ਕੋਰੋਨਾਵਾਇਰਸ ਦੇ ਕੇਸਾਂ ਵਿੱਚ ਫਿਰ ਤੋਂ ਭਾਰੀ ਵਾਧੇ ਦੇ ਨਾਲ, ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਵੱਖ-ਵੱਖ ਰਾਜਾਂ ਨੂੰ ਇੱਕ ਤਾਜ਼ਾ ਪੱਤਰ ਲਿਖ ਕੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰੋਕਥਾਮ ਉਪਾਅ ਕਰਨ ਦੀ ਅਪੀਲ ਕੀਤੀ ਹੈ।
ਕੋਵਿਡ ਮਾਮਲਿਆਂ ਦੀ ਵੱਧ ਗਿਣਤੀ ਦੀ ਰਿਪੋਰਟ ਕਰਨ ਵਾਲੇ ਜ਼ਿਆਦਾਤਰ ਰਾਜਾਂ ਨੂੰ ਲਿਖੇ ਪੱਤਰ ਵਿੱਚ, ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਤਾਜ਼ਾ ਕੋਵਿਡ ਸੰਕਰਮਣ ਨੂੰ ਘੱਟ ਕਰਨ ਲਈ, ਟੈਸਟਿੰਗ, ਟਰੈਕਿੰਗ, ਇਲਾਜ, ਟੀਕਾਕਰਨ ਅਤੇ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਦੀ ਪੰਜ ਗੁਣਾ ਰਣਨੀਤੀ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿਚ ਜਦੋਂ ਰਾਜਾਂ ਵਿੱਚ ਵੱਡੇ ਇਕੱਠ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੱਸ ਦੇਈਏ ਕਿ ਕੋਰੋਨਾ ਕੇਸਾਂ ਨੇ ਫਿਰ ਤੋਂ ਰਫਤਾਰ ਫੜ ਲਈ ਹੈ। ਕੋਰੋਨਾ ਮਰੀਜ਼ ਸਿਰਫ ਇਕ ਮਹੀਨੇ ਵਿਚ ਹੀ 6 ਗੁਣਾ ਵਧ ਗਏ ਹਨ। 28 ਮਈ ਤੱਕ ਰੋਜ਼ ਮਿਲਣ ਵਾਲੇ ਮਰੀਜ਼ਾਂ ਦੀ ਔਸਤ ਸਿਰਫ 2498 ਸੀ ਹੁਣ ਇਹ 17,000 ਦੇ ਪਾਰ ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਕੋਰੋਨਾ ਨਾਲ ਰੋਜ਼ ਹੋਣ ਵਾਲੀਆਂ ਮੌਤਾਂ ਨਹੀਂ ਵਧੀਆਂ ਹਨ। ਹੁਣ ਵੀ ਰੋਜ਼ ਔਸਤਨ 20 ਮੌਤਾਂ ਹੋ ਰਹੀਆਂ ਹਨ। ਸਭ ਤੋਂ ਵਧ ਮੌਤਾਂ ਸਿਰਫ ਕੇਰਲ ਤੇ ਮਹਾਰਾਸ਼ਟਰ ਵਿਚ ਹੀ ਹੋ ਰਹੀਆਂ ਹਨ।
ਸਭ ਤੋਂ ਵੱਧ ਮਾਮਲੇ ਕੇਰਲ ਤੇ ਮਹਾਰਾਸ਼ਟਰ ਤੋਂ ਹੀ ਆ ਰਹੇ ਹਨ। 3206 ਨਵੇਂ ਕੇਸ ਨਾਲ ਕੇਰਲ ਫਿਰ ਤੋਂ ਟੌਪ ‘ਤੇ ਪਹੁੰਚ ਗਿਆ ਹੈ। ਕੇਰਲ ਵਿਚ ਇਕ ਵਾਰ ਫਿਰ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕੇਰਲ ਪੁਲਿਸ ਨੇ ਸੂਬੇ ਦੇ ਸਾਰੇ ਐੱਸਪੀ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਦੂਜੇ ਪਾਸੇ ਤਾਮਿਲਨਾਡੂ ਵਿਚ ਵੀ ਹੌਲੀ-ਹੌਲੀ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਦਿੱਲੀ, ਕਰਨਾਟਕ, ਪੱਛਮੀ ਬੰਗਾਲ ਤੇ ਗੋਆ ਵਿਚ ਵੀ ਨਵੇਂ ਸੰਕਰਮਿਤ ਤੇਜ਼ੀ ਨਾਲ ਵਧ ਰਹੇ ਹਨ।