ਮੈਕਸੀਕੋ ਦੇ ਇਕ ਸਕੂਲ ਵਿਚ 14 ਸਾਲ ਦੇ ਵਿਦਿਆਰਥੀ ਨੂੰ ਉਸ ਦੇ ਦੋ ਸਾਥੀਆਂ ਨੇ ਕਲਾਸ ਰੂਮ ਵਿਚ ਜ਼ਿੰਦਾ ਸਾੜ ਦਿੱਤਾ। ਦੋਵੇਂ ਵਿਦਿਆਰਥੀਆਂ ਨੇ ਸਿਰਫ ਇਸ ਲਈ ਵਿਦਿਆਰਥੀ ਨੂੰ ਸਾੜ ਦਿੱਤਾ ਕਿਉਂਕਿ ਉਹ ਆਪਣੀ ਮਾਤ ਭਾਸ਼ਾ ਵਿਚ ਉਨ੍ਹਾਂ ਨਾਲ ਗੱਲ ਕਰ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਜੂਨ ਮਹੀਨੇ ਦੀ ਹੈ ਤੇ ਬੁਰੀ ਤਰ੍ਹਾਂ ਝੁਲਸਿਆ ਵਿਦਿਆਰਥੀ ਜੁਆਨ ਜਾਮੋਰਾਨੋ ਹੁਣ ਹਸਪਤਾਲ ਤੋਂ ਡਿਸਚਾਰਜ ਹੋ ਚੁੱਕਾ ਹੈ। ਜਾਮੋਰਾਨੋ ਦੇ ਪਰਿਵਾਰ ਨੇ ਦੱਸਿਆ ਕਿ ਕਲਾਸਰੂਮ ਵਿਚ ਦੋ ਵਿਦਿਆਰਥੀਆਂ ਨੇ ਉਸ ਦੀ ਸੀਟ ‘ਤੇ ਸ਼ਰਾਬ ਪਾ ਦਿੱਤੀ ਸੀ। ਜਦੋਂ ਉਹ ਆਪਣੀ ਸੀਟ ‘ਤੇ ਬੈਠਾ ਤਾਂ ਉਸ ਦੀ ਪੈਂਟ ਭਿੱਜ ਚੁੱਕੀ ਸੀ ਜਿਵੇਂ ਹੀ ਜਾਮੋਰਾਨੋ ਆਪਣੀ ਸੀਟ ਤੋਂ ਉਠਿਆ, ਦੋਵੇਂ ਵਿਦਿਆਰਥੀਆਂ ਨੇ ਉਸ ਨੂੰ ਸਾੜ ਦਿੱਤਾ।
ਜਾਮੋਰਾਨੋ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਡਾ ਬੇਟਾ ਕਈ ਹਫਤਿਆਂ ਤੋਂ ਸਕੂਲ ਵਿਚ ਨਸਲੀ ਟਿੱਪਣੀਆਂ ਝੇਲ ਰਿਹਾ ਸੀ। ਸਕੂਲ ਦੇ ਟੀਚਰ ਵੀ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਉਹ ਇਹ ਸੋਚਦੇ ਹਨ ਕਿ ਅਸੀਂ ਉਨ੍ਹਾਂ ਦੇ ਦਰਜੇ ਦੇ ਨਹੀਂ ਹਾਂ ਤੇ ਨਾ ਹੀ ਉਨ੍ਹਾਂ ਦੀ ਨਸਲ ਦੇ। ਹੁਣ ਪਰਿਵਾਰ ਨੇ ਸਕੂਲ ਅਧਿਕਾਰੀਆਂ ਤੇ ਜਾਮੋਰਾਨੋ ਨੂੰ ਸਾੜਨ ਵਾਲੇ ਵਿਦਿਆਰਥੀਆਂ ਖਿਲਾਫ ਕੇਸ ਫਾਈਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਜਾਮੋਰਾਨੋ ਓਟੋਮੀ ਭਾਈਚਾਰੇ ਤੋਂ ਹੈ। ਮੈਕਸੀਕੋ ਵਿਚ ਉਨ੍ਹਾਂ ਦੀ ਗਿਣਤੀ 3.5 ਲੱਖ ਹੈ। ਓਟੋਮੀ ਦੀ ਓਟੋਮੀ ਦੀ ਤਰ੍ਹਾਂ ਕਈ ਹੋਰ ਭਾਈਚਾਰੇ ਵੀ ਮੈਕਸੀਕੋ ਵਿਚ ਹਨ। ਜਾਮੋਰਾਨੋ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਓਟੋਮੀ ਬੋਲਦੇ ਹਾਂ। ਜਾਮੋਰਾਨੋ ਇਸ ਭਾਸ਼ਾ ਦਾ ਇਸਤੇਮਾਲ ਕਰਨਾ ਪਸੰਦ ਨਹੀਂ ਕਰਦਾ ਕਿਉਂਕਿ ਇਸ ਵਜ੍ਹਾ ਨਾਲ ਉਹ ਨਸਲੀ ਟਿੱਪਣੀਆਂ, ਸ਼ੋਸ਼ਣ ਤੇ ਬਦਤਮੀਜੀ ਦਾ ਸ਼ਿਕਾਰ ਹੁੰਦਾ ਹੈ।