ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ ਹਿੰਦੂ ਦੇ ਵਫ਼ਦ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਥੇ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਪਿੱਛੋਂ ਉਨ੍ਹਾਂ ਵੱਲੋਂ ਲਿਆਏ ਗਏ ਤੋਹਫਿਆਂ ਨੂੰ ਸਵੀਕਾਰ ਕੀਤਾ।
ਅਫਗਾਨ ਸਿੱਖ ਹਿੰਦੂ ਵਫ਼ਦ ਨੇ ਤਾਲਿਬਾਨ ਦੇ ਅਫ਼ਗਾਨਿਸਤਾਨ ਦੇ ਕਬਜ਼ੇ ਦੌਰਾਨ ਬੁਰੇ ਸੰਕਟ ਵੇਲੇ ਉਥੋਂ ਨਿਕਲ ਕੇ ਭਾਰਤ ਵਿੱਚ ਸ਼ਰਣ ਦੇਣ ਲਈ ਪੀ.ਐੱਮ. ਮੋਦੀ ਦਾ ਧੰਨਵਾਦ ਕੀਤਾ। ਮੁਲਾਕਾਤ ਦੌਰਾਨ ਪੀ.ਐੱਮ. ਮੋਦੀ ਨੇ 2020 ਵਿੱਚ ਤਾਲਿਬਾਨ ਵੱਲੋਂ ਅਗਵਾ ਕੀਤੇ ਗਏ ਅਫਗਾਨ ਨਾਗਰਿਕ ਨਿਦਾਨ ਸਿੰਘ ਸਚਦੇਵਾ ਨਾਲ ਵੀ ਗੱਲਬਾਤ ਕੀਤੀ।
ਨਿਦਾਨ ਸਿੰਘ ਸਚਦੇਵਾ ਨੇ ਦੱਸਿਆ ਕਿ ਮੈਨੂੰ ਇੱਕ ਗੁਰਦੁਆਰੇ ਤੋਂ ਤਾਲਿਬਾਨ ਵੱਲੋਂ ਅਗਵਾ ਕੀਤਾ ਗਿਆ ਸੀ ਤੇ ਉਹ ਮੇਰਾ ਧਰਮ ਪਰਿਵਰਤਨ ਕਰਵਾਉਣਾ ਚਾਹ ਰਹੇ ਸਨ। ਸਾਨੂੰ ਭਾਰਤੀ ਜਾਸੂਸ ਸਮਝ ਕੇ ਅਗਵਾ ਕੀਤਾ ਗਿਆ ਸੀ। ਸਚਦੇਵਾ ਨੇ ਪੀ.ਐੱਮ. ਮੋਦੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਫ਼ਗਾਨਿਸਤਾਨ ਦੇ ਬੁਰੇ ਦੌਰ ਵੇਲੇ ਭਾਰਤ ਸਰਕਾਰ ਨੇ ਜੋ ਸਾਡੀ ਮਦਦ ਕੀਤੀ ਅਸੀਂ ਉਸ ਤੋਂ ਬਹੁਤ ਖ਼ੁਸ਼ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਬਸ ਸਹਾਰੇ ਤੇ ਨਾਗਰਿਕਤਾ ਦੀ ਲੋੜ ਹੈ।
ਵਫਦ ਵਿੱਚ ਮੌਜੂਦ 1989 ਵਿੱਚ ਅਫਗਾਨਿਸਤਾਨ ਤੋਂ ਭਾਰਤ ਵਿੱਚ ਆਏ ਤਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਪੀ.ਐੱਮ. ਮੋਦੀ ਨੂੰ ਕਾਬੁਲ ਵਿੱਚ ਆਪਣੇ ਹਾਲਾਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਡੀ ਮੁੱਖ ਸਮੱਸਿਆ ਸੀ ਕਿ ਅਸੀਂ ਅੱਜ ਵੀ ਨਾਗਰਿਕਤਾ ਲਈ ਇਧਰ-ਉਧਰ ਭਟਕ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸੇ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ CAA ਲਿਆਉਣ ਲਈ ਪੀ.ਐੱਮ. ਮੋਦੀ ਦਾ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਪੀਐੱਮ. ਮੋਦੀ ਨਾਲ ਮਿਲਣ ਪਹੁੰਚੇ ਵਫ਼ਦ ਵੱਚ ਗੁਲਜੀਤ ਸਿੰਘ, ਡਾ. ਰਘੁਨਾਥ ਕੋਚਰ, ਹਰਭਜਨ ਸਿੰਘ, ਅਫ਼ਗਾਨ ਮੂਲ ਦੇ ਭਾਰਤੀ ਕਾਰੋਬਾਰੀ ਬੰਸਰੀ ਲਾਲ ਅਰੇਂਦੇ ਸ਼ਾਮਲ ਸਨ। ਇਨ੍ਹਾਂ ਲੋਕਾਂ ਦਾ ਪਿਛਲੇ ਸਾਲ ਅਫ਼ਗਾਨਿਸਤਾਨ ਵਿੱਚ ਅਗਵਾ ਕਰ ਲਿਆ ਗਿਆ ਸੀ, ਪਰ ਭਾਰਤ ਦੇ ਦਬਾਅ ਤੋਂ ਬਾਅਦ ਸਾਰਿਆਂ ਨੂੰ ਛੱਡ ਦਿੱਤਾ ਗਿਆ ਸੀ। ਇਸ ਬੈਠਕ ਵਿੱਚ ਸ਼ਾਮਲ ਵਧੇਰੇ ਲੋਕਾਂ ਵਿੱਚੋਂ ਉਹ ਲੋਕ ਸਨ ਜੋ ਪਿਛਲੇ ਦੋ ਦਹਾਕਿਆਂ ਵਿੱਚ ਅਫ਼ਗਾਨਿਸਤਾਨ ਤੋਂ ਭਾਰਤ ਪਰਤੇ ਹਨ।