ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲ. ਆਈ. ਸੀ.) ਦੇ ਆਈ. ਪੀ. ਓ. ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ। ਜਲਦ ਹੀ ਸਰਕਾਰ ਕੰਪਨੀ ਨੂੰ ਸਟਾਕ ਮਾਰਕੀਟ ਵਿੱਚ ਉਤਾਰਨ ਜਾ ਰਹੀ ਹੈ। ਇਸ ਨੂੰ ਲੈ ਕੇ ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ਯਾਨੀ ਜਨਵਰੀ ਤੋਂ ਮਾਰਚ ਵਿਚਕਾਰ ਐੱਲ. ਆਈ. ਸੀ. ਦਾ ਆਈ. ਪੀ. ਓ. ਆ ਸਕਦਾ ਹੈ।
ਇਹ ਹੁਣ ਤੱਕ ਦਾ ਭਾਰਤੀ ਬਾਜ਼ਾਰ ਵਿੱਚ ਸਭ ਤੋਂ ਵੱਡਾ ਆਈ. ਪੀ. ਓ. ਹੋਵੇਗਾ ਅਤੇ ਬੀਮਾ ਖੇਤਰ ਦੀ ਮਜਬੂਤ ਕੰਪਨੀ ਹੋਣ ਕਾਰਨ ਨਿਵੇਸ਼ਕਾਂ ਨੂੰ ਆਈ. ਪੀ. ਓ. ਜ਼ਰੀਏ ਚੰਗਾ ਮੁਨਾਫਾ ਕਮਾਉਣ ਦੀ ਉਮੀਦ ਹੈ। ਨਿਵੇਸ਼ਕ ਇਸ ਆਈ. ਪੀ. ਓ. ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਲਈ ਇਹ ਬਿਹਤਰ ਰਿਟਰਨ ਦੇਣ ਵਾਲਾ ਸਾਬਤ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਸੂਤਰਾਂ ਦਾ ਕਹਿਣਾ ਹੈ ਕਿ ਜਲਦ ਹੀ ਐੱਲ. ਆਈ. ਸੀ. ਬਾਜ਼ਾਰ ਰੈਗੂਲੇਟਰ ਸੇਬੀ ਕੋਲ ਆਈ. ਪੀ. ਓ. ਦਾ ਖਰੜਾ ਜਮ੍ਹਾ ਕਰਾਏਗੀ। LIC IPO ਵਿੱਚ ਪਾਲਿਸੀਧਾਰਕਾਂ ਲਈ 10 ਫ਼ੀਸਦੀ ਰਾਖਵਾਂਕਰਨ ਹੋਵੇਗਾ ਅਤੇ ਕਰਮਚਾਰੀਆਂ ਲਈ ਵੀ ਵੱਖਰਾ ਰਾਖਵਾਂਕਰਨ ਹੋਵੇਗਾ। ਇਸ ਸਮੇਂ LIC ਦੇ 2.92 ਲੱਖ ਕਰਮਚਾਰੀ ਅਤੇ ਕੁੱਲ 22.70 ਲੱਖ ਏਜੰਟ ਹਨ। LIC ਜੀਵਨ ਬੀਮਾ ਕਾਰੋਬਾਰ ਵਿੱਚ ਇੱਕ ਪ੍ਰਮੁੱਖ ਖਿਡਾਰੀ ਹੈ ਅਤੇ ਭਾਰਤ ਦਾ ਸਭ ਤੋਂ ਵੱਡਾ ਸੰਸਥਾਗਤ ਨਿਵੇਸ਼ਕ ਹੈ। 25 ਸਾਲਾਂ ਤੋਂ ਭਾਰਤੀ ਬਾਜ਼ਾਰ ਵਿੱਚ ਨਿੱਜੀ ਬੀਮਾ ਕੰਪਨੀਆਂ ਦੇ ਦਬਦਬੇ ਮਗਰੋਂ ਵੀ ਐੱਲ. ਆਈ. ਸੀ. ਦੀ ਬਾਜ਼ਾਰ ਹਿੱਸੇਦਾਰੀ ਲਗਭਗ 72 ਫ਼ੀਸਦੀ ਹੈ। ਜਾਣਕਾਰੀ ਮੁਤਾਬਕ, ਅਗਲੇ ਹਫ਼ਤੇ ਐਂਕਰ ਨਿਵੇਸ਼ਕਾਂ ‘ਤੇ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਹੈ।