ਕੈਨੇਡਾ, USA ਸਣੇ ਵਿਦੇਸ਼ ਲਈ 15 ਮਾਰਚ ਤੋਂ ਪਾਬੰਦੀ ਹਟਾ ਦਿੱਤੀ ਜਾਵੇਗੀ। ਕੌਮਾਂਤਰੀ ਉਡਾਣਾਂ ਕੋਰੋਨਾ ਤੋਂ ਪਹਿਲਾਂ ਵਾਂਗ ਹੀ ਚੱਲਣਗੀਆਂ। ਕੋਵਿਡ ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਨੂੰ ਦੇਖਦਿਆਂ ਸਿਹਤ ਮੰਤਰਾਲੇ ਨਾਲ ਸਲਾਹ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਫਿਰ ਤੋਂ ਕੌਮਾਂਤਰੀ ਉਡਾਣਾਂ ਨੂੰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਦੱਸ ਦੇਈਏ ਕਿ ਮਾਰਚ 2020 ਵਿਚ ਕੋਰੋਨਾ ਸੰਕਰਮਣ ਕਾਰਨ ਭਾਰਤ ਤੋਂ ਆਉਣ-ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ‘ਤੇ ਰੋਕ ਲਗਾਈ ਗਈ ਸੀ। ਹਾਲਾਂਕਿ ਜੁਲਾਈ 2020 ਤੋਂ ਏਅਰ ਬਬਲ ਬੰਦੋਬਸਤ ਤਹਿਤ ਭਾਰਤ ਤੋਂ ਲਗਭਗ 40 ਦੇਸ਼ਾਂ ਲਈ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਸੀ। ਇਸ ਤਹਿਤ ਸਿਰਫ ਉਨ੍ਹਾਂ ਦੇਸ਼ਾਂ ਵਿਚ ਯਾਤਰੀ ਉਡਾਣਾਂ ਸੰਚਾਲਿਤ ਹੁੰਦੀਆਂ ਹਨ, ਜਿਥੇ ਕੋਰੋਨਾ ਸੰਕਰਮਣ ਦਾ ਖਤਰਾ ਨਹੀਂ ਜਾਂ ਫਿਰ ਨਾ ਦੇ ਬਰਾਬਰ ਹੋਵੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਅਤੇ ਭਾਜਪਾ ਦੇ ਆਗੂ ਰਾਣਾ ਸੋਢੀ ‘ਤੇ FIR
ਇਸ ਤੋਂ ਪਹਿਲਾਂ ਡੀਜੀਸੀਏ ਨੇ 26 ਨਵੰਬਰ 2021 ਨੂੰ ਕਿਹਾ ਸੀ ਕਿ ਭਾਰਤ ਤੋਂ ਆਉਣ-ਜਾਣ ਵਾਲੀ ਨਿਯਮਿਤ ਕੌਮਾਂਤਰੀ ਉਡਾਣਾਂ 15 ਦਸੰਬਰ ਤੋਂ ਬਹਾਲ ਹੋ ਜਾਣਗੀਆਂ ਪਰ ਇਸ ਦੇ ਅਗਲੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਰਮਣ ਦੀ ਸਥਿਤੀ ਦੀ ਸਮੀਖਿਆ ਕੀਤੀ। ਫਿਰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਯ ਸਿੰਧੀਆ ਨਾਲ ਗੱਲ ਕਰਕੇ ਕੌਮਾਂਤਰੀ ਉਡਾਣਾਂ ਦਾ ਨਿਯਮਿਤ ਸੰਚਾਲਨ ਬਹਾਲ ਨਾ ਕਰਨ ਦਾ ਉਦੇਸ਼ ਪ੍ਰਗਟਾਇਆ ਸੀ। ਇਸ ਤੋਂ ਬਾਅਦ DGCA ਨੇ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਸੀ।