ਫਰੀਦਕੋਟ ਜ਼ਿਲ੍ਹੇ ਵਿਚ ਕੋਟਕਪੂਰਾ ਨਾਲ ਲੱਗਦੇ ਛੋਟੇ ਜਿਹੇ ਪਿੰਡ ਸੰਧਵਾਂ ਦੀ ਮਿੱਟੀ ਹੀ ਅਜਿਹੀ ਹੈ ਕਿ ਇਥੋਂ ਨਿਕਲਣ ਵਾਲੇ ਲੋਕ ਮੁੱਖ ਮੰਤਰੀ, ਮੰਤਰੀ ਤੇ ਵਿਧਾਨ ਸਭਾ ਸਪੀਕਰ ਤੱਕ ਬਣੇ। ਲਗਭਗ 10 ਹਜ਼ਾਰ ਦੀ ਆਬਾਦੀ ਅਤੇ 4000 ਵੋਟਰਾਂ ਵਾਲੇ ਸੰਧਵਾਂ ਪਿੰਡ ਨਾਲ ਸਬੰਧ ਰੱਖਣ ਵਾਲੇ ਕੁਲਤਾਰ ਸਿੰਘ ਸੰਧਵਾਂ ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਸਪੀਕਰ ਬਣਨ ਜਾ ਰਹੇ ਹਨ। ਆਟੋ ਮੋਬਾਈਲ ਇੰਜੀਨੀਅਰ ਕੁਲਤਾਰ ਸਿੰਘ ਇਸੇ ਪਿੰਡ ਨਾਲ ਤਾਲੁੱਕ ਰੱਖਣ ਵਾਲੇ ਦੇਸ਼ ਦੇ ਰਾਸ਼ਟਰਪਤੀ ਰਹੇ ਗਿਆਨੀ ਜ਼ੈਲ ਸਿੰਘ ਦੇ ਛੋਟੇ ਭਰਾ ਦੇ ਪੋਤੇ ਹਨ।
1994 ਵਿਚ ਗਿਆਨੀ ਜ਼ੈਲ ਸਿੰਘ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵਿਚੋਂ ਉਨ੍ਹਾਂ ਦੀ ਸਿਆਸੀ ਪਾਰੀ ਨੂੰ ਉਨ੍ਹਾਂ ਦੇ ਪੋਤੇ ਕੁਲਤਾਰ ਸਿੰਘ ਸੰਧਵਾਂ ਨੇ ਅੱਗੇ ਵਧਾਇਆ। 2017 ਵਿਚ ਵੀ ਕੁਲਤਾਰ ਸੰਧਵਾਂ ਨੇ ਕੋਟਕਪੂਰਾ ਵਿਧਾਨ ਸਭਾ ਤੋਂ ਚੋਣ ਜਿੱਤੀ ਸੀ। ਆਟੋਮੋਬਾਈਲ ਇੰਜੀਨੀਅਰਿੰਗ ਕੁਲਤਾਰ ਸਿੰਘ ਸੰਧਵਾਂ ਦਾ ਜਨਮ 16 ਅਪ੍ਰੈਲ 1975 ਨੂੰ ਪਿੰਡ ਸੰਧਾਵਾਂ ਵਿਚ ਜਗਤਾਰ ਸਿੰਘ ਤੇ ਗੁਰਮੇਲ ਕੌਰ ਦੇ ਘਰ ਹੋਇਆ ਸੀ। ਇੰਜੀਨੀਅਰਿੰਗ ਕਰਨ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਨੇ 2003 ਵਿਚ ਪਹਿਲੀ ਵਾਰ ਆਪਣੀ ਪੰਚਾਇਤ ਵਿਚ ਸਰਪੰਚੀ ਦੀ ਚੋਣ ਲੜੀ। 2003 ਤੋਂ 2008 ਤੱਕ ਸੰਧਵਾਂ ਦੀ ਪੰਚਾਇਤ ਦੇ ਪ੍ਰਧਾਨ ਰਹੇ। 2011-12 ਵਿਚ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਵਿਚ ਮੈਂਬਰਸ਼ਿਪ ਮੁਹਿੰਮ ਚਲਾਈ ਤਾਂ ਉਨ੍ਹਾਂ ਨੇ ਪਾਰਟੀ ਜੁਆਇਨ ਕਰ ਲਈ। 2017 ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਉਨ੍ਹਾਂ ਨੂੰ ਕੋਟਕਪੂਰਾ ਤੋਂ ਟਿਕਟ ਦਿੱਤੀ ਤਾਂ ਪਹਿਲੀ ਵਾਰ ਵਿਚ ਕਾਂਗਰਸ ਤੇ ਅਕਾਲੀ ਦਲ ਦੇ ਦਿੱਗਜ਼ਾਂ ਨੂੰ ਪਛਾੜਦੇ ਹੋਏ ਜਿੱਤ ਹਾਸਲ ਕੀਤੀ ਸੀ।
ਕੋਟਕਪੂਰਾ ਤੋਂ ਚੋਣ ਜਿੱਤੇ ਕੁਲਤਾਰ ਸਿੰਘ ਸੰਧਵਾਂ ਦੀ ਰਾਜਨੀਤੀ ਵਿਚ ਪਛਾਣ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪਰਿਵਾਰਕ ਮੈਂਬਰ ਵਜੋਂ ਹੋਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਵਜੋਂ ਸੰਧਵਾਂ ਨੇ ਕਿਸਾਨ ਅੰਦੋਲਨ ਵਿਚ ਵੀ ਸਰਗਰਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਾਰਨ ਹੀ ਪਾਰਟੀ ਦਾ ਅਕਸ ਕਿਸਾਨ ਹਿਤੈਸ਼ੀ ਬਣਿਆ ਸੀ। ਉਹ ਖੁਦ ਵੀ ਕਿਸਾਨ ਪਰਿਵਾਰ ਤੋਂ ਹਨ ਤੇ ਅੱਜ ਵੀ ਉਨ੍ਹਾਂ ਦਾ ਸਾਰਾ ਪਰਿਵਾਰ ਪਿੰਡ ਵਿਚ ਹੀ ਰਹਿੰਦਾ ਹੈ। ਬਰਗਾੜੀ ਪਿੰਡ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਮਾਮਲੇ ਵਿਚ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ‘ਤੇ ਸਵਾਲ ਚੁੱਕ ਕੇ ਕੁਲਤਾਰ ਸਿੰਘ ਸੰਧਾਵਾਂ ਇਸ ਵਿਚ ਬੁਰੀ ਤਰ੍ਹਾਂ ਤੋਂ ਉਲਝ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਬਰਗਾੜੀ ਵਿਚ ਚੱਲ ਰਹੇ ਮੋਰਚੇ ‘ਚ ਪੁੱਜ ਕੇ ਮਾਫੀ ਮੰਗੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : CM ਮਾਨ ਦੇ ਮੰਤਰੀ ਹਰਜੋਤ ਬੈਂਸ ਬੋਲੇ- ‘2024 ‘ਚ ਦੇਸ਼ ਦੇ PM ਬਣਨਗੇ ਅਰਵਿੰਦ ਕੇਜਰੀਵਾਲ’
ਸੰਧਵਾਂ ਨੇ ਬਰਗਾੜੀ ਬੇਅਦਬੀ ਕਾਂਡ ‘ਤੇ ਆਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਸਵਾਲ ਚੁੱਕਦੇ ਹੋਏ ਚੰਡੀਗੜ੍ਹ ਵਿਚ ਇੱਕ ਕਾਨਫਰੰਸ ਦੌਰਾਨ ਬਰਗਾੜੀ ਬੇਅਦਬੀ ਕਾਂਡ ‘ਚ SIT ਵੱਲੋਂ ਕਾਬੂ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਨਿਰਦੋਸ਼ ਦੱਸਿਆ ਸੀ, ਜੋ ਉਨ੍ਹਾਂ ਲਈ ਮੁਸੀਬਤ ਬਣ ਗਿਆ। ਇਸ ਬਿਆਨ ਤੋਂ ਬਾਅਦ ਸਿੱਖ ਸੰਗਤ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਸੰਧਾਵਾਂ ਨੇ ਬਰਗਾੜੀ ਮੋਰਚੇ ਵਿਚ ਜਾ ਕੇ ਮਾਫੀ ਮੰਗਣ ਦੀ ਇੱਛਾ ਪ੍ਰਗਟਾਈ ਪਰ ਦੋ ਵਾਰ ਦੀ ਕੋਸ਼ਿਸ਼ ਦੇਬਾਅਦ ਵੀ ਸਿੱਖ ਸੰਗਤ ਦੇ ਜ਼ੋਰਦਾਰ ਵਿਰੋਧ ਦੇ ਚੱਲਦੇ ਉਹ ਮੰਚ ‘ਤੇ ਨਹੀਂ ਜਾ ਸਕੇ ਸਨ। ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਖਲ ਤੋਂ ਮੰਚ ‘ਤੇ ਪਹੁੰਚੇ ਤੇ ਆਪਣੇ ਬਿਆਨ ‘ਤੇ ਖੇਦ ਜਤਾਉਂਦੇ ਹੋਏ ਸੰਗਤ ਤੋਂ ਮਾਫੀ ਮੰਗੀ ਸੀ।