ਇੱਕ ਵਿਅਕਤੀ ਲਾਟਰੀ ਵਿੱਚ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਿੱਤ ਕੇ ਰਾਤੋ-ਰਾਤ ਕਰੋੜਪਤੀ ਬਣਿਆ। ਉਸ ਨੇ ਇਹ ਪੈਸੇ ਆਪਣੀ ਪਤਨੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਜੋ ਕਿ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ ਕਿਉਂਕਿ ਖਾਤੇ ‘ਚ 1 ਕਰੋੜ ਆਉਂਦੇ ਹੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇਸ ‘ਤੋਂ ਬਾਅਦ ਪਤੀ ਨੇ ਪੁਲਿਸ ਤੋਂ ਮਦਦ ਦੀ ਅਪੀਲ ਕੀਤੀ ਹੈ।
ਮਾਮਲਾ ਥਾਈਲੈਂਡ ਦੇ ਇਸਾਨ ਸੂਬੇ ਦਾ ਹੈ। ਇੱਥੇ ਨਵੰਬਰ ਦੇ ਪਹਿਲੇ ਹਫ਼ਤੇ 49 ਸਾਲਾ ਮਨਿਤ ਨੇ ਕਰੀਬ 1 ਕਰੋੜ 36 ਲੱਖ ਰੁਪਏ ਦੀ ਲਾਟਰੀ ਜਿੱਤੀ। ਟੈਕਸ ਕੱਟਣ ਤੋਂ ਬਾਅਦ 1 ਕਰੋੜ 30 ਲੱਖ ਰੁਪਏ ਤੋਂ ਵੱਧ ਉਸ ਦੇ ਹੱਥ ਆਏ ‘ਤੇ ਉਸ ਨੇ ਇਹ ਪੈਸੇ ਆਪਣੀ 45 ਸਾਲਾ ਪਤਨੀ ਅੰਗਕਨਾਰਤ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਮਨਿਤ ਅਤੇ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਪਰ ਇਹ ਖੁਸ਼ੀ ਉਸ ਸਮੇਂ ਗਮੀ ਵਿੱਚ ਬਦਲ ਗਈ ਜਦੋਂ ਮਨਿਤ ਨੂੰ ਪਤਾ ਲੱਗਾ ਕਿ ਉਸਦੀ ਪਤਨੀ ਇਨਾਮ ਦੀ ਸਾਰੀ ਰਕਮ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ।
ਇਹ ਵੀ ਪੜ੍ਹੋ : ਕੁਮਾਰ ਵਿਸ਼ਵਾਸ ਨੂੰ ਲਗਾਤਰ ਮਿਲ ਰਹੀ ਧਮਕੀ ਭਰੀ ਈ-ਮੇਲ, ਕੇਜਰੀਵਾਲ ਵਿਰੁੱਧ ਟਿੱਪਣੀ ਨਾ ਕਰਨ ਦੀ ਚੇਤਾਵਨੀ
ਇਸ ਜੋੜੇ ਦੇ ਵਿਆਹ ਨੂੰ 26 ਸਾਲ ਹੋ ਗਏ ਸਨ। ਉਸ ਦੇ ਤਿੰਨ ਬੱਚੇ ਵੀ ਹਨ। ਅਜਿਹੇ ‘ਚ ਮਨਿਤ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਅੰਗਕਾਰਟ ਅਜਿਹਾ ਕੁਝ ਕਰੇਗੀ । ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਸਦਾ ਵਿਵਹਾਰ ਆਮ ਸੀ। ਪਰ ਇੱਕ ਦਿਨ ਉਹ ਅਚਾਨਕ ਗਾਇਬ ਹੋ ਗਈ। ਘਟਨਾ ਤੋਂ ਬਾਅਦ, ਮਨਿਤ ਨੇ ਅੰਗਕਨਾਰਤ ਅਤੇ ਉਸਦੇ ਪ੍ਰੇਮੀ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਵੀਡੀਓ ਲਈ ਕਲਿੱਕ ਕਰੋ -: