ਪੰਜਾਬ ‘ਚ ਬੁੱਧਵਾਰ ਤੋਂ ਤਿੰਨ ਦਿਨ ਗਰਮੀ ਪਰੇਸ਼ਾਨ ਕਰ ਸਕਦੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸੂਬੇ ਵਿੱਚ 11 ਤੋਂ 13 ਮਈ ਤੱਕ ਚੱਲਣ ਵਾਲੇ ‘ਲੂ’ ਸਬੰਧੀ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਪਰ ਰਾਹਤ ਵਾਲੀ ਖ਼ਬਰ ਇਹ ਹੈ ਕਿ ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਐਕਟੀਵੇਟ ਹੋਣ ਨਾਲ ਮੌਸਮ ‘ਚ ਬਦਲਾਅ ਆਏਗਾ ਤੇ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੀ ਰਾਜਧਾਨੀ ਦਿੱਲੀ-ਐਨਸੀਆਰ ਅਤੇ ਆਸਪਾਸ ਦੇ ਖੇਤਰਾਂ ਵਿੱਚ ਇਸ ਹਫ਼ਤੇ ਤਿੰਨ ਦਿਨਾਂ ਤੱਕ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। IMD ਮੁਤਾਬਕ 13 ਮਈ ਤੋਂ ਬਾਅਦ ਮੌਸਮ ਵਿੱਚ ਬਦਲਾਅ ਹੋ ਸਕਦਾ ਹੈ।
ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਹੁਣ ਤੱਕ ਮਈ ਮਹੀਨੇ ਵਿੱਚ ਲੂ ਦੀਆਂ ਗਰਮ ਹਵਾਵਾਂ ਦਾ ਬਹੁਤਾ ਸਾਹਮਣਾ ਨਹੀਂ ਕਰਨਾ ਪਿਆ ਹੈ। ਅਨੁਮਾਨ ਹੈ ਕਿ 13 ਮਈ ਤੱਕ ਲੂ ਚੱਲ ਸਕਦੀ ਹੈ ਅਤੇ ਤਾਪਮਾਨ 44 ਡਿਗਰੀ ਤੱਕ ਪਹੁੰਚ ਸਕਦਾ ਹੈ।
ਮੌਸਮ ਵਿਭਾਗ ਦੇ ਵਿਗਿਆਨੀ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਜਿਵੇਂ ਦਿੱਲੀ-ਐੱਨ.ਸੀ.ਆਰ., ਪੰਜਾਬ, ਹਰਿਆਣਾ ਅਤੇ ਯੂ.ਪੀ ‘ਚ ਮਈ ਮਹੀਨੇ ‘ਚ ਹੀਟ ਵੇਵ ਦੇ ਹਾਲਾਤ ਨਹੀਂ ਹਨ। ਰਾਜਸਥਾਨ ਵਿੱਚ ਤਾਪਮਾਨ 44 ਅਤੇ 45 ਡਿਗਰੀ ਦੇ ਆਸਪਾਸ ਜਾਰੀ ਰਹੇਗਾ। ਉਨ੍ਹਾਂ ਮੁਤਾਬਕ 13 ਮਈ ਨੂੰ ਵੈਸਟਰਨ ਡਿਸਟਰਬੈਂਸ ਦੇ ਨੇੜੇ ਆਉਣ ਕਾਰਨ ਦਿੱਲੀ, ਹਰਿਆਣਾ ਅਤੇ ਪੰਜਾਬ ਨੂੰ ਵਧਦੇ ਤਾਪਮਾਨ ‘ਚ ਕੁਝ ਰਾਹਤ ਮਿਲ ਸਕਦੀ ਹੈ। ਲੂ ਨਹੀਂ ਚੱਲੇਗੀ ਤੇ ਤਾਪਮਾਨ ਡਿੱਗਣਾ ਸ਼ੁਰੂ ਹੋਵੇਗਾ। ਮਾਨਸੂਨ ਵੀ ਸਮੇਂ ਤੋਂ ਪਹਿਲਾਂ ਹੀ ਭਾਰਤ ਪਹੁੰਚੇਗਾ, ਜਿਸ ਨਾਲ ਮੌਸਮ ਦਾ ਮਿਜਾਜ਼ ਜਲਦ ਹੀ ਬਦਲੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮੌਸਮ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੱਛਮੀ ਗੜਬੜੀ 13 ਮਈ ਤੋਂ ਅੱਗੇ ਵਧ ਰਹੀ ਹੈ। ਹਾਲਾਂਕਿ ਇਸ ਗੜਬੜੀ ਕਾਰਨ ਮੀਂਹ ਨਹੀਂ ਪਵੇਗਾ ਪਰ ਤਾਪਮਾਨ ਥੋੜ੍ਹਾ ਹੇਠਾਂ ਆ ਜਾਵੇਗਾ। ਇਸ ਦੌਰਾਨ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਤਾਪਮਾਨ ‘ਚ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇੱਕ ਹੋਰ ਵੈਸਟਰਨ ਡਿਸਟਰਬੈਂਸ 18 ਮਈ ਦੇ ਆਸਪਾਸ ਅੱਗੇ ਵਧਣ ਦੀ ਤਿਆਰੀ ਕਰ ਰਿਹਾ ਹੈ।