ਦੀਵਾਲੀ ਦੀ ਰਾਤ ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਮੋਗਾ ਦੇ ਨਿਊ ਟਾਊਨ ਇਲਾਕੇ ਵਿਚ ਬਣੀ ਰੈਡੀਮੇਡ ਸ਼ੋਅਰੂਮ ਵਿਚ ਭਿਆਨਕ ਅੱਗ ਲੱਗ ਗਈ। ਕਰੀਬ ਪੰਜ ਫਾਇਰ ਬ੍ਰਿਗੇਡ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਬਾਜ਼ਾਰ ਵਿੱਚ ਮਠਿਆਈ ਵਾਲੀਆਂ ਦੁਕਾਨਾਂ ਤੇ ਟੈਂਟ ਲੱਗੇ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਫਸ ਗਈ, ਜਿਸ ਕਰਕੇ ਗੱਡੀ ਟਾਈਮ ਨਾਲ ਨਹੀਂ ਪਹੁੰਚ ਸਕੀ ਤੇ ਸ਼ੋਅਰੂਮ ਵਿੱਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਦੂਜੇ ਪਾਸੇ ਲੁਧਿਆਣਾ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਵਾਪਰ ਗਿਆ। ਦੇਰ ਰਾਤ ਨਿਊ ਸ਼ਿਵਾਜੀ ਨਗਰ ਸਥਿਤ ਇੱਕ ਬੰਦ ਗੋਦਾਮ ਵਿੱਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਘਰ ਦੇ ਮਾਲਕ ਨੂੰ ਫੋਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਇਹ ਅੱਗ ਲੱਗੀ, ਉਸ ਦੇ ਨੇੜੇ ਹੀ ਉਸ ਗੋਦਾਮ ਦੇ ਮਾਲਕ ਦਾ ਘਰ ਵੀ ਹੈ। ਫਾਇਰ ਬ੍ਰਿਗੇਡ ਅਮਲੇ ਨੂੰ ਘਰ ਅੰਦਰ ਵੜਨ ਲਈ ਲਗਾਤਾਰ ਹਥੌੜੇ ਮਾਰਨੇ ਪਏ।
ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਅਫ਼ਸਰ ਮਨਿੰਦਰ ਸਿੰਘ ਮੌਕੇ ‘ਤੇ ਪਹੁੰਚ ਗਏ। ਕਰੀਬ 3 ਤੋਂ 4 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਜਿਸ ਮਕਾਨ ਨੂੰ ਅੱਗ ਲੱਗੀ ਉਸ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਅੱਗ ਹੇਠਲੀ ਮੰਜ਼ਿਲ ‘ਤੇ ਲੱਗੀ ਸੀ। ਹੇਠਲੀ ਮੰਜ਼ਿਲ ‘ਤੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਲਾਕੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਗੋਦਾਮ ਵਿੱਚ ਕੈਮੀਕਲ ਆਦਿ ਪਿਆ ਹੈ, ਜਿਸ ਕਾਰਨ ਹਾਦਸਾ ਵੱਡਾ ਹੋ ਸਕਦਾ ਸੀ।
ਇਸ ਦੇ ਨਾਲ ਹੀ ਕੁਝ ਲੋਕ ਇਹ ਵੀ ਦੱਸ ਰਹੇ ਹਨ ਕਿ ਮਾਕਨ ਦੇ ਅੰਦਰ ਹੌਜ਼ਰੀ ਦਾ ਸਾਮਾਨ ਪਿਆ ਸੀ। ਅਜੇ ਤੱਕ ਕਿਸੇ ਅਧਿਕਾਰੀ ਨੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਹੈ। ਫਾਇਰ ਅਫ਼ਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਬਾਕੀ ਚੌਕੀ ਸ਼ਿੰਗਾਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਪੁਲਿਸ ਮੌਕਾ ਵੇਖ ਕੇ ਰਿਪੋਰਟ ਤਿਆਰ ਕਰੇਗੀ।
ਇਹ ਵੀ ਪੜ੍ਹੋ : ਬ੍ਰਿਟੇਨ : ਰਿਸ਼ੀ ਸੁਨਕ ਨੂੰ ਮਿਲ ਸਕਦੈ ਦੀਵਾਲੀ ਗਿਫਟ, ਅੱਜ ਰਾਤ ਹੋ ਸਕਦਾ ਹੈ ਨਵੇਂ PM ਦਾ ਐਲਾਨ
ਕਈ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅੱਗ ਲੱਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਵੇਰ ਤੋਂ ਹੀ ਅਲਰਟ ਮੋਡ ‘ਤੇ ਰਹੇ। ਰਾਤ 11 ਵਜੇ ਤੱਕ ਸਥਾਨਕ ਅੱਡਾ ਫਾਇਰ ਬ੍ਰਿਗੇਡ ਕੇਂਦਰ ਦਾ ਅਮਲਾ ਸਵੇਰ ਤੋਂ ਹੀ ਕਰੀਬ 15 ਤੋਂ 20 ਅੱਗ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਦਾ ਕੰਮ ਕਰ ਰਿਹਾ ਸੀ |
ਰਾਤ 11 ਵਜੇ ਤੱਕ ਅੱਗ ਲੱਗਣ ਦੀ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ। ਇਸ ਦੇ ਨਾਲ ਹੀ ਸੁੰਦਰ ਨਗਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਰਾਤ 8 ਵਜੇ ਤੱਕ ਕਰੀਬ 12 ਤੋਂ 15 ਥਾਵਾਂ ‘ਤੇ ਅੱਗ ‘ਤੇ ਕਾਬੂ ਪਾਇਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅੱਗ ਖਾਲੀ ਪਲਾਟਾਂ ਆਦਿ ਵਿੱਚ ਲੱਗੀ ਸੀ। ਇਸ ਕਾਰਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ।
ਵੀਡੀਓ ਲਈ ਕਲਿੱਕ ਕਰੋ -: