ਇਕ ਕਾਰਗੋ ਪਲੇਨ ਐਮਰਜੈਂਸੀ ਲੈਂਡਿੰਗ ਦੌਰਾਨ ਦੋ ਟੁਕੜੇ ਹੋ ਗਿਆ। ਜਹਾਜ਼ ਦੇ ਇਸ ਤਰ੍ਹਾਂ ਦੋ ਟੁਕੜਿਆਂ ਵਿਚ ਵੰਡ ਜਾਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਵੀਰਵਾਰ ਨੂੰ ਕੋਸਟਾ ਰਿਕਾ ਵਿਚ ਹੋਈ ਜਿਥੇ ਇੱਕ ਕਾਰਗੋ ਪਲੇਨ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਸੀ ਤੇ ਇਸ ਦੌਰਾਨ ਉਹ ਦੋ ਟੁਕੜੇ ਹੋ ਗਿਆ। ਇਸ ਘਟਨਾ ਤੋਂ ਬਾਅਦ ਸੈਨ ਜੋਸ ਵਿਚ ਸਥਿਤ ਇੰਟਰਨੈਸ਼ਨਲ ਏਅਰਪੋਰਟ ਨੂੰ ਅਸਥਾਈ ਤੌਰ ‘ਤੇ ਬੰਦ ਕਰਨਾ ਪੈ ਗਿਆ। ਪੀਲੇ ਰੰਗ ਦਾ ਜਰਮਨ ਲਾਜਿਸਟਿਕਸ ਕੰਪਨੀ ਡੀਐੱਚਐੱਲ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਜਾ ਰਹੀ ਸੀ ਤੇ ਇਸ ਦੌਰਾਨ ਉਹ ਫਿਸਲ ਗਿਆ ਤੇ ਫਿਰ ਦੋ ਟੁਕੜੇ ਹੋ ਗਿਆ। ਜਹਾਜ਼ ਦੇ ਟੁੱਟਣ ਤੋਂ ਬਾਅਦ ਧੂੰਆਂ ਉਠਦਾ ਦੇਖਿਆ ਗਿਆ।
ਕੋਸਟਾ ਰਿਕਾ ਦੇ ਫਾਇਰ ਫਾਈਟਰਸ ਦੇ ਚੀਫ ਹੈਕਟਰ ਚਾਵੇਜ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਦੋ ਕਰੂਅ ਮੈਂਬਰ ਠੀਕ ਹਨ। ਹਾਲਾਂਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਇਸ ਹਾਦਸੇ ਦੇ ਚੱਲਦਿਆਂ ਪਾਇਲਟ ਦਹਿਸ਼ਤ ਵਿਚ ਆ ਗਿਆ ਸੀ ਪਰ ਬਾਅਦ ਵਿਚ ਉਹ ਹੋਸ਼ ਵਿਚ ਆਏ ਤੇ ਸਭ ਕੁਝ ਠੀਕ ਦਿਖਿਆ। ਇਹ ਘਟਨਾ ਵੀਰਵਾਰ ਨੂੰ ਸਵੇਰੇ 10.30 ਵਜੇ ਹੋਈ, ਜਦੋਂ ਬੋਇੰਗ -757 ਪਲੇਨ ਨੇ ਜੁਆਨ ਸੈਂਟਾਮਾਰੀਆ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਨ ਭਰੀ ਸੀ ਤੇ ਫਿਰ ਕੋਈ ਤਕਨੀਕੀ ਖਰਾਬੀ ਆਉਣ ਦੇ ਚਲੱਦਿਆਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪੈ ਗਈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਜਾਖੜ ਵੱਲੋਂ ਸਾਬਕਾ CM ਚੰਨੀ ‘ਤੇ ਦਿੱਤੇ ਵਿਵਾਦਿਤ ਬਿਆਨ ਲਈ ਅਰੁਣਾ ਚੌਧਰੀ ਨੇ ਕੀਤੀ ਕਾਰਵਾਈ ਦੀ ਮੰਗ
ਘਟਨਾ ਸਵੇਰੇ ਲਗਭਗ 10.30 ਵਜੇ ਦੀ ਦੱਸੀ ਜਾ ਰਹੀ ਹੈ। ਬੋਇੰਗ-757 ਜਹਾਜ਼ ਨੇ ਸਾਂਤਾ ਮਾਰੀਆ ਏਅਰਪੋਰਟ ਤੋਂ ਉਡਾਨ ਭਰੀ ਸੀ ਪਰ ਕੁਝ ਖਰਾਬੀ ਤੋਂ ਬਾਅਦ 25 ਮਿੰਟ ਲਈ ਉਹ ਵਾਪਸ ਆ ਗਿਆ। ਲੈਂਡਿੰਗ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਚਾਲਕ ਦਲ ਨੇ ਸਪੱਸ਼ਟ ਤੌਰ ‘ਤੇ ਸਥਾਨਕ ਅਧਿਕਾਰੀਆਂ ਨੂੰ ਹਾਈਡ੍ਰੋਲਿਕ ਸਮੱਸਿਆ ਪ੍ਰਤੀ ਸੁਚੇਤ ਕੀਤਾ ਸੀ।