ਅਮਰੀਕਾ ਦੇ ਮਿਸੀਸਿਪੀ ਸੂਬੇ ਵਿੱਚ ਇੱਕ ਪਾਇਲਟ ਨੇ ਇੱਕ ਜਹਾਜ਼ ਚੋਰੀ ਕਰ ਲਿਆ। ਇਹ ਘਟਨਾ ਤੁਪੇਲੋ ਸ਼ਹਿਰ ਦੇ ਵੈਸਟ ਮੇਨ ਇਲਾਕੇ ਤੋਂ ਸਾਹਮਣੇ ਆਈ। ਇਸ ਤੋਂ ਬਾਅਦ ਪਾਇਲਟ ਨੇ ਇੱਥੇ ਵਾਲਮਾਰਟ ਸਟੋਰ ‘ਤੇ ਇਸ ਨੂੰ ਕਰੈਸ਼ ਕਰਨ ਦੀ ਧਮਕੀ ਦਿੱਤੀ।
ਸਾਵਧਾਨੀ ਦੇ ਤੌਰ ‘ਤੇ ਪੁਲਿਸ ਨੇ ਸਟੋਰ ਅਤੇ ਇਸਦੇ ਆਸਪਾਸ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਹਾਜ਼ ਕਰੀਬ 4 ਘੰਟਿਆਂ ਤੋਂ ਸ਼ਹਿਰ ‘ਤੇ ਘੁੰਮਦਾ ਰਿਹਾ। ਤੁਪੇਲੋ ਸ਼ਹਿਰ ਵਿੱਚ ਲਗਭਗ 40 ਹਜ਼ਾਰ ਲੋਕ ਰਹਿੰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਬੀਚਕ੍ਰਾਫਟ ਕਿੰਗ ਏਅਰ-90 ਨਾਮ ਦਾ ਇਹ ਜਹਾਜ਼ ਟੁਪੇਲੋ ਏਅਰਪੋਰਟ ਤੋਂ ਚੋਰੀ ਹੋਇਆ ਹੈ। ਇਹ ਡਬਲ ਇੰਜਣ ਵਾਲਾ 9 ਸੀਟਰ ਵਾਲਾ ਜਹਾਜ਼ ਹੈ।
ਪੁਲਿਸ ਨੇ ਦੱਸਿਆ ਕਿ ਪਾਇਲਟ ਨੇ ਐਮਰਜੈਂਸੀ ਨੰਬਰ 911 ‘ਤੇ ਕਾਲ ਕੀਤੀ ਅਤੇ ਵਾਲਮਾਰਟ ‘ਤੇ ਜਹਾਜ਼ ਦੇ ਕਰੈਸ਼ ਹੋਣ ਦੀ ਧਮਕੀ ਦਿੱਤੀ। ਪੁਲਿਸ ਪਾਇਲਟ ਨਾਲ ਸਿੱਧਾ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਇਲਟ ਦੀ ਉਮਰ ਕਰੀਬ 29 ਸਾਲ ਹੈ ਅਤੇ ਉਹ ਵਾਲਮਾਰਟ ਦਾ ਕਰਮਚਾਰੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਮਠਿਆਈ ਦੇਣ ਬਹਾਨੇ ਘਰ ਵੜੇ ਗੁਆਂਢੀ ਨੇ ਬੱਚੇ ਸਾਹਮਣੇ ਵੱਢੀ ਉਸ ਦੀ ਮਾਂ
ਖਤਰੇ ਨੂੰ ਦੇਖਦੇ ਹੋਏ ਇਲਾਕੇ ਦੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ ਅਲਰਟ ‘ਤੇ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪਾਇਲਟ ਦਾ ਇਰਾਦਾ ਕੀ ਹੈ। ਖਤਰੇ ਦੇ ਖਦਸ਼ੇ ਕਾਰਨ ਲੋਕਾਂ ਨੂੰ ਵੈਸਟ ਮੇਨ ਇਲਾਕੇ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: