ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੌਰੇ ‘ਤੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਗੁਜਰਾਤ ‘ਚ ਭਾਜਪਾ ਵਰਕਰਾਂ ਨੂੰ ‘ਆਪ’ ਲਈ ਅੰਦਰਖਾਤੇ ਕੰਮ ਕਰਨ ਲਈ ਕਿਹਾ। ਅਰਵਿੰਦ ਕੇਜਰੀਵਾਲ ਨੇ ਆਪਣੇ 2 ਦਿਨਾਂ ਗੁਜਰਾਤ ਦੌਰੇ ਦੇ ਆਖਰੀ ਦਿਨ ਰਾਜਕੋਟ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਰਕਰ ਬੀਜੇਪੀ ਤੋਂ ਪੈਸੇ ਲੈਂਦੇ ਰਹਿਣ ਪਰ ਅੰਦਰੋਂ ‘ਆਪ’ ਲਈ ਕੰਮ ਕਰਨਾ ਚਾਹੀਦਾ ਹੈ।
‘ਆਪ’ ਆਗੂ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਗੁਜਰਾਤ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਭਾਜਪਾ ਵਰਕਰਾਂ ਨੂੰ ਵੀ ਆਮ ਲੋਕਾਂ ਨੂੰ ਦਿੱਤੀਆਂ ਗਈਆਂ ਸਾਰੀਆਂ ਗਾਰੰਟੀਆਂ ਦਾ ਲਾਭ ਮਿਲੇਗਾ। ਅਸੀਂ ਭਾਜਪਾ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ।
ਉਨ੍ਹਾਂ ਕਿਹਾ ਕਿ ਬੀਜੇਪੀ ਆਪਣੇ ਨੇਤਾਵਾਂ ਨੂੰ ਰੱਖ ਸਕਦੀ ਹੈ। ਭਾਜਪਾ ਦੇ ‘ਪੰਨਾ ਪ੍ਰਧਾਨ’, ਪਿੰਡਾਂ, ਬੂਥਾਂ ਅਤੇ ਤਾਲੁਕਾਵਾਂ ਤੋਂ ਵਰਕਰ ਵੱਡੀ ਗਿਣਤੀ ‘ਚ ਸਾਡੇ ਨਾਲ ਜੁੜ ਰਹੇ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇੰਨੇ ਸਾਲਾਂ ਬਾਅਦ ਵੀ ਭਾਜਪਾ ਨੇ ਉਨ੍ਹਾਂ ਦੀ ਸੇਵਾ ਦੇ ਬਦਲੇ ਉਨ੍ਹਾਂ ਨੂੰ ਕੀ ਦਿੱਤਾ?
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਆਪਣੇ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫਤ ਅਤੇ ਮਿਆਰੀ ਸਿੱਖਿਆ, ਸਿਹਤ ਸੰਭਾਲ ਅਤੇ ਮੁਫਤ ਬਿਜਲੀ ਵਰਗੀਆਂ ਸਹੂਲਤਾਂ ਨਹੀਂ ਦਿੱਤੀਆਂ ਪਰ ਆਮ ਆਦਮੀ ਪਾਰਟੀ ਉਨ੍ਹਾਂ ਦੀ ਭਲਾਈ ਦਾ ਧਿਆਨ ਰੱਖੇਗੀ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਬੀਜੇਵੀ ਪਰਕਰ ਆਪਣੀ ਪਾਰਟੀ ਵਿੱਚ ਹੀ ਰਹਿ ਕੇ ਆਮ ਆਦਮੀ ਪਾਰਟੀ ਲਈ ਕੰਮ ਕਰ ਸਕਦੇ ਹਨ। ਉਨ੍ਹਾਂ ਵਿੱਚੋਂ ਲੋਕਾਂ ਨੂੰ ਬੀਜੇਪੀ ਵੱਲੋਂ ਪੈਸੇ ਦਿੱਤੇ ਜਾਂਦੇ ਹਨ, ਇਸ ਲਈ ਉਥੋਂ ਪੈਸੇ ਲੈਣ ਪਰ ਸਾਡੇ ਲਈ ਕੰਮ ਕਰਨ, ਕਿਉਂਕਿ ਸਾਡੇ ਕੋਲ ਪੈਸਾ ਨਹੀਂ ਹੈ।
ਇਹ ਵੀ ਪੜ੍ਹੋ : ਜੇਲ੍ਹ ਅੰਦਰੋਂ ਸੋਸ਼ਲ ਮੀਡੀਆ ‘ਤੇ ਪਈਆਂ ਗੈਂਗਸਟਰ ਸਾਰਜ ਦੀਆਂ ਫੋਟੋਆਂ, ਸਵਾਲਾਂ ਦੇ ਘੇਰੇ ‘ਚ ਪ੍ਰਸ਼ਾਸਨ
ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ ਗੁਜਰਾਤ ‘ਚ ਸਰਕਾਰ ਬਣਾਉਣਗੇ, ਅਸੀਂ ਮੁਫਤ ਬਿਜਲੀ ਦਿਆਂਗੇ ਅਤੇ ਭਾਜਪਾ ਵਰਕਰਾਂ ਨੂੰ ਵੀ ਮਿਲੇਗੀ। 24 ਘੰਟੇ ਮੁਫਤ ਬਿਜਲੀ ਦਿਆਂਗੇ ਅਤੇ ਤੁਹਾਡੇ ਬੱਚਿਆਂ ਲਈ ਚੰਗੇ ਸਕੂਲ ਬਣਾਵਾਂਗੇ ਜਿੱਥੇ ਉਨ੍ਹਾਂ ਨੂੰ ਮੁਫਤ ਸਿੱਖਿਆ ਮਿਲੇਗੀ। ਅਸੀਂ ਤੁਹਾਡੇ ਪਰਿਵਾਰਕ ਮੈਂਬਰਾਂ ਲਈ ਮੁਫ਼ਤ ਅਤੇ ਮਿਆਰੀ ਇਲਾਜ ਯਕੀਨੀ ਬਣਾਵਾਂਗੇ ਅਤੇ ਤੁਹਾਡੇ ਪਰਿਵਾਰ ਦੀਆਂ ਔਰਤਾਂ ਨੂੰ ਭੱਤੇ ਵਜੋਂ 1,000 ਰੁਪਏ ਪ੍ਰਤੀ ਮਹੀਨਾ ਵੀ ਦੇਵਾਂਗੇ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਭਾਜਪਾ ਵਰਕਰਾਂ ਨੂੰ ਅਪੀਲ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ 27 ਸਾਲਾਂ ਦੇ ਰਾਜ ਦੇ ਬਾਵਜੂਦ ਭਾਜਪਾ ‘ਚ ਬਣੇ ਰਹਿਣ ਦੀ ਕੋਈ ਤੁਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿੱਚ ਰਹਿ ਕੇ ਆਮ ਆਦਮੀ ਪਾਰਟੀ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਸਾਰੇ ਲੋਕ ਅਕਲਮੰਦ ਹਨ, ਆਮ ਆਦਮੀ ਪਾਰਟੀ ਲਈ ਅੰਦਰੋਂ ਕੰਮ ਕਰੋ।’