ਭਾਰਤ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਸੰਕਰਮਣ ਦੇ ਨਵੇਂ ਵੈਰੀਐਂਟ ਦਾ ਖਤਰਾ ਮੰਡਰਾਉਣ ਲੱਗਾ ਹੈ। ਤਿਓਹਾਰ ਤੋਂ ਪਹਿਲਾਂ ਮੁੰਬਈ ਵਿਚ ਬੀਐੱਮ ਸੀ ਨੇ ਇਸ ਨੂੰ ਲੈ ਕੇ ਐਡਵਾਈਜਰੀ ਵੀ ਜਾਰੀ ਕਰ ਦਿੱਤੀ ਹੈ। ਮਹਾਰਾਸ਼ਟਰ ਸੂਬਾ ਸਰਕਾਰ ਨੇ ਕਿਹਾ ਕਿ XBB ਤੋਂ ਇਲਾਵਾ ਪੁਣੇ ਵਿਚ ਓਮੀਕ੍ਰਾਨ ਦੇ ਸਬ-ਵੈਰੀਐਂਟ BQ.1 ਦਾ ਕੇਸ ਮਿਲਿਆ ਹੈ। BQ.1 ਯੂਐੱਸ ਵੈਰੀਐਂਟ ਹੈ। BMC ਨੇ ਅਕਤੂਬਰ ਦੇ ਦੂਜੇ ਹਫਤੇ ਵਿਚ ਕੋਵਿਡ-19 ਦੇ ਵਧਦੇ ਕੇਸਾਂ ਤੇ ਤਿਓਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਐਡਵਾਈਜਰੀ ਜਾਰੀ ਕੀਤੀ ਗਈ ਹੈ।
BMC ਨੇ ਐਡਵਾਈਜਰੀ ਜਾਰੀ ਕਰਦੇ ਹੋਏ ਕਿਹਾ ਕਿ ਤਿਓਹਾਰਾਂ ਦੌਰਾਨ ਭੀੜ ਹੋਣ ਅਤੇ ਵੱਡੇ ਪ੍ਰੋਗਰਾਮਾਂ ਦੀ ਵਜ੍ਹਾ ਨਾਲ ਕੋਵਿਡ-19 ਸੰਕਰਮਣ ਫੈਲ ਸਕਦਾ ਹੈ। ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਕਰਨਾ ਗਲਤ ਹੈ।
ਤਿਓਹਾਰੀ ਸੀਜ਼ਨ ਨੂੰ ਦੇਖਦੇ ਹੋਏ ਕਾਰਜਕਾਰੀ ਸਿਹਤ ਅਧਿਕਾਰੀ ਨੇ ਕੋਵਿਡ-19 ਦੇ ਕੇਸਾਂ ਦੀ ਰੋਕਥਾਮ ਲਈ ਕਈ ਅਹਿਤਿਆਤੀ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ।
ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਤਿਓਹਾਰਾਂ ਦੇ ਮੌਸਮ ਵਿਚ ਕੋਵਿਡ ਤੋਂ ਬਚਾਅ ਦੇ ਸਾਰੇ ਨਿਯਮਾਂ ਦਾ ਧਿਆਨ ਰੱਖੋ। ਜੇਕਰ ਤੁਹਾਨੂੰ ਕੋਰੋਨਾ ਦੀ ਵੈਕਸੀਨ ਨਹੀਂ ਲਗਾਈ ਗਈ ਹੈ ਤਾਂ ਬਿਨਾਂ ਦੇਰੀ ਦੇ ਵੈਕਸੀਨ ਲਗਵਾਓ ਲਓ। ਜੇਕਰ ਤੁਹਾਡਾ ਇਮਊਨ ਸਿਸਟਮ ਕਮਜ਼ੋਰ ਹੈ ਤਾਂ ਤੁਹਾਡਾ ਜੀਵਨ ਖਤਰੇ ਵਿਚ ਹੈ। ਇਸ ਲਈ ਬੂਸਟਰ ਡੋਜ਼ ਲਗਾਓ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਘਰ ਅੰਦਰ ਪੂਰੀ ਵੈਂਟੀਲੇਸ਼ਨ ਬਣਾਓ ਰੱਖੋ ਕਿਉਂਕਿ ਬੰਦ ਕਮਰਿਆਂ ਵਿਚ ਵਾਇਰਸ ਫੈਲਣ ਨਾਲ ਮਦਦ ਮਿਲਦੀ ਹੈ। ਕੋਰੋਨਾ ਸੰਕਰਮਿਤ ਲੋਕਾਂ ਦੇ ਸੰਪਰਕ ਵਿਚ ਆਉਣ ਤੋਂ ਬਚੋ। ਵਾਰ-ਵਾਰ ਹੱਥ ਧੋਵੋ। ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਭੀੜ-ਭਾੜ ਵਾਲੀਆਂ ਥਾਵਾਂ ‘ਤੇ ਮਾਸਕ ਜ਼ਰੂਰੀ ਹੈ। ਕੋਰੋਨਾ ਸੰਕਰਮਣ ਦੇ ਲਛਣ ਦਿਖਾਈ ਦੇਣ ‘ਤੇ ਕੋਵਿਡ ਦੀ ਜਾਂਚ ਜ਼ਰੂਰ ਕਰਾਓ। ਜਾਂਚ ਰਿਪੋਰਟ ਆਉਣ ਤੱਕ ਖੁਦ ਨੂੰ ਆਈਸੋਲੇਟ ਕਰੋ।