ਜਲੰਧਰ ਵਿਚ ਸ਼ਰਾਰਤੀ ਤੱਤਾਂ ‘ਤੇ ਨਕੇਲ ਕੱਸਣ ਵਾਲੀ ਪੁਲਿਸ ਆਪਸ ਵਿਚ ਹੀ ਉਲਝਦੀ ਨਜ਼ਰ ਆਈ। ਗੁਰੂ ਨਾਨਕ ਮਿਸ਼ਨ ਚੌਕ ‘ਤੇ ਦੋ ਪੁਲਿਸ ਵਾਲਿਆਂ ਦਾ ਆਪਸ ਵਿਚ ਝਗੜਾ ਹੋ ਗਿਆ। ਇਸ ਦੌਰਾਨ ਇੱਕ ਪਗੜੀਧਾਰੀ ਪੁਲਿਸ ਵਾਲੇ ਨੇ ਆਪਣੇ ਅਧੀਨ ਕਰਮਚਾਰੀ ਨੂੰ ਡੰਡੇ ਨਾਲ ਕੁੱਟਿਆ।
ਪੁਲਿਸ ਵਾਲੇ ਨੂੰ ਡੰਡੇ ਮਾਰਨ ਵਾਲੇ ਪੀਸੀਆਰ ਦੇ ਏਐੱਸਆਈ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਨਾਨਕ ਮਿਸ਼ਨ ਚੌਕ ਪੈਟਰੋਲ ਪੰਪ ਤੋਂ ਫੋਨ ਆਇਆ ਕਿ ਉਥੇ ਕੋਈ ਪੁਲਿਸ ਮੁਲਾਜ਼ਮ ਗਾਲ੍ਹਾਂ ਕੱਢ ਰਿਹਾ ਹੈ। ਉਹ ਤੁਰੰਤ ਉਥੇ ਪਹੁੰਚੇ। ਉਨ੍ਹਾਂ ਨੇ ਪੁਲਿਸ ਮੁਲਾਜ਼ਮ ਨੂੰ ਸਮਝਾਉਣਾ ਚਾਹਿਆ ਤਾਂ ਉਸ ਨੇ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਸੀ। ਇਸ ਦੇ ਬਾਅਦ ਉਸ ਨੇ ਉਨ੍ਹਾਂ ਦੀ ਵਰਦੀ ਫਾੜ ਦਿੱਤੀ। ਜਦੋਂ ਉਹ ਬਦਸਲੂਕੀ ਤੋਂ ਬਾਜ਼ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਡੰਡੇ ਮਾਰੇ।
ਏਐੱਸਆਈ ਤਰਲੋਚਨ ਸਿੰਘ ਤੇ ਉਸ ਦੇ ਸਹਿਯੋਗੀ ਨੇ ਕਿਹਾ ਕਿ ਜਿਸ ਪੁਲਿਸ ਥਾਣਾ ਡਵੀਜ਼ਨ ਨੰਬਰ 4 ਦੇ ਕਰਮਚਾਰੀ ਨੇ ਸ਼ਰਾਬ ਪੀਤੀ ਹੋਈ ਸੀ ਉਸ ਨੇ ਉਨ੍ਹਾਂ ਨੂੰ ਸਟਾਰ ਤੇ ਵਰਦੀ ਉਤਰਵਾਉਣ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਨੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਉਨ੍ਹਾਂ ਨਾਲ ਬਦਸਲੂਕੀ ਕਰ ਰਿਹਾ ਹੈ ਪਰ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਖਿਲਾਫ ਥਾਣੇ ਵਿਚ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ।
ਇਹ ਵੀ ਪੜ੍ਹੋ : ਦਿੱਲੀ ਨੂੰ ਮਿਲਿਆ ਪਹਿਲਾ ਟਰਾਂਸਜੈਂਡਰ ਭਾਈਚਾਰੇ ਦਾ ਮੈਂਬਰ, AAP ਦੀ ਬੌਬੀ ਨੇ ਹਾਸਿਲ ਕੀਤੀ ਵੱਡੀ ਜਿੱਤ
ਸ਼ਰਾਬ ਦੇ ਨਸ਼ੇ ਵਿਚ ਧੁੱਤ ਪੁਲਿਸ ਮੁਲਾਜ਼ਮ ਗੁਰੂ ਨਾਨਕ ਮਿਸ਼ਨ ‘ਤੇ ਸਥਿਤ ਪੈਟਰੋਲ ਪੰਪ ‘ਤੇ ਹਵਾ ਭਰਵਾਉਣ ਲਈ ਗਿਆ ਸੀ ਪਰ ਉਥੇ ਪੰਪ ਦੇ ਮੁਲਾਜ਼ਮ ਨੇ ਹਵਾ ਨਾ ਹੋਣ ਦੀ ਗੱਲ ਕਹੀ। ਇਸ ‘ਤੇ ਪੁਲਿਸ ਵਾਲਾ ਚਿੜ੍ਹ ਗਿਆ ਤੇ ਗਾਲ੍ਹਾਂ ਕੱਢਣ ਲੱਗਾ। ਇਸ ‘ਤੇ ਪੈਟਰੋਲ ਪੰਪ ‘ਤੇ ਤਾਇਨਾਤ ਮੁਲਾਜ਼ਮਾਂ ਨੇ ਉਸ ਦੀ ਕੰਟਰੋਲ ਰੂਮ ‘ਤੇ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਮਿਲਦੇ ਹੀ ਪੀਸੀਆਰ-4 ਦੀ ਟੀਮ ਉਥੇ ਪਹੁੰਚੀ ਤੇ ਪੁਲਿਸ ਵਾਲਾ ਵੀ ਉਨ੍ਹਾਂ ਨਾਲ ਉਲਝ ਗਿਆ।
ਵੀਡੀਓ ਲਈ ਕਲਿੱਕ ਕਰੋ -: