ਰੋਪੜ ਵਿਚ ਅੱਜ ਸਵੇਰੇ ਭਾਖੜਾ ਨਹਿਰ ‘ਚ ਚਾਲਕ ਨੇ ਕਾਰ ਸਣੇ ਛਲਾਂਗ ਲਗਾ ਦਿੱਤੀ। ਮੌਕੇ ‘ਤੇ ਮੌਜੂਦ ਗੋਤਾਖੋਰਾਂ ਨੇ ਕਾਰ ਨਹਿਰ ‘ਚ ਡਿੱਗਦੇ ਹੀ ਤੁਰੰਤ ਬਚਾਅ ਕੰਮ ਸ਼ੁਰੂ ਕਰ ਦਿੱਤਾ। ਮੌਕੇ ‘ਤੇ ਰੱਸੀ ਵੀ ਸੁੱਟੀ ਗਈ ਪਰ ਕਾਰ ਚਾਲਕ ਬਾਹਰ ਨਹੀਂ ਨਿਕਲਿਆ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।
ਜਾਣਕਾਰੀ ਮੁਤਾਬਕ ਰੋਪੜ-ਚੰਡੀਗੜ੍ਹ ਮਾਰਗ ‘ਤੇ ਭਾਖੜਾ ਨਹਿਰ ਪੁਲ ‘ਤੇ ਸਵੇਰੇ 9 ਵਜੇ ਦੇ ਲਗਭਗ ਉਦੋਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕਾਰ ‘ਚ ਸਵਾਰ ਹੋ ਕੇ ਆਏ ਨੌਜਵਾਨ ਨੇ ਆਪਣੀ ਕਾਰ ਨਹਿਰ ‘ਚ ਡੇਗ ਦਿੱਤੀ। ਕਾਰ ‘ਚ ਸਿਰਫ ਚਾਲਕ ਹੀ ਸੀ ਤੇ ਉਸ ਨੇ ਬਾਹਰ ਨਿਕਲਣ ਜਾਂ ਜਾਨ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਮੌਕ ‘ਤੇ ਮੌਜੂਦ ਗੋਤਾਖੋਰਾਂ ਨੇ ਨਹਿਰ ‘ਚ ਡੁੱਬਦੀ ਕਾਰ ਦਾ ਵੀਡੀਓ ਬਣਾਇਆ ਤੇ ਉਸ ਨੂੰ ਕੱਢਣ ਲਈ ਰੱਸੀ ਵੀ ਕੱਢੀ ਪਰ ਚਾਲਕ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ।
ਗੋਤਾਖੋਰਾਂ ਨੇ ਕਾਰ ਡੁੱਬਣ ਤੋਂ ਪਹਿਲਾਂ ਕਾਰ ਦੇ ਕੋਲ ਜਾ ਕੇ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਨੇ ਕਾਰ ਦੇ ਸ਼ੀਸ਼ੇ ਨਹੀਂ ਖੋਲ੍ਹੇ। ਕਾਰ ਪੀਬੀ 65 ਮਤਲਬ ਮੋਹਾਲੀ ਜ਼ਿਲ੍ਹੇ ਦੀ ਸੀ। ਗੋਤਾਖੋਰਾਂ ਨੇ 2 ਘੰਟੇ ਬਾਅਦ ਕਾਰ ਚਾਲਕ ਦੀ ਲਾਸ਼ ਨੂੰ ਕੱਢਿਆ ਤੇ ਵਿਅਕਤੀ ਦੀ ਪਛਾਣ ਗੁਰਧਿਆਨ ਸਿੰਘ ਨਿਵਾਸੀ ਮੁਹਾਲੀ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: