ਚੀਨ ਹੁਣ ਘਟਦੀ ਆਬਾਦੀ ਨੂੰ ਲੈ ਕੇ ਪ੍ਰੇਸ਼ਾਨ ਹੈ। ਚੀਨ ਵਿਚ ਵੱਡੀ ਜਨਸੰਖਿਆ ਬੁੱਢੀ ਹੋ ਰਹੀ ਹੈ ਦੂਜੇ ਪਾਸੇ ਜਨਮਦਰ ਘੱਟ ਹੋ ਗਈ ਹੈ। ਅਜਿਹੇ ਵਿਚ ਚੀਨ ਦੀ ਸਰਕਾਰ ਮਹਿੰਗੇ ਵਿਆਹਾਂ ‘ਤੇ ਰੋਕ ਲਗਾ ਰਹੀ ਹੈ। ਚੀਨ ਵਿਚ ਪ੍ਰੰਪਰਾ ਹੈ ਕਿ ਲੜਕੇ ਵਾਲੇ ਲੜਕੀ ਵਾਲਿਆਂ ਨੂੰ ਦਹੇਜ ਦਿੰਦੇ ਹਨ। ਇਸ ਨੂੰ ਕੈਲੀ ਜਾਂ ‘ਬ੍ਰਾਈਡ ਪ੍ਰਾਈਸ’ ਕਿਹਾ ਜਾਂਦਾ ਹੈ। ਚੀਨ ਵਿਚ ਵਿਆਹ ਦੇ ਰੀਤਿ-ਰਿਵਾਜਾਂ ਵਿਚ ਲਗਭਗ ਸਾਲ ਭਰ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਵਿਆਹ ਵਾਲੇ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਪੈਸਾ ਖਰਚ ਹੋ ਜਾਂਦਾ ਹੈ। ਲੋਕਾਂ ਦੀ ਸਾਲਾਨਾ ਕਮਾਈ ਦਾ 10 ਗੁਣਾ ਵਿਆਹ ਵਿਚ ਹੀ ਖਰਚ ਹੋ ਜਾਂਦਾ ਹੈ।
ਚੀਨ ਦੀ ਆਬਾਦੀ ਉਮੀਦ ਤੋਂ ਜ਼ਿਆਦਾ ਘਟਣ ਲੱਗੀ ਹੈ। ਚੀਨ ਲਈ ਇਹ ਚਿੰਤਾ ਦੀ ਗੱਲ ਹੈ ਇਸ ਲਈ ਕਿਉਂਕਿ ਸਭ ਤੋਂ ਵੱਡੀ ਇਕਾਨਮੀ ਬਣਨ ਦਾ ਸੁਪਨਾ ਦੇਖਣ ਵਾਲੇ ਚੀਨ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੋ ਰਹੀ ਹੈ। ਅਜਿਹੇ ਵਿਚ ਸਿਹਤ ਵਿਵਸਥਾ ਤੇ ਪੈਨਸ਼ਨ ‘ਤੇ ਬੋਝ ਵੱਧ ਰਿਹਾ ਹੈ ਪਰ ਉਤਪਾਦਨ ਘੱਟ ਹੋ ਰਿਹਾ ਹੈ। ਇਸੇ ਗੱਲ ਤੋਂ ਚੀਨ ਡਰਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਚੀਨੀ ਅਰਥਵਿਵਸਥਾ ਸੰਕਟ ਵਿਚ ਆ ਸਕਦੀ ਹੈ।
60 ਸਾਲ ਬਾਅਦ ਚੀਨ ਦੀ ਆਬਾਦੀ ਸਭ ਤੋਂ ਘੱਟ ਹੋ ਗਈ ਹੈ। ਇਸ ਨੂੰ ਦੇਖਦਿਆਂ ਸਰਕਾਰ ਨੇ ਫੈਮਿਲੀ ਡਿਵੈਲਪਮੈਂਟ ਏਜੰਸੀ ਨੂੰ ਜਨਮਦਰ ਵਧਾਉਣ ਲਈ ਕਦਮ ਚੁੱਕਣ ਨੂੰ ਕਿਹਾ ਹੈ। ਆਰਥਿਕ ਮੰਦੀ ਦੀ ਸ਼ੰਕਾ ਵਿਚ ਚੀਨ ਚਾਹੁੰਦਾ ਹੈ ਕਿ ਲੋਕ ਵਿਆਹ ‘ਤੇ ਘੱਟ ਖਰਚ ਕਰੇ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਘਰ ਵਸ ਸਕੇ ਤੇ ਉਹ ਬੱਚੇ ਪੈਦਾ ਕਰ ਸਕਣ। ਮਹਿੰਗਾਈ ਦੀ ਵਜ੍ਹਾ ਨਾਲ ਚੀਨ ਵਿਚ ਘੱਟ ਹੀ ਲੋਕ ਵਿਆਹ ਕਰ ਪਾਉਂਦੇ ਹਨ ਅਤੇ ਅਜਿਹੇ ਵਿਚ ਬੱਚੇ ਵੀ ਘੱਟ ਪੈਦਾ ਹੁੰਦੇ ਹਨ। ਵਿਆਹ ਦੀ ਇਸ ਕੈਲੀ ਵਾਲੀ ਪ੍ਰਥਾ ਖਿਲਾਫ ਲੋਕਾਂ ਨੇ ਕਦਮ ਚੁੱਕਣਾ ਸ਼ੁਰੂ ਕੀਤਾ ਹੈ। ਵਿਆਹ ਦੀ ਇਸ ‘ਦਾਜ ਪ੍ਰਥਾ’ ਖਿਲਾਫ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਚੀਨ ਵਿਚ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਕਈ ਥਾਵਾਂ ‘ਤੇ ਸਮੂਹਿਕ ਵਿਆਹ ਵੀ ਕਰਵਾਏ ਜਾ ਰਹੇ ਹਨ।
ਚੀਨ ਵਿਚ ਕਈ ਥਾਵਾਂ ‘ਤੇ ਜ਼ਿਆਦਾ ਬੱਚੇ ਪੈਦਾ ਕਰਨ ‘ਤੇ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਆਹੁਤਾ ਲੋਕਾਂ ਨੂੰ ਛੁੱਟੀਆਂ ਵੀ ਜ਼ਿਆਦਾ ਦਿੱਤੀ ਜਾਣ ਲੱਗੀ ਹੈ। ਹੁਣ ਲਿਵਇਨ ਵਿਚ ਰਹਿਣ ਵਾਲੇ ਲੋਕਾਂ ਲਈ ਵੀ ਬੱਚਿਆਂ ਦਾ ਰਜਿਸਟ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਵਿਚ ਵਨ ਚਾਈਲਡ ਪਾਲਿਸੀ ਦੇ ਬਾਅਦ ਔਰਤਾਂ ਦੀ ਗਿਣਤੀ ਘੱਟ ਹੋ ਗਈ ਸੀ। ਇਸ ਦੇ ਬਾਅਦ ਵਿਆਹ ਲਈ ਲੜਕੀ ਦੇ ਘਰਵਾਲੇ ਜ਼ਿਆਦਾ ਪੈਸੇ ਦੀ ਮੰਗ ਕਰਨ ਲੱਗੇ।
ਇਹ ਵੀ ਪੜ੍ਹੋ : ਘਰ ‘ਚ ਵਿੱਛ ਗਏ ਸੱਥਰ, ਬਾਈਕ ਸਵਾਰ 3 ਨੌਜਵਾਨਾਂ ਦੀ ਟਰੈਕਟਰ-ਟਰਾਲੀ ਨਾਲ ਟੱਕਰ, 2 ਦੀ ਮੌਤ
ਚੀਨ ਦੇ ਪੇਂਡੂ ਇਲਾਕਿਆਂ ਵਿਚ ਲਿੰਗ ਅਸਮਾਨਤਾ ਹੋਰ ਜ਼ਿਆਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰ ਵਾਲਿਆਂ ਦੀ ਉੱਚੀ ਮੰਗ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਵਿਆਹ ਤੋਂ ਪਿੱਛੇ ਹਟ ਜਾਂਦੇ ਹਨ। ਚੀਨ ਵਿਚ ਭਾਵੇਂ ਹੀ ਇਸ ਪ੍ਰਥਾ ਖਿਲਾਫ ਮੁਹਿੰਮ ਸ਼ੁਰੂ ਹੋਈ ਹੈ ਪਰ ਇਸ ਨੂੰ ਖਤਮ ਕਰਨਾ ਆਸਾਨ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: