ਅਸਮ ਦੀ ਐਰੋਮਿਕਾ ਟੀ-ਕੰਪਨੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਦੇ ਨਾਂ ‘ਤੇ ਇੱਕ ਚਾਹ ਲਾਂਚ ਕੀਤੀ ਹੈ। ਐਰੋਮਿਕਾ ਦੇ ਮਾਲਕ ਰੰਜੀਤ ਬਰੁਆ ਨੇ ਇਹ ਜ਼ੇਲੇਂਸਕੀ ਨੂੰ ਸਨਮਾਨ ਦੇਣ ਲਈ ਕੀਤਾ।
ਬਰੁਆ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਰਾਸ਼ਟਰਪਤੀ ਦੀ ਜਜ਼ਬੇ, ਹਿੰਮਤ ਤੇ ਸਬਰ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਬਿਨਾਂ ਕਿਸੇ ਫੌਜੀ ਮਦਦ ਦੇ ਰੂਸੀ ਫੌਜ ਦਾ ਮੁਕਾਬਲਾ ਕੀਤਾ। ਬਰੁਆ ਨੇ ਕਿਹਾ ਕਿ ਜ਼ੇਲੇਂਸਕੀ ਜਾਣੇ ਸਨ ਕਿ ਉਨ੍ਹਾਂ ਲਈ ਰੂਸ ਨੂੰ ਜਿੱਤਣਾ ਸੌਖਾ ਨਹੀਂ ਹੈ, ਫਿਰ ਵੀ ਲੜਾਈ ਜਾਰੀ ਰਖੀ।
ਟੀ-ਕੰਪਨੀ ਨੇ ਅਸਮ ਦੀ ਕੜਕ ਬਲੈਕ-ਟੀ ਦੀ ਨਵੀਂ ਕੁਆਲਿਟੀ ਜ਼ੇਲੇਂਸਕੀ ਦੇ ਨਾਂ ਦੀ ਹੈ। ਬੁੱਧਵਾਰ ਨੂੰ ਸੀਟੀਸੀ ਚਾਹ ਬ੍ਰਾਂਡ ‘ਜ਼ੇਲੇਂਸਕੀ’ ਮਾਰਕੀਟ ਵਿੱਚ ਆਈ। ਉਨ੍ਹਾਂ ਕਿਹਾ ਕਿ ਇਸ ਵੇਲੇ ਜੋ ਦੁਨੀਆ ਦੇ ਹਾਲਾਤ ਹਨ ਉਨ੍ਹਾਂ ਵਿੱਚ ਜ਼ੇਲੇਂਸਕੀ ਤੋਂ ਮਜ਼ਬੂਤ ਤੇ ਕੜਕ ਕੋਈ ਨਹੀਂ ਹੈ, ਜ਼ੇਲੇਂਸਕੀ ਵਾਂਗ ਹੀ ਅਸੀਂ ਕੜਕ ਚਾਹ ਬਣਾਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸ ਦੇਈਏ ਕਿ ਯੂਕਰੇਨ ਤੇ ਰੂਸ ਦੀ ਜੰਗ ਨੂੰ 23ਵਾਂ ਦਿਨ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਰੂਸ ਸਾਹਮਣੇ ਗੋਡੇ ਟੇਕਣ ਨੂੰ ਤਿਆਰ ਨਹੀਂ ਹਨ। ਉਹ ਡਟ ਕੇ ਰੂਸ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਇਸ ਜਜ਼ਬੇ ਦੇ ਚੱਲਦਿਆਂ ਹੀ ਯੂਕਰੇਨ ਦੇ ਲੋਕ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ।