ਅਮਰੀਕਾ ਸਰਹੱਦ ਕੋਲ ਮੈਕਸੀਕੋ ਦੇ ਸ਼ਹਿਰ ਸਯੂਦਾਦ ਜੁਆਰੇਜ ਵਿਚ ਇਕ ਪ੍ਰਵਾਸੀ ਸੈਂਟਰ ਵਿਚ ਭਿਆਨਕ ਅੱਗ ਲੱਗਣ ਨਾਲ 37 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਲਗਭਗ 100 ਲੋਕ ਜ਼ਖਮੀ ਹੋ ਗਏ ਹਨ। ਰਿਪੋਰਟ ਵਿਚ ਕਿਹਾ ਗਿਆ ਕਿ ਅੱਗ ਮੈਕਸੀਕੋ ਤੇ ਅਮਰੀਕਾ ਨੂੰ ਜੋੜਨ ਵਾਲੇ ਸਟੈਂਟਨ-ਲੇਡਰੇ ਬ੍ਰਿਜ ਕੋਲ ਸਥਿਤ ਰਾਸ਼ਟਰੀ ਪ੍ਰਵਾਸੀ ਸੈਂਟਰ ਦੇ ਦਫਤਰ ਵਿਚ ਲੱਗੀ।
ਇਹ ਘਟਨਾ ਦੇਰ ਰਾਤ 71 ਪ੍ਰਵਾਸੀਆਂ ਨੂੰ ਸੈਂਟਰ ਵਿਚ ਲਿਆਂਦੇ ਜਾਣ ਦੇ ਕੁਝ ਹੀ ਦੇਰ ਬਾਅਦ ਵਾਪਰੀ। ਅੱਗ ਲੱਗਣ ਦੇ ਕਾਰਨਾਂ ਜਾਂ ਪੀੜਤਾ ਦੀ ਰਾਸ਼ਟਰੀਅਤਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟ ਅਨੁਸਾਰ ਐੱਲ ਪਾਸੋ ਟੈਕਸਾਸ ਤੋਂ ਰਿਓ ਗ੍ਰਾਂਡੇ ਨਦੀ ਦੇ ਪਾਰ ਸਥਿਤ ਮੈਕਸੀਕਸਨ ਸ਼ਹਿਰ ਸਿਊਦਾਦ ਜੁਆਰੇਜ ਨੇ ਹਾਲ ਦੇ ਹਫਤਿਆਂ ਵਿਚ ਲੋਕਾਂ ਦੀ ਆਮਦ ਦੇਖੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: