ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ ਨੇ ਯਾਤਰਾ ‘ਤੇ ਪ੍ਰਤੀਬੰਧ ਲਗਾ ਦਿੱਤਾ ਸੀ ਜਿਸ ਨੂੰ ਹੌਲੀ-ਹੌਲੀ ਖੋਲ੍ਹਿਆ ਜਾ ਰਿਹਾ ਹੈ। ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਵੀ ਖੁਸ਼ਖਬਰੀ ਹੈ ਕਿ ਹੁਣ ਜੇਕਰ ਤੁਸੀਂ ਪੂਰੀ ਤਰ੍ਹਾਂ ਤੋਂ ਵੈਕਸੀਨੇਟਿਡ ਹੋ ਤਾਂ ਤੁਹਾਨੂੰ ਕੋਵਿਡ-19 ਟੈਸਟ ਦੀ ਲੋੜ ਨਹੀਂ ਪਵੇਗੀ। ਕੈਨੇਡਾ ਵਿਚ ਅਜੇ ਤੱਕ ਕੋਰੋਨਾ ਵਾਇਰਸ ਕਾਰਨ ਯਾਤਰੀਆਂ ਦੇ ਆਗਮਨ ‘ਤੇ ਪ੍ਰਤੀਬੰਧ ਲੱਗਾ ਹੋਇਆ ਸੀ ਪਰ ਹੁਣ ਅਪ੍ਰੈਲ ਤੋਂ ਇਥੇ ਟੂਰਿਸਟ ਜਾ ਸਕਣਗੇ। ਭਾਰਤ ਵਿਚ ਵੱਡੀ ਗਿਣਤੀ ਵਿਚ ਟੂਰਿਸਟ ਕੈਨੇਡਾ ਜਾਂਦੇ ਹਨ, ਇਥੇ ਘੁੰਮਣ ਲਈ ਕਈ ਮਸ਼ਹੂਰ ਟੂਰਿਸਟ ਥਾਵਾਂ ਹਨ।
ਪਰ ਇਸ ਤੋਂ ਇਲਾਵਾ ਯਾਤਰੀ ਨੂੰ ਕੈਨੇਡਾ ਪੁੱਜਣ ‘ਤੇ ਮੋਬਾਈਲ ਫੋਨ ‘ਤੇ ArriveCAN ਐਪ ਰਾਹੀਂ ਟੀਕਾਕਰਨ ਸਥਿਤੀ ਦਾ ਸਬੂਤ ਅਤੇ ਹੋਰ ਸਾਰੀਆਂ ਲਾਜ਼ਮੀ ਜਾਣਕਾਰੀ ਦੇਣ ਦੀ ਲੋੜ ਹੋਵੇਗੀ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਸ ਨੂੰ ਕੋਵਿਡ ਟੈਸਟ ਕਰਵਾਉਣਾ ਪਵੇਗਾ ਤੇ ਪਾਜ਼ੀਟਿਵ ਆਉਣ ‘ਤੇ 14 ਦਿਨਾਂ ਲਈ ਕੁਆਰੰਟਾਈਨ ਵੀ ਹੋਣਾ ਪਵੇਗਾ। ਯਾਤਰੀ ਨੂੰ ਉਡਾਣ ਭਰਨ ਤੋਂ 72 ਘੰਟੇ ਪਹਿਲਾਂ ਦੀ ArriveCAN ਵਿਚ ਆਪਣੀ ਜਾਣਕਾਰੀ ਸਬਮਿਟ ਕਰਵਾਉਣੀ ਹੋਵੇਗੀ।
ਜੋ ਯਾਤਰੀ ਪੂਰੀ ਤਰ੍ਹਾਂ ਤੋਂ ਵੈਕਸੀਨੇਟਿਡ ਨਹੀਂ ਹਨ ਜਾਂ ਜਿਨ੍ਹਾਂ ਨੇ ਟੀਕੇ ਦੀ ਸਿਰਫ ਇਕ ਹੀ ਖੁਰਾਕ ਲਈ ਹੈ ਉਨ੍ਹਾਂ ਨੂੰ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ ਤੇ ਨਾਲ ਹੀ ਕੁਆਰੰਟਾਈਨ ਦੇ ਨਿਯਮਾਂ ਦੀ ਵੀ ਪਾਲਣਾ ਕਰਨੀ ਹੋਵੇਗੀ। ਜਿਹਰੇ ਜਿਹੜੇ ਵਿਦੇਸ਼ੀ ਨਾਗਰਿਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਹੈ, ਉਨ੍ਹਾਂ ਨੂੰ ਅਜੇ ਵੀ ਕੈਨੇਡਾ ਵਿੱਚ ਦਾਖਲ ਹੋਣ ਦੀ ਮਨਾਹੀ ਹੈ, ਕੁਝ ਖਾਸ ਕਾਰਨਾਂ ਨੂੰ ਛੱਡ ਕੇ। ਹਾਲ ਦੀ ਘੜੀ ਬੂਸਟਰ ਡੋਜ਼ ਲੈਣਾ ਲਾਜ਼ਮੀ ਨਹੀਂ ਹੈ। ਕੈਨੇਡਾ ਪਹੁੰਚਣ ਦੇ 14 ਦਿਨਾਂ ਦੇ ਅੰਦਰ ਅੰਤਿਮ ਖੁਰਾਕ ਲੈਣਾ ਲਾਜ਼ਮੀ ਹੈ।
ਵੀਡੀਓ ਲਈ ਕਲਿੱਕ ਕਰੋ -: