ਬੀਤੇ ਦਿਨੀਂ ਰੂਪਨਗਰ ਨੇੜੇ ਭਾਖੜਾ ਨਹਿਰ ਵਿਚ ਕਰੇਟਾ ਕਾਰ ਡਿੱਗਣ ਨਾਲ ਇੱਕ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਸੀ ਤੇ ਉਸ ਵਿਚੋਂ 2 ਬੱਚੇ ਪਾਣੀ ਵਿਚ ਵਹਿ ਗਏ ਸਨ ਜਿਨ੍ਹਾਂ ਵਿਚੋਂ ਬੀਤੇ ਕੱਲ੍ਹ ਇੱਕ ਸਾਢੇ ਤਿੰਨ ਸਾਲਾ ਬੱਚੀ ਦੀ ਲਾਸ਼ ਪਟਿਆਲਾ ਨੇੜੇ ਸਮਾਣਾ ਤੋਂ ਨਹਿਰ ‘ਚੋਂ ਬਰਾਮਦ ਹੋਈ ਤੇ ਅੱਜ ਦੂਜੀ ਬੱਚੀ ਜਿਸ ਦੀ ਉਮਰ 3 ਸਾਲ ਸੀ ਤੇ ਰਾਜ ਸ਼੍ਰੀ ਨਾਂ ਸੀ ਉਸ ਦੀ ਲਾਸ਼ ਵੀ ਪਟਿਆਲਾ ਦੇ ਸਮਾਣਾ ਨੇੜਿਓਂ ਬਰਾਮਦ ਹੋ ਗਈ ਹੈ। ਕਈ ਦਿਨ ਪਾਣੀ ‘ਚ ਰਹਿਣ ਕਾਰਨ ਬੱਚੀ ਦੀ ਲਾਸ਼ ਕਾਫੀ ਖਰਾਬ ਹੋ ਚੁੱਕੀ ਸੀ ਪਰ ਉਸ ਦੇ ਗਲੇ ‘ਚ ਪਏ ਲਾਕੇਟ ਤੋਂ ਬੱਚੀ ਦੀ ਪਛਾਣ ਹੋਈ ਹੈ। ਪੁਲਿਸ ਨੇ ਪਟਿਆਲਾ ਦੇ ਸਿਵਲ ਹਸਪਤਾਲ ਵਿਚ ਬੱਚੀ ਦਾ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰੂਪਨਗਰ ਦੇ ਨੇੜੇ ਮਲਕਪੁਰ ਕੋਲ ਭਾਖੜਾ ਨਹਿਰ ਦੇ ਪੁਲ ਦੇ ਉਪਰ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵੱਲੋਂ ਰਾਜਸਥਾਨ ਦੇ ਇੱਕ ਪਰਿਵਾਰ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਕਾਰ ਨਹਿਰ ਵਿਚ ਡਾ ਡਿੱਗੀ। ਕਾਰ ਵਿਚ ਸਵਾਰ 7 ਪਰਿਵਾਰਕ ਮੈਂਬਰਾਂ ‘ਚੋਂ 5 ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ ਤੇ ਦੋ ਬੱਚੇ ਪਾਣੀ ਵਿਚ ਵਹਿਣ ਕਾਰਨ ਲਾਪਤਾ ਸੀ ਜਿਨ੍ਹਾਂ ਵਿਚੋਂ ਇੱਕ ਬੱਚੀ ਦੀ ਲਾਸ਼ ਬੀਤੇ ਕੱਲ੍ਹ ਭਾਖੜਾ ਨਹਿਰ ‘ਚੋਂ ਪਟਿਆਲਾ ਨੇੜੇ ਸਮਾਣਾ ਤੋਂ ਮਿਲ ਗਈ ਸੀ ਤੇ ਦੂਜੀ ਬੱਚੀ ਦੀ ਲਾਸ਼ ਵੀ ਅੱਜ ਉਸੇ ਜਗ੍ਹਾਂ ਤੋਂ ਮਿਲੀ ਹੈ।
ਮਰਨ ਵਾਲਾ ਪਰਿਵਾਰ ਰਾਜਸਥਾਨ ਤੋਂ ਕੁਲੂ ਮਨਾਲੀ ਘੁੰਮਣ ਗਿਆ ਸੀ ਤੇ ਰਿਸ਼ਤੇ ਵਿਚ ਜੀਜਾ ਸਾਲਾ ਲੱਗਦੇ ਸੀ ਪਰ ਨਹਿਰ ਵਿਚ ਕਾਰ ਡਿੱਗਣ ਦੇ ਬਾਅਦ ਦੋਵਾਂ ਦੇ ਪਰਿਵਾਰ ਮੌਤ ਦੀ ਨੀਂਦ ਸੌਂ ਗਏ।
ਵੀਡੀਓ ਲਈ ਕਲਿੱਕ ਕਰੋ -: