ਚੰਡੀਗੜ੍ਹ : ਪਾਕਿਸਤਾਨੀ ਏਜੰਸੀ ਪੰਜਾਬ ਦੇ ਸਰਹੱਦੀ ਸੂਬੇ ਦਾ ਮਾਹੌਲ ਖਰਾਬ ਕਰਨ ਅਤੇ ਅਸ਼ਾਂਤੀ ਫੈਲਾਉਣ ਲਈ ਦਿਨ-ਬ-ਦਿਨ ਸਾਜ਼ਿਸ਼ਾਂ ਰਚ ਰਹੀ ਹੈ। ਜਿੱਥੇ ਪੰਜਾਬ ਪੁਲਿਸ ਅਤੇ ਦੇਸ਼ ਦੀਆਂ ਖੁਫੀਆ ਏਜੰਸੀਆਂ ਮੋਹਾਲੀ ‘ਚ ਹੋਏ ਬੰਬ ਧਮਾਕੇ ਦੀਆਂ ਪਰਤਾਂ ਨੂੰ ਬੇਨਕਾਬ ਕਰਨ ‘ਚ ਜੁਟੀਆਂ ਹੋਈਆਂ ਹਨ, ਉਥੇ ਹੀ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ ਨੇ ਅੱਤਵਾਦੀਆਂ ਨੂੰ ਭੜਕਾ ਕੇ ਇਕ ਨਵਾਂ ਅੱਤਵਾਦੀ ਗਰੁੱਪ ਲਸ਼ਕਰ-ਏ-ਖਾਲਸਾ ਤਿਆਰ ਕਰਵਾ ਦਿੱਤਾ ਹੈ।
ਦੇਸ਼ ਦੀਆਂ ਵੱਖ-ਵੱਖ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਸ ਵੀ ਇਸ ਸੰਗਠਨ ਨੂੰ ਲੈ ਕੇ ਅਲਰਟ ਹੋ ਚੁੱਕੀ ਹੈ। ਰਿਪੋਰਟਾਂ ਮੁਤਾਬਕ ਇੰਟੈਲੀਜੈਂਸ ਬਿਊਰੋ ਨੇ ਕਿਹਾ ਹੈ ਕਿ ਇਹ ਸੰਗਠਨ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਨਾਵਾਂ ਨਾਲ ਅਕਾਊਂਟ ਚਲਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਸ ਗਰੁੱਪ ਵਿੱਚ ਪੰਜਾਬ, ਹਰਿਆਣਾ ਅਤੇ ਕਸ਼ਮੀਰ ਦੇ ਸਥਾਨਕ ਅਪਰਾਧੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਨਾਰਕੋ ਅੱਤਵਾਦ ਅਧੀਨ ਹਥਿਆਰਾਂ ਅਤੇ ਪਦਾਰਥਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਉਨ੍ਹਾਂ ਤੋਂ ਮਦਦ ਲਈ ਜਾ ਰਹੀ ਹੈ। ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਿੱਖ ਨੌਜਵਾਨ ਹੀ ਨਹੀਂ, ਸਗੋਂ ਗੈਰ-ਸਿੱਖ ਨੌਜਵਾਨਾਂ ਨੂੰ ਵੀ ਵਰਤਿਆ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਨੂੰ ਵਿਦੇਸ਼ਾਂ ‘ਚ ਸੈਟਲ ਹੋਣ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਪੈਸੇ ਦਿੱਤੇ ਜਾਂਦੇ ਹਨ, ਜਿਸ ਦੇ ਬਦਲੇ ਉਹ ਅੱਤਵਾਦੀਆਂ ਦੇ ਹਥਿਆਰਾਂ ਅਤੇ ਵਿਸਫੋਟਕਾਂ ਨੂੰ ਟਿਕਾਣੇ ਲਾਉਣ ਦਾ ਕੰਮ ਕਰਦੇ ਹਨ।
ਰਿਪੋਰਟਾਂ ਮੁਤਾਬਕ ਖੁਫੀਆ ਏਜੰਸੀਆਂ ਨੇ ਕਿਹਾ ਹੈ ਕਿ ਪਿਛਲੇ ਸਾਲ ਤੋਂ ਅੱਤਵਾਦੀ ਗਤੀਵਿਧੀਆਂ ਵਿਚ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਨੌਜਵਾਨ ਗਰੀਬ ਵਿੱਤੀ ਪਿਛੋਕੜ ਵਾਲੇ ਗੈਰ-ਸਿੱਖ ਪਰਿਵਾਰਾਂ ਤੋਂ ਹਨ। ਰਿਪੋਰਟ ਮੁਤਾਬਕ ਅੰਦਰੂਨੀ ਸੁਰੱਖਿਆ ਸ਼ਾਖਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਜ਼ਿਆਦਾਤਰ ਬੇਰੁਜ਼ਗਾਰ ਸਨ ਅਤੇ ਉਨ੍ਹਾਂ ਨੂੰ ਵਿਦੇਸ਼ ‘ਚ ਪੈਸੇ ਜਾਂ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪਾਕਿਸਤਾਨ ਸਥਿਤ ਇੰਟਰਨੈਸ਼ਨਲ ਯੂਥ ਸਿੱਖ ਫੈਡਰੇਸ਼ਨ (IYSF) ਦੇ ਮੁਖੀ ਲਖਬੀਰ ਸਿੰਘ ਰੋਡੇ ਪਠਾਨਕੋਟ ਗ੍ਰੇਨੇਡ ਧਮਾਕੇ ਵਿੱਚ ਐੱਸ.ਬੀ.ਐੱਸ. ਨਗਰ ਪੁਲਿਸ ਵੱਲੋਂ ਪਛਾਣੇ ਗਏ ਛੇ ਸ਼ੱਕੀਆਂ ਵਿੱਚ ਸ਼ਾਮਲ ਹਨ। ਉਹ ਇਸ ਘਟਨਾ ਦਾ ਮਾਸਟਰ ਮਾਈਂਡ ਸੀ। ਫੜੇ ਗਏ ਚਾਰੇ ਨੌਜਵਾਨ ਬਹੁਤ ਹੀ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ।