ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਜੋਕਿ ਸ਼ੁਰੂ ਤੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲਦੇ ਆਏ ਹਨ, ਨੇ ਖੇਤੀ ਕਾਨੂੰਨ ਰੱਦ ਹੋਣ ‘ਤੇ ਖੁਸ਼ੀ ਜ਼ਾਹਿਰ ਕੀਤੀ।
ਦੱਸਣਯੋਗ ਹੈ ਕਿ ਤਨਮਨਜੀਤ ਸਿੰਘ ਢੇਸੀ ਨੇ ਇਹ ਮੁੱਦਾ ਬ੍ਰਿਟਸ਼ ਸੰਸਦ ਵਿੱਚ ਵੀ ਚੁੱਕਿਆ ਸੀ ਤੇ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਸੀ।
ਢੇਸੀ ਨੇ ਕਿਹਾ ਕਿ ਬਹਾਦਰੀ ਭਰੇ ਸੰਘਰਸ਼ ਤੋਂ ਬਾਅਦ ਵਿਵਾਦਾਂ ਵਾਲੇ ਖੇਤੀ ਕਾਨੂੰਨਾਂ ਰੱਦ ਕਰਨ ‘ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਮੀਡੀਆ ਦੇ ਕੁਝ ਲੋਕ ਤੇ ਹੋਰ ਕਿਸਾਨਾਂ ਅਤੇ ਉਨ੍ਹਾਂ ਦੇ ਨਾਲ ਇਕਜੁੱਟਤਾ ਵਿਚ ਖੜ੍ਹੇ ਲੋਕਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਰਾਰ ਦੇਣ ਵਿਚ ਰੁੱਝੇ ਹੋਏ ਹਨ, ਸ਼ਾਇਦ ਉਹ ਆਪਣੀ ਇਸ ਗੱਲ ‘ਤੇ ਮੁਆਫੀ ਮੰਗਣ।
ਇਸ ਦੇ ਨਾਲ ਹੀ ਉਨ੍ਹਾਂ ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ‘ਤੇ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀਆਂ ਮੂਲ ਸਿੱਖਿਆਵਾਂ, ਪਿਆਰ, ਸਮੁੱਚੀ ਏਕਤਾ, ਸੱਚਾ ਜੀਵਨ, ਮਿਹਨਤ, ਸਾਂਝ, ਸਿਮਰਨ, ਲਿੰਗ ਸਮਾਨਤਾ ਅਤੇ ਨਿਰਸਵਾਰਥ ਸੇਵਾ ਬਾਰੇ ਸਰਵ ਵਿਆਪਕ ਹਨ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਜਿਵੇਂਕਿ ਦੁਨੀਆ ਭਰ ਦੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਂਦੇ ਹਨ, ਅਸੀਂ ਸਾਰੇ ਭਾਵੇਂ ਕਿਸੇ ਵੀ ਰੰਗ ਜਾਂ ਧਰਮ ਦੇ ਹੁੰਦੇ ਹੋਏ ਉਨ੍ਹਾਂ ਦੀ ਸੱਚਾਈ, ਸਾਰੀ ਸ੍ਰਿਸ਼ਟੀ ਲਈ ਪਿਆਰ, ਲਿੰਗ ਸਮਾਨਤਾ ਅਤੇ ਹਰੇਕ ਦੀ ਬਿਹਤਰੀ ਲਈ ਕੰਮ ਕਰਨ ਦੀ ਲੋੜ ਦੀਆਂ ਸਿੱਖਿਆਵਾਂ ਨਾਲ ਪਛਾਣੇ ਚਾਹੀਏ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਬੋਲੇ ਸਤਪਾਲ ਮਲਿਕ- ਅਖੀਰ ਮੋਦੀ ਨੇ ਸੁਣ ਹੀ ਲਈ ਜਨਤਾ ਦੇ ‘ਮਨ ਕੀ ਬਾਤ’
ਇੱਕ ਇਮਾਨਦਾਰ ਜ਼ਿੰਦਗੀ ਲਈ ਸਖ਼ਤ ਮਿਹਨਤ ਕਰਨ, ਇੱਕ ਦਾ ਸਿਮਰਨ ਕਰਨ ਤੇ ਦੂਜਿਆਂ ਨਾਲ ਸਾਂਝਾ ਕਰਨ ਦਾ ਉਨ੍ਹਾਂ ਦਾ ਮੁੱਖ ਸੰਦੇਸ਼ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ, ਜਿੰਨਾ ਸਦੀਆਂ ਪਹਿਲਾਂ ਸੀ।