿੰਘ (65), ਧਰਮ ਸਿੰਘ (69), ਕੁੰਦਨ ਸਿੰਘ (58), ਸ਼ੰਕਰ ਸਿੰਘ (40), ਸੁੰਦਰ ਸਿੰਘ (37), ਕੁਸ਼ਲ ਸਿੰਘ (64), ਦਾਨ ਸਿੰਘ ਅਤੇ ਡਰਾਈਵਰ ਮਹੇਸ਼ ਸਿੰਘ (40) ਸ਼ਾਮਲ ਹਨ।
ਇਹ ਵੀ ਪੜ੍ਹੋ : Air India ਪਾਇਲਟ ਦਾ ਲਾਇਸੈਂਸ ਇੱਕ ਸਾਲ ਲਈ ਸਸਪੈਂਡ, ਬਾਹਰਲੇ ਬੰਦੇ ਨੂੰ ਕਾਕਪਿਟ ‘ਚ ਲਿਜਾਣ ਦਾ ਮਾਮਲਾ
ਕੁਮਾਉਂ ਦੇ ਆਈਜੀ ਨੀਲੇਸ਼ ਆਨੰਦ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। SDRF ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਸਾਰੀਆਂ ਟੀਮਾਂ ਨੇ ਮੁਹਿੰਮ ਚਲਾ ਕੇ ਸਾਰੀਆਂ ਲਾਸ਼ਾਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ।
CM ਧਾਮੀ ਨੇ ਕਿਹਾ ਕਿ ਪਿਥੌਰਾਗੜ੍ਹ ਦੇ ਬਾਗੇਸ਼ਵਰ ਦੇ ਸ਼ਾਮਾ ਤੋਂ ਨਾਚਨੀ ਜਾ ਰਹੇ ਵਾਹਨ ਦੇ ਹਾਦਸੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਇੱਕ ਬਚਾਅ ਟੀਮ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ੇ।
ਵੀਡੀਓ ਲਈ ਕਲਿੱਕ ਕਰੋ -: