ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੱਕ ਨਿੱਜੀ ਚੈਨਲ ਨੂੰ ਦੂਜਾ ਇੰਟਰਵਿਊ ਸਾਹਮਣੇ ਆਇਆ ਹੈ। ਪਹਿਲੇ ਇੰਟਰਵਿਊ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਮਰਡਰ ਕੇਸ ਨਾਲ ਜੁੜੇ ਕਈ ਹੈਰਾਨ ਕਰਨ ਵਾਲੇ ਖਉਲਾਸੇ ਕੀਤੇ ਸਨ। ਤਾਜ਼ਾ ਇੰਟਰਵਿਊ ਵਿੱਚ ਬਿਸ਼ਨੋਈ ਦਾ ਨਵਾਂ ਹੁਲੀਆ ਵੇਖਣ ਨੂੰ ਮਿਲ ਰਿਹਾ ਹੈ। ਬਿਸ਼ਨੋਈ ਨੇ ਕਿਹਾ ਕਿ ਅਸੀਂ ਮੂਸੇਵਾਲਾ ਦੇ ਪਿਤਾ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ। ਜੋ ਵੀ ਚਿੱਠੀ ਲਿਖੀ ਗਈ ਉਹ ਸਾਡੇ ਕਿਸੇ ਮੁੰਡੇ ਨੇ ਨਹੀਂ ਲਿਖੀ।
ਸਲਮਾਨ ਖਾਨ ਨੂੰ ਲੈ ਕੇ ਗੈਂਗਸਟਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਫੀ ਮੰਗਣੀ ਹੋਵੇਗੀ। ਉਹ ਸਾਡੇ ਮੰਦਰ ਵਿੱਚ ਜਾ ਕੇ ਮਾਫੀ ਮੰਗ ਲਏ। ਅਜੇ ਤਾਂ ਮੈਂ ਗੁੰਡਾ ਨਹੀਂ ਹਾਂ, ਪਰ ਸਲਮਾਨ ਖਾਨ ਨੂੰ ਮਾਰ ਕੇ ਗੁੰਡਾ ਬਣ ਜਾਵਾਂਗਾ। ਮੇਰੀ ਜ਼ਿੰਦਗੀ ਦਾ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਸੁਰੱਖਿਆ ਹਟਣ ‘ਤੇ ਸਲਮਾਨ ਖਾਨ ਦਾ ਕਤਲ ਕਰਾਂਗਾ। ਕਈ ਗਾਇਕਾਂ ਨਾਲ ਨਾਂ ਜੋੜੇ ਜਾਣ ‘ਤੇ ਬਿਸ਼ਨੋਈ ਨੇ ਕਿਹਾ ਕਿ ਮੈਂ ਮਨਕੀਰਤ ਔਲਖ ਨਾਲ ਸਿਰਫ ਕਾਲਜ ਵੇਲੇ ਇੱਕ-ਦੋ ਵਾਰ ਮਿਲਿਆ ਸੀ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਲਾਰੇਂਸ ਬਿਸ਼ਨੋਈ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਕੋਲ ਕੋਈ ਮੁੱਦਾ ਨਹੀਂ ਹੈ। ਉਸ ਦੀ ਆਪਣੀ ਦੁਕਾਨ ਹੈ, ਸਾਡੀ ਆਪਣੀ ਹੈ। ਮੂਸੇਵਾਲਾ ਦੇ ਤਲ ‘ਤੇ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਕਿਹਾ ਕਿ ਜੋ ਵੀ ਕੀਤਾ ਗੋਲਡੀ ਨੇ ਕੀਤਾ। ਅਮਰੀਕਾ ਵਿੱਚ ਗੋਲਡੀ ਬਰਾੜ ਦੇ ਫੜੇ ਜਾਣ ਦੀ ਗੱਲ ਸਹੀ ਨਹੀਂ ਹੈ। ਮੈਨੂੰ ਗੋਲਡੀ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਨਹੀਂ ਫੜਿਆ ਹੈ। ਮੈਨੂੰ ਇਹ ਜਾਣਕਾਰੀ ਨਹੀਂ ਹੈ ਕਿ ਗੋਲਡੀ ਅਜੇ ਕਿੱਥੇ ਹੈ।
ਜੇਲ੍ਹ ਵਿੱਚ ਗੈਂਗਵਾਰ ਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਅਣਬਣ ‘ਤੇ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਨੇ ਸਾਡੇ ਇੱਕ ਮੁੰਡੇ ਨੂੰ ਕੁੱਟਿਆ ਸੀ। ਇਸ ਤੋਂ ਬਾਅਦ ਵੀ ਅਸੀਂ ਸਬਰ ਰਖਿਆ ਅਤੇ ਕੁਝ ਨਹੀਂ ਕੀਤਾ, ਪਰ ਉਨ੍ਹਾਂ ਦੇ ਗੈਂਗ ਦੇ ਮੁੰਡਿਆਂ ਨੇ ਫਿਰ ਸਾਡੇ ਮੁੰਡੇ ਨੂੰ ਕੁੱਟ ਦਿੱਤਾ, ਉਹ ਖੁਦ ਹੀ ਲੜਨ ਆਏ ਸਨ। ਮੂਸੇਵਾਲਾ ਦੇ ਕਤਲ ਦੌਰਾਨ ਜੱਗੂ ਦੇ ਇਥੇ ਹੀ ਅਸੀਂ ਆਪਣੇ ਆਦਮੀ ਰੁਕਵਾਏ ਸਨ। ਜੱਗੂ ਪੰਜਾਬ ਪੁਲਿਸ ਨਾਲ ਮਿਲਿਆ ਸੀ। ਅਟਾਰੀ ਐਨਕਾਊਂਟਰ ਮਗਰੋਂ ਜੱਗੂ ਨਾਲ ਸਬੰਧ ਖਰਾਬ ਹੋ ਗਏ। ਡਰੱਗਸ ਦੇ ਧੰਦੇ ਨੂੰ ਲੈ ਕੇ ਅਸੀਂ ਜੱਗੂ ਨਾਲ ਸਹਿਮਤ ਨਹੀਂ ਹਾਂ। ਅਸੀਂ ਡਰੱਗਸ ਦੇ ਖਿਲਾਫ ਹਾਂ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਦਾ ਨੋਟਿਸ, ਬਲਾਤਕਾਰ ਪੀੜਤਾ ਦੀ ਮੰਗੀ ਜਾਣਕਾਰੀ, ਕਾਂਗਰਸ ਨਾਰਾਜ਼
ਜੇਲ੍ਹ ਤੋਂ ਫੋਨ ‘ਤੇ ਗੱਲ ਕਰਨ ‘ਤੇ ਬਿਸ਼ਨੋਈ ਨੇ ਕਿਹਾ ਕਿ ਕੰਧ ਰਾਹੀਂ ਅੰਦਰ ਫੋਨ ਸੁੱਟੇ ਜਾਂਦੇ ਹਨ। ਸਬੱਬ ਨਾਲ ਜਦੋਂ ਮੈਂ ਤੁਾਹਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਰਾਤ ਦਾ ਸਮਾਂ ਹੈ ਤੇ ਕੋਈ ਪੁਲਿਸ ਵਾਲਾ ਆਲੇ-ਦੁਆਲੇ ਨਹੀਂ ਹੈ। ਮੈਂ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹਾਂ, ਮੈਨੂੰ ਕਿਸੇ ਵੀ ਨੇਤਾ ਤੇ ਅਫਸਰ ਦੀ ਸਰਪ੍ਰਸਤੀ ਨਹੀਂ ਹੈ, ਅਸੀਂ ਪੁਲਿਸ ਨਾਲ ਲੜਨਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: