ਭਾਰਤ ਦੇ 74ਵੇਂ ਗਣਤੰਤਰ ਦਿਵਸ ਮੌਕੇ ਕਰਤਵੱਯ ਮਾਰਗ ‘ਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਦੇਖੀਆਂ ਗਈਆਂ। ਦੇਸ਼ ਵਿੱਚ ਪਹਿਲੀ ਵਾਰ ਕਬਾਇਲੀ ਮਹਿਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗਣਤੰਤਰ ਦਿਵਸ ਪਰੇਡ ਦੀ ਸਲਾਮੀ ਲਈ। ਰਿਵਾਇਤ ਮੁਤਾਬਕ 21 ਤੋਪਾਂ ਦੀ ਸਲਾਮੀ ਦੇ ਨਾਲ ਰਾਸ਼ਟਰੀ ਗੀਤ ਤੋਂ ਬਾਅਦ ਰਾਸ਼ਟਰੀ ਝੰਡਾ ਲਹਿਰਾਇਆ ਗਿਆ।
ਗਣਤੰਤਰ ਦਿਵਸ ਦੇ ਮੌਕੇ ‘ਤੇ ਪਹਿਲੀ ਵਾਰ ਕਰਤਵੱਯ ਪਥ ‘ਤੇ ਪਰੇਡ ਹੋਈ ਹੈ। ਪਹਿਲਾਂ ਇਸ ਸਥਾਨ ਨੂੰ ਰਾਜਪਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਪਰੇਡ ਵਿੱਚ ਨਿਊ ਇੰਡੀਆ ਦੀ ਝਲਕ ਦੇਖਣ ਨੂੰ ਮਿਲੀ। ਜਿੱਥੇ ਇੱਕ ਪਾਸੇ ਕਰਤਵੱਯ ਪਥ ‘ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਕਰਤਵੱਯ ਪਥ ‘ਤੇ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਵੀ ਦੇਖਣ ਨੂੰ ਬਹੁਤ ਖ਼ੂਬਸੂਰਤ ਸਨ।
ਇਸ ਵਾਰ ਗਣਤੰਤਰ ਦਿਵਸ ਪਰੇਡ ਵਿੱਚ ਕੁੱਲ 23 ਝਾਕੀਆਂ ਕੱਢੀਆਂ ਗਈਆਂ। ਇਨ੍ਹਾਂ ਵਿੱਚੋਂ 17 ਝਾਕੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਨ ਅਤੇ 6 ਝਾਕੀ ਵੱਖ-ਵੱਖ ਕੇਂਦਰੀ ਮੰਤਰਾਲਿਆਂ ਨਾਲ ਸਬੰਧਤ ਸਨ।
ਰਾਜਾਂ ਦੀਆਂ ਸ਼ੁਰੂਆਤੀ ਝਾਕੀਆਂ ਵਿੱਚ ਸਭ ਤੋਂ ਅੱਗੇ ਉੱਤਰ ਪ੍ਰਦੇਸ਼ ਦੀ ਝਾਕੀ ਸੀ, ਜੋਕਿ ਭਗਵਾਨ ਰਾਮ ਤੇ ਦੇਵੀ ਸੀਤਾ ਦੇ ਵਨਵਾਸ ਤੋਂ ਪਰਤਣ ‘ਤੇ ਅਯੁੱਧਿਆ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਦਿਖਾਇਆ ਗਿਆ, ਨਾਲ ਹੀ ਇਸ ਸ਼ਹਿਰ ਵਿੱਚ ਦੀਪਉਤਸਵ ਦੇ ਆਯੋਜਨ ਦੀ ਝਲਕ ਦੀ ਝਾਕੀ ਵੀ ਪੇਸ਼ ਕੀਤੀ ਗਈ।
ਜੰਮੂ ਕਸ਼ਮੀਰ ਦੀ ਝਾਕੀ ਵਿੱਚ ‘ਨਵਾਂ ਜੰਮੂ ਤੇ ਕਸ਼ਮੀਰ’ ਬਣਨ ਅਤੇ ਪ੍ਰਾਚੀਨ ਅਮਰਨਾਥ ਗੁਫਾ ਮੰਦਰ ਆਕਰਸ਼ਣ ਦੇ ਮੁੱਖ ਵਿਸ਼ਾ ਸਨ। ਝਾਕੀ ਦੇ ਪਿੱਛੇ ਗੁਲਮਰਕ ਦੇ ਇੱਕ ਰਿਸਾਰਟ ਵਿੱਚ ਇੱਕ ਆਦਮੀ ਸਕੀਇੰਗ ਕਰਦਾ ਵਿਖਾਇਆ ਗਿਆ ਜਦਕਿ ਕਿਨਾਰਿਆਂ ਵੱਲੋਂ ਟਿਊਲਿਪ ਦੇ ਪੌਧੇ ਵਿਖਾਏ ਗਏ, ਦੋਵੇਂ ਹੀ ਘਾਟੀ ਦਾ ਮੁੱਖ ਆਕਰਸ਼ਣ ਹਨ।
ਲੱਦਾਖ ਦੀ ਝਾਕੀ ਵਿੱਚ ਲੇਹ ਤੇ ਕਾਰਗਿਲ ਦੇ ਕਲਾਕਾਰਾਂ ਦੀ ਮੰਡਲੀ ਵੀ ਦਿਸੀ, ਜਿਸ ਵਿੱਚ ਸੱਤਵੀਂ ਸਦੀ ਦੇ ਗਾਂਧਾਰ ਕਲਾ ਆਧਰਿਤ ਪੱਥਰਾਂ ਨਾਲ ਤਰਾਸ਼ੀਆਂ ਗਈਆਂ ਬੁੱਧ ਦੀਆਂ ਮੂਰਤੀਆਂ ਨੂੰ ਵਿਖਾਇਆ ਗਿਆ। ਆਂਧਰ ਪ੍ਰਦੇਸ਼ ਵਿੱਚ 450 ਸਾਲ ਪੁਰਾਣੀ ਰਿਵਾਇਤ ਤੇ ਸੰਸਕ੍ਰਿਤੀ ‘ਤੇ ਜਾਣਨਾ ਪਾਉਂਦੇ ਹੋਏ ਪ੍ਰਭਲਾ ਤੀਰਥਮ ਦੇ ਤਿਉਹਾਰ ਨੂੰ ਵਿਖਾਇਆ ਗਿਆ।
ਇਸ ਤੋਂ ਇਲਾਵਾ ਦਾਦਰਾ, ਨਾਗਰ ਹਵੇਲੀ, ਦਮਨ ਤੇ ਦੀਵ ਦੀ ਝਾਕੀ, ਝਾਰਖੰਡ ਵੱਲੋਂ ਆਦਿਵਾਸੀ ਨਾਇਕ ਬਿਰਸਾ ਮੁੰਡਾ ਤੇ ਰਾਜ ਦੇ ਪ੍ਰਸਿੱਧ ਬੈਧਨਾਥ ਧਾਮ ਦੀ ਝਾਕੀ, ਪੱਛਮ ਬੰਗਾਲ ਦੀ ਝਾਕੀ ਵਿੱਚ ਦੁਰਗਾ ਪੂਜਾ ਦੀ ਖੁਸ਼ਹਾਲ ਵਿਰਾਸਤ ਦੀ ਝਲਕ, ਗੁਜਰਾਤ ਦੀ ਝਾਕੀ ਵਿੱਚ ਸੌਰ ਊਰਜਾ ਨਾਲ ਸੰਚਾਲਿਤ ਮੋਢੇਰਾ ਪਿੰਡ, ਕੱਛੀ ਕਢਾਈ ਤੇ ਰਵਾਇਤੀ ਭੂੰਗਾ ਦਾ ਪ੍ਰਦਰਸ਼ਨ ਕੀਤਾ ਗਿਆ। ਨਾਲ ਹੀ ਗਰਬਾ ਲਿਬਾਸ ਪਹਿਨੀਂ ਕਲਾਕਾਰਾਂ ਦੀ ਪੇਸ਼ਕਸ਼ ਨੂੰ ਵਿਖਾਇਆ ਗਿਆ।
ਅਸਮ ਦੀ ਝਾਕੀ ਵਿੱਚ ਬੋੜਫੁਕਲ, ਸ਼ਕਤੀਪੀਠਾਂ ਵਿੱਚ ਸ਼ਾਮਲ ਕਾਮਾਖਿਆ ਮੰਦਰ ਤੇ ਰਾਜ ਦੀਆਂ ਹੋਰ ਸੰਸਕ੍ਰਿਤਕ ਵਿਰਾਸਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਉਤਰਾਖੰਡ ਦੀ ਝਾਕੀ ਵਿੱਚ ਜੰਗਲੀ ਜੀਵਨ ਤੇ ਧਾਰਮਿਕ ਸਥਾਨ ਵਿਖਾਇਆ ਗਿਆ। ਹਰਿਆਣਾ ਦੀ ਝਾਕੀ ਵਿੱਚ ਮਹਾਭਾਰਤ ਵੇਲੇ ਸ਼੍ਰੀ ਕ੍ਰਿਸ਼ਣ ਵੱਲੋਂ ਅਰਜੁਨੀ ਨੂੰ ਦਿੱਤੇ ਉਪਦੇਸ਼ ਤੇ ਉਨ੍ਹਾਂ ਦਾ ਵਿਰਾਟ ਸਰੂਪ ਪਰੇਡ ਵਿੱਚ ਝਾਕੀ ਦਾ ਕੇਂਦਰਬਿੰਦੂ ਰਹੇ।
ਇਸ ਤੋਂ ਇਲਾਵਾ ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਤਾਮਿਲਨਾਡੂ ਤੇ ਕਰਨਾਟਕ ਵੱਲੋਂ ਮਹਿਲਾ ਸਸ਼ਤੀਕਰਨ, ਲੋਕ ਰਿਵਾਇਤਾਂ, ਸੰਸਕ੍ਰਿਤੀ ਤੇ ਟੂਰਿਜ਼ਮ ਦੀ ਝਲਕ ਵੇਖਣ ਨੂੰ ਮਿਲੀ।
ਵੀਡੀਓ ਲਈ ਕਲਿੱਕ ਕਰੋ -: