ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ 12 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿਛਲੇ ਹਫਤੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਸਬੰਧੀ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਉਹ ਨਹੀਂ ਦੇ ਸਕੇ, ਜਿਸ ਕਰਕੇ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਸੂਤਰਾਂ ਮੁਤਾਬਕ ਆਸ਼ੀਸ਼ ਮਿਸ਼ਰਾ ਨੇ ਕਿਹਾ ਸੀ ਕਿ ਉਹ ਐਤਵਾਰ ਨੂੰ ਹਿੰਸਾ ਵਾਲੀ ਥਾਂ ਤੋਂ ਕਰੀਬ 4-5 ਕਿਲੋਮੀਟਰ ਦੀ ਦੂਰੀ ‘ਤੇ ਇੱਕ ਕੁਸ਼ਤੀ ਸਮਾਗਮ ਵਿੱਚ ਮੌਜੂਦ ਸੀ, ਜਦਕਿ ਸਮਾਗਮ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਅਤੇ ਉੱਥੋਂ ਦੇ ਲੋਕਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਮੰਤਰੀ ਦਾ ਬੇਟਾ 2 ਤੋਂ 4 ਵਜੇ ਦੌਰਾਨ ਉਥੋਂ ਗਾਇਬ ਸੀ।
ਇਹ ਵੀ ਵੇਖੋ :
Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food
ਉੱਥੇ ਹੀ, ਅਸ਼ੀਸ਼ ਮਿਸ਼ਰਾ ਦੇ ਮੋਬਾਇਲ ਟਾਵਰ ਦੀ ਲੋਕੇਸ਼ਨ ਵੀ ਘਟਨਾ ਦੇ ਆਸਪਾਸ ਦੀ ਹੀ ਹੈ, ਜਦੋਂ ਕਿ ਮਿਸ਼ਰਾ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਹ ਉਸ ਸਮੇਂ ਆਪਣੀ ਰਾਈਸ ਮਿੱਲ ਵਿੱਚ ਸੀ ਜੋ ਘਟਨਾ ਵਾਲੀ ਜਗ੍ਹਾ ਦੇ ਨੇੜੇ ਹੈ ਅਤੇ ਉਸੇ ਟਾਵਰ ਵਿਚ ਆਉਂਦੀ ਹੈ ਪਰ ਉਹ ਕਈ ਗੱਲਾਂ ਸਾਬਤ ਨਹੀਂ ਕਰ ਸਕਿਆ। ਮਿਸ਼ਰਾ ਵੱਲੋਂ ਕਿਸਾਨਾਂ ਖਿਲਾਫ ਦਰਜ ਕਰਵਾਈ ਸ਼ਿਕਾਇਤ ਮੁਤਾਬਕ, ਮਹਿੰਦਰਾ ਥਾਰ ਨੂੰ ਹਰੀ ਓਮ ਚਲਾ ਰਿਹਾ ਸੀ ਪਰ ਪੁਲਿਸ ਨੇ ਵੀਡੀਓ ਜਾਂਚ ਵਿਚ ਪਾਇਆ ਕਿ ਥਾਰ ਸਫੈਦ ਕੁੜਤਾ-ਪਜਾਮਾ ਵਾਲਾ ਕੋਈ ਆਦਮੀ ਚਲਾ ਰਿਹਾ ਸੀ, ਜਦੋਂ ਕਿ ਹਰੀ ਓਮ ਦੀ ਬਾਡੀ ਜਦੋਂ ਹਸਪਤਾਲ ਲਿਆਂਦੀ ਗਈ ਤਾਂ ਉਸ ਨੇ ਪੀਲਾ ਕੁੜਤਾ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ : ਇਨ੍ਹਾਂ 4 ਕਾਰਨਾਂ ਕਰਕੇ ਆਇਆ ਦੇਸ਼ ‘ਚ ਕੋਲਾ ਸੰਕਟ, ਜਾਣੋ ਕੀ ਹੈ ਸਰਕਾਰ ਦੀ ਤਿਆਰੀ
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਤਿੰਨ ਨੁਕਤਿਆਂ ਅਤੇ ਮਿਸ਼ਰਾ ਵੱਲੋਂ ਤੱਥਾਂ ਦੇ ਆਧਾਰ ‘ਤੇ ਆਪਣੀ ਗੱਲ ਪੇਸ਼ ਨਾ ਕਰ ਸਕਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੌਰਤਲਬ ਹੈ ਕਿ ਲਖੀਮਪੁਰ ਘਟਨਾ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ ਚਾਰ ਕਿਸਾਨ ਸ਼ਾਮਲ ਸਨ। ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਖੂਬ ਵਾਇਰਲ ਹੋਈ, ਜਿਸ ਵਿਚ ਗੱਡੀ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪਿੱਛੋਂ ਚੜ੍ਹਾ ਦਿੱਤੀ ਗਈ ਦਿਖਾਈ ਦਿੰਦੀ ਹੈ।