ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਨਾਕਾ ਲਗਾ ਕੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਏਐੱਸਆਈ ਨੂੰ ਇਕ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਇਲਾਜ ਦੌਰਾਨ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਸੰਜੀਵ ਕੁਮਾਰ ਵਜੋਂ ਹੋਈ ਹੈ। ਜਿਸ ਦੇ ਬਾਅਦ ਪੁਲਿਸ ਨੇ ਕਾਰ ਚਾਲਕ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਦੋਸ਼ੀ ਰਜਨੀਸ਼ ਕੁਮਾਰ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਸੰਜੀਵ ਕੁਮਾਰ ਨਾਲ ਡਿਊਟੀ ‘ਤੇ ਤਾਇਨਾਤ ਸੀ। 5 ਨਵੰਬਰ ਨੂੰ ਪੀਐੱਮ ਮੋਦੀ ਨੇ ਆਦਮਪੁਰ ਜਾਣਾ ਸੀ, ਜਿਸ ਕਾਰਨ ਰੂਟ ਬੰਦ ਕੀਤਾ ਗਿਆ ਸੀ। ਉਦੋਂ ਹੀ ਹਰਿਆਣਾ ਨੰਬਰ ਦੀ ਇਕ ਕਾਰ ਆਈ ਜਿਸ ਦੇ ਡਰਾਈਵਰ ਨੇ ਧੱਕੇ ਨਾਲ ਗੱਡੀ ਕੱਢਣੀ ਸ਼ੁਰੂ ਕਰ ਦਿੱਤੀ। ਏਐੱਸਆਈ ਨੇ ਰੋਕਿਆ ਤਾਂ ਕਾਰ ਚਾਲਕ ਨੇ ਮੁਲਾਜ਼ਮ ਨੂੰ ਕੁਚਲ ਦਿੱਤਾ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ।
ਕਾਰ ਚਾਲਕ ਹੁਸ਼ਿਆਰਪੁਰ (ਹਰਿਆਣਾ) ਦਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਵੀ ਮੌਕੇ ‘ਤੇ ਪਹੁੰਚ ਗਏ ਸਨ। ਐਤਵਾਰ ਨੂੰ ਏਐੱਸਆਈ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: