ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿੱਚ ਖਾਣੇ ਵਿੱਚ ਨਕਲੀ ਦੰਦ ਮਿਲਿਆ। ਇਕ ਯਾਤਰੀ ਨੇ ਟਵਿੱਟਰ ‘ਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ। ਟਵੀਟ ਵਿੱਚ ਬ੍ਰਿਟਿਸ਼ ਏਅਰਵੇਜ਼ ਨੂੰ ਟੈਗ ਕਰਦੇ ਹੋਏ, ਉਸਨੇ ਲਿਖਿਆ ਕਿ ਮੈਂ ਇਸ ਬਾਰੇ ਤੁਹਾਡੇ ਜਵਾਬ ਦੀ ਉਡੀਕ ਕਰ ਰਹੀ ਹਾਂ। ਯੂਜ਼ਰਸ ਇਸ ਪੋਸਟ ‘ਤੇ ਕਈ ਤਰ੍ਹਾਂ ਨਾਲ ਕਮੈਂਟ ਵੀ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਲੰਡਨ ਤੋਂ ਦੁਬਈ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ‘ਚ ਇਕ ਮਹਿਲਾ ਯਾਤਰੀ ਦੇ ਖਾਣੇ ‘ਚ ਨਕਲੀ ਦੰਦ ਮਿਲਿਆ ਹੈ। ਘਾਦਾ ਅਲ-ਹੋਸ ਨਾਮ ਦੀ ਇਸ ਔਰਤ ਨੇ ਖਾਣੇ ਦੀ ਫੋਟੋ ਟਵਿਟਰ ‘ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਇੱਕ ਨਕਲੀ ਦੰਦ ਪਿਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ : 35 ਮਕਾਨ ਤੋੜੇ, ਕੋਲੋਂ ਲੰਘਦਾ ਬੇਘਰ ਬਜ਼ੁਰਗ, ਹੱਸਦੀ ਪੁਲਿਸ, ਭਾਵੁਕ ਕਰਨ ਵਾਲੀਆਂ ਤਸਵੀਰਾਂ
ਔਰਤ ਨੇ ਬ੍ਰਿਟਿਸ਼ ਏਅਰਵੇਜ਼ ਨੂੰ ਟੈਗ ਕਰਕੇ ਲਿਖਿਆ ਕਿ 25 ਅਕਤੂਬਰ ਨੂੰ ਤੁਹਾਡੀ ਫਲਾਈਟ BA107 ‘ਤੇ ਪਰੋਸੇ ਗਏ ਖਾਣੇ ‘ਚ ਨਕਲੀ ਦੰਦ ਮਿਲੇ ਹਨ। ਮੈਂ ਅਜੇ ਵੀ ਇਸ ਬਾਰੇ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ ਹਾਂ। ਤੁਹਾਡੇ ਕਾਲ ਸੈਂਟਰ ਤੋਂ ਇਸ ਬਾਰੇ ਕਿਸੇ ਨੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ।
ਇਸ ਤੋਂ ਬਾਅਦ ਏਅਰਵੇਜ਼ ਨੇ ਜਵਾਬ ‘ਚ ਲਿਖਿਆ, ਸਾਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ। ਕੀ ਤੁਸੀਂ ਇਸ ਬਾਰੇ ਕੈਬਿਨ ਕਰੂ ਨਾਲ ਗੱਲ ਕੀਤੀ ਸੀ। ਤੁਹਾਨੂੰ ਆਪਣੀ ਜਾਣਕਾਰੀ ਸਾਨੂੰ ਭੇਜਣ ਲਈ ਬੇਨਤੀ ਕੀਤੀ ਜਾਂਦੀ ਹੈ, ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ। ਇਕ ਮੀਡੀਆ ਸੰਸਥਾ ਨਾਲ ਗੱਲ ਕਰਦੇ ਹੋਏ ਏਅਰਲਾਈਨ ਨੇ ਕਿਹਾ ਕਿ ਅਸੀਂ ਗਾਹਕ ਤੋਂ ਮੁਆਫੀ ਮੰਗਣ ਲਈ ਸੰਪਰਕ ਕਰ ਰਹੇ ਹਾਂ।
ਦੂਜੇ ਪਾਸੇ ਇਸ ਤਸਵੀਰ ਨੂੰ ਦੇਖ ਕੇ ਯੂਜ਼ਰਸ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਇਸ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ ਪਰ ਜੇ ਇਹ ਸੱਚ ਹੈ ਤਾਂ ਇਹ ਬਹੁਤ ਹੀ ਘਿਣਾਉਣੀ ਹੈ।
ਵੀਡੀਓ ਲਈ ਕਲਿੱਕ ਕਰੋ -: