ਮਾਨ ਸਰਕਾਰ ਵੱਲੋਂ ਲਗਾਤਾਰ ਵੱਲੋਂ-ਵੱਡੇ ਫੈਸਲੇ ਤੇ ਲੋਕ ਹਿੱਤ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀ ਕਮਾਨ ਸੰਭਾਲੀ ਗਈ ਸੀ ਤਾਂ ਉਨ੍ਹਾਂ ਨੇ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਗੱਲ ਕਹੀ ਸੀ। ਇਸੇ ਤਹਿਤ ਲਗਾਤਾਰ ਮਾਨ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਨੱਥ ਪਾਈ ਜਾ ਰਹੀ ਹੈ।
ਇਸੇ ਤਹਿਤ ਸਖਤ ਕਾਰਵਾਈ ਕਰਦਿਆਂ ਅੱਜ ਮੋਗਾ ਦੇ ਮੀਟਰ ਰੀਡਰ ਨੂੰ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਉਹ ਰਿਸ਼ਵਤ ਲੈਂਦੇ ਹੋਏ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ ਸੀ। ਇਹ ਮਾਮਲਾ ਮੋਗਾ ਜ਼ਿਲ੍ਹੇ ਦੇ ਅਜੀਤਵਾਲ ਪਿੰਡ ਚੂਹੜਚੱਕ ਦਾ ਹੈ। ਇੱਥੇ ਇੱਕ ਮੀਟਰ ਰੀਡਰ ਨੇ ਇੱਕ ਪਰਿਵਾਰ ਤੋਂ ਇੱਕ ਹਜ਼ਾਰ ਰੁਪਏ ਦੀ ਰਿਸ਼ਵਤ ਲਈ। ਫਿਰ ਲੋਕਾਂ ਨੇ ਉਸ ਨੂੰ ਫੜ ਲਿਆ। ਇਸ ਦੌਰਾਨ ਮੀਟਰ ਰੀਡਰ ਨੇ ਵੀਡੀਓ ਬਣਦੇ ਦੇਖ ਕੇ ਤੁਰੰਤ 500 ਦੇ ਦੋ ਨੋਟ ਆਪਣੇ ਮੂੰਹ ਵਿੱਚ ਪਾ ਕੇ ਚਬਾਉਣੇ ਸ਼ੁਰੂ ਕਰ ਦਿੱਤੇ। ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਉਸ ਦੇ ਮੂੰਹ ਵਿਚੋਂ ਰਿਸ਼ਵਤ ਦੇ ਪੈਸੇ ਕੱਢੇ ਤੇ ਇਸ ਬਾਰੇ ਬਿਜਲੀ ਬੋਰਡ ਨੂੰ ਸੂਚਿਤ ਕੀਤਾ। ਬਿਜਲੀ ਬੋਰਡ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ‘ਆਪ’ ਦਾ ਦਾਅਵਾ, ‘ਕੈਪਟਨ ਤੇ ਰੰਧਾਵਾ ਭ੍ਰਿਸ਼ਟਾਚਾਰ ਦੇ ਸਬੂਤ ਦੇਣ, ਮੁੱਖ ਮੰਤਰੀ ਮਾਨ ਕਰਨਗੇ ਕਾਰਵਾਈ’
ਦੱਸ ਦੇਈਏ ਕਿ ਮੀਟਰ ਰੀਡਰ ਰੀਡਿੰਗ ਲੈਣ ਲਈ ਪਿੰਡ ਚੂਹੜਚੱਕ ਪੁੱਜਾ। ਉਥੇ ਉਸ ਨੂੰ ਇੱਕ ਪਰਿਵਾਰ ਦਾ ਮੀਟਰ ਖਰਾਬ ਮਿਲਿਆ ਤੇ ਇਸ ‘ਤੇ ਮੀਟਰ ਰੀਡਰ ਘਰ ਵਿਚ ਮੌਜੂਦ ਔਰਤ ਨੂੰ ਜੁਰਮਾਨਾ ਦੇ ਨਾਂ ‘ਤੇ ਧਮਕਾਉਣ ਲੱਗਾ ਤੇ ਫਿਰ ਬਾਅਦ ਵਿਚ 1000 ਰੁਪਏ ਦੀ ਰਿਸ਼ਵਤ ਮੰਗੀ ਤੇ ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ ਵਿਚ ਆ ਗਏ ਤੇ ਉਨ੍ਹਾਂ ਨੇ ਮੀਟਰ ਰੀਡਰ ਨੂੰ ਕਾਬੂ ਕਰਕੇ ਉਸ ਦੀ ਵੀਡੀਓ ਬਣਾ ਲਈ ਤੇ ਵਾਇਰਲ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: