ਜਲੰਧਰ ਦੇ ਪੁਲਿਸ ਥਾਣਾ ਬਾਰਾਦਰੀ ਵਿਚ ਇੱਕ ਬਾਲਗ ਜੋੜੇ ਦਾ ਵਿਆਹ ਕਰਵਾ ਕੇ ਪੁਲਿਸ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਇੱਕ ਅਜਿਹੇ ਬਾਲਗ ਜੋੜੇ ਨੂੰ ਵਿਆਹਦੇ ਬੰਧਨ ‘ਚ ਬੰਨ੍ਹਿਆ ਹੈ ਜਿਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਦੇ ਵਿਆਹ ਲਈ ਰਾਜ਼ੀ ਨਹੀਂ ਸਨ।
ਦੋਵੇਂ ਲੜਕਾ ਤੇ ਲੜਕੀ ਪਿਛਲੇ ਦੋ ਸਾਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਲੜਕਾ ਪਹਿਲਾਂ ਨਸ਼ੇ ਕਰਦਾ ਸੀ ਪਰ ਪੁਨਰਵਾਸ ਕੇਂਦਰ ਵਿਚ ਜਾ ਕੇ ਲੜਕੇ ਨੇ ਆਪਣਾ ਇਲਾਜ ਕਰਵਾਇਆ। ਲੜਕੀ ਨੇ ਆਪਣੇ ਘਰਵਾਲਿਆਂ ਨੂੰ ਕਿਹਾ ਕਿ ਲੜਕਾ ਹੁਣ ਨਸ਼ੇ ਨਹੀਂ ਕਰਦਾ ਹੈ ਪਰ ਲੜਕੀ ਦੇ ਘਰਵਾਲੇ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਸਨ।
ਦੂਜੇ ਪਾਸੇ ਜਿਸ ਲੜਕੀ ਨਾਲ ਲੜਕੇ ਨੇ ਵਿਆਹ ਕਰਵਾਇਆ ਉਸ ਨਾਲ ਵਿਆਹ ਲਈ ਲੜਕੇ ਦੇ ਘਰਵਾਲੇ ਮੰਨਣ ਨੂੰ ਰਾਜ਼ੀ ਨਹੀਂ ਸਨ। ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਉਨ੍ਹਾਂ ਦੇ ਲੜਕੇ ਨੂੰ ਨਸ਼ੇ ਦੀ ਆਦਤ ਲੜਕੀ ਨੇ ਲਗਾਈ ਸੀ ਜਦੋਂ ਕਿ ਲੜਕੀ ਦੇ ਪੁੱਛਣ ‘ਤੇ ਸਹੁਰੇ ਵਾਲਿਆਂ ਦੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਤੇ ਕਿਹਾ ਕਿ ਲੜਕਾ ਨਾਲ ਹੀ ਖੜ੍ਹਾ ਹੈ ਤੇ ਉਸ ਤੋਂ ਪੁੱਛ ਸਕਦੇ ਹੋ।
ਲੜਕੀ ਨੇ ਕਿਸੇ ਤਰੀਕੇ ਨਾਲ ਆਪਣੇ ਪਿਤਾ ਨੂੰ ਰਾਜ਼ੀ ਕਰ ਲਿਆ ਪਰ ਲੜਕੇ ਦੇ ਪਰਿਵਾਰਕ ਮੈਂਬਰ ਵਿਆਹ ਲਈ ਨਹੀਂ ਮੰਨੇ।ਮਾਮਲਾ ਵੂਮੈਨ ਕਮਿਸ਼ਨ ਕੋਲ ਪੁੱਜਾ। ਵੂਮੈਨ ਕਮਿਸ਼ਨ ਨੇ ਅੱਜ ਕੌਂਸਲਿੰਗ ਲਈ ਦੋਵੇਂ ਪਰਿਵਾਰਾਂ ਨੂੰ ਇਥੇ ਬੁਲਾਇਆ ਹੋਇਆ ਸੀ।ਇਸੇ ਦੌਰਾਨ ਲੜਕੀ ਤੇ ਲੜਕੀ ਨੇ ਸ਼ਿਵ ਸੈਨਾ ਸਮਾਜਵਾਦੀ ਦੇ ਨੇਤਾਵਾਂ ਨਾਲ ਵੀ ਸੰਪਰਕ ਕੀਤਾ। ਉਹ ਦੋਵੇਂ ਬਾਲਗ ਹਨ ਤੇ ਵਿਆਹ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਪਰਿਵਾਲ ਵਾਲੇ ਰਾਜ਼ੀ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਵੂਮੈਨ ਕਮਿਸ਼ਨ ਵਿਚ ਜਦੋਂ ਗੱਲ ਨਹੀਂ ਬਣੀ ਤਾਂ ਸ਼ਿਵ ਸੈਨਾ ਸਮਾਜਵਾਦੀ ਦੇ ਨੇਤਾਵਾਂ ਨੇ ਪੁਲਿਸ ਕਮਿਸ਼ਨ ਤੋਂ ਵਿਆਹ ਲਈ ਇਜਾਜ਼ਤ ਮੰਗੀ ਤੇ ਥਾਣਾ ਬਾਰਾਦਰੀ ਵਿਚ ਦੋਵਾਂ ਨੇ ਇੱਕ-ਦੂਜੇ ਨੂੰ ਵਰਮਾਲਾ ਤੇ ਮੰਗਲ ਸੂਤਰ ਪਹਿਨਾ ਕੇ ਵਿਆਹ ਕਰਵਾ ਦਿੱਤਾ।