ਤਾਲਿਬਾਨ ਨੇ ਦੇਸ਼ ਛੱਡ ਕੇ ਗਏ ਸਿੱਖਾਂ ਤੇ ਹਿੰਦੂਆਂ ਨੂੰ ਦੇਸ਼ ਵਾਪਸ ਪਰਤਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਦਾਅਵਾ ਕੀਤਾ ਹੈ ਕਿ ਸੁਰੱਖਿਆ ਦਾ ਸੰਕਟ ਟਲ ਗਿਆ ਹੈ। ਇਹ ਦਾਅਵਾ ਅਜਿਹਾ ਸਮੇਂ ਆਇਆ ਹੈ ਜਦੋਂ ਤਾਲਿਬਾਨੀ ਡਾਇਰੈਕਟਰ ਜਨਰਲ ਡਾ. ਮੁੱਲਾ ਅਬਦੁਲ ਵਾਸੀ ਨੇ ਅਫਗਾਨਿਸਤਾਨ ਵਿਚ ਹਿੰਦੂ ਤੇ ਸਿੱਖ ਕੌਂਸਲ ਦੇ ਕਈ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਵਾਸੀ ਨੇ ਕਾਬੁਲ ਵਿਚ ਹਿੰਦੂ ਤੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕੀਤੀ ਤੇ ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਦੇਸ਼ ਛੱਡ ਕੇ ਗਏ। ਸਾਰੇ ਭਾਰਤੀ ਤੇ ਸਿੱਖ ਨਾਗਰਿਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਪਰਤ ਆਉਣ ਕਿਉਂਕਿ ਦੇਸ਼ ਵਿਚ ਸੁਰੱਖਿਆ ਦੀ ਸਥਿਤੀ ਦੁਬਾਰਾ ਬਣਾ ਲਈ ਗਈ ਹੈ।
18 ਜੂਨ ਨੂੰ ਇਸਲਾਮਿਕ ਸਟੇਟ ਖੋਰਾਸਾਨ ਪ੍ਰੋਵਿੰਸ ਦੇ ਲੋਕਾਂ ਨੇ ਕਾਰਤੇ ਪਰਵਾਨ ਗੁਰਦੁਆਰਾ ‘ਤੇ ਕਾਬੁਲ ਵਿਚ ਹਮਲਾ ਕਰ ਦਿੱਤਾ ਸੀ। ਇਸ ਘਾਤਕ ਹਮਲੇ ਵਿਚ 2 ਲੋਕਾਂ ਦੀ ਜਾਨ ਗਈ ਸੀ। ਮਰਨ ਵਾਲਿਆਂ ਵਿਚ ਇੱਕ ਸਿੱਖ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਸੂਤਰਾਂ ਮੁਤਾਬਕ ਲਗਭਗ 25 ਤੋਂ 30 ਲੋਕ ਸਵੇਰ ਦੀ ਪ੍ਰਾਰਥਨਾ ਲਈ ਗੁਰਦੁਆਰੇ ਵਿਚ ਮੌਜੂਦ ਸੀ। ਜਦੋਂ ਹਮਲਾਵਰ ਕਾਰਤੇ ਪਰਵਾਨ ਗੁਰਦੁਆਰੇ ਵਿਚ ਵੜ ਗਏ ਸਨ। ਲਗਭਗ 10-15 ਲੋਕ ਭੱਜਣ ਵਿਚ ਸਫਲ ਰਹੇ ਪਰ ਗੁਰਦੁਆਰੇ ਦਾ ਗਾਰਡ, ਜਿਸ ਦਾ ਨਾਂ ਅਹਿਮਦ ਸੀ, ਉਸ ਨੂੰ ਹਤਿਆਰਿਆਂ ਨੇ ਮਾਰ ਦਿੱਤਾ ਸੀ।
ਪਿਛਲੇ ਸਾਲ ਅਕਤੂਬਰ ਵਿਚ 15-20 ਅੱਤਵਾਦੀ ਕਾਬੁਲ ਦੇ ਕਾਰਤੇ ਪਰਵਾਨ ਵਿਚ ਇਕ ਗੁਰਦੁਆਰੇ ਵਿਚ ਵੜ ਗਏ ਸਨ ਤੇ ਉੁਨ੍ਹਾਂ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਸੀ। ਮਾਰਚ 2020 ਵਿਚ ਕਾਬੁਲ ਦੇ ਗੁਰਦੁਆਰਾ ਸ੍ਰੀ ਗੁਰੂ ਹਰ ਰਾਏ ਸਾਹਿਬ ‘ਤੇ ਸ਼ਾਰਟ ਬਾਜ਼ਾਰ ਇਲਾਕੇ ਵਿਚ ਵੱਡਾ ਹਮਲਾ ਹੋਇਆ ਸੀ ਜਿਸ ਵਿਚ 27 ਸਿੱਖ ਮਾਰੇ ਗਏ ਸਨ ਤੇ ਕਈ ਜ਼ਖਮੀ ਹੋਏ ਸਨ। ਇਸ ਦਰਮਿਆਨ ਤਾਲਿਬਾਨ ਦੀ ਅਫਗਵਾਨ ਸਰਕਾਰ ਨੇ ਕਾਬੁਲ ਵਿਚ ਕਾਰਤੇ ਪਰਵਾਨ ਗੁਰਦੁਆਰੇ ਨੂੰ ਠੀਕ ਕਰਵਾਉਣ ਦਾ ਫੈਸਲਾ ਲਿਆ ਹੈ ਜਿਸ ਨੂੰ ਅੱਤਵਾਦੀ ਹਮਲੇ ਵਿਚ ਕਾਫੀ ਨੁਕਸਾਨ ਪਹੁੰਚਿਆ ਸੀ।