ਪੀ.ਐੱਮ. ਮੋਦੀ ਨੇ ਔਕਾਤ, ਹਿਟਲਰ, ਰਾਵਣ ਵਰਗੇ ਬਿਆਨਾਂ ਲਈ ਕਾਂਗਰਸ ‘ਤੇ ਪਲਟਵਾਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਵਿੱਚ ਗਾਲ੍ਹਾਂ ਕੱਢਣ ਦਾ ਕੰਪੀਟਿਸ਼ਨ ਹੈ। ਕੋਈ ਮੈਨੂੰ ਹਿਟਲਰ ਅਤੇ ਕੋਈ ਰਾਵਣ ਕਹਿੰਦਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਪਰਿਵਾਰ ਨੂੰ ਖੁਸ਼ ਰੱਖਣ ਲਈ ਖੜਗੇ ਨੇ ਮੈਨੂੰ ਰਾਵਣ ਕਿਹਾ ਸੀ।
ਦੱਸ ਦੇਈਏ ਕਿ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਕੁੱਲ 182 ਸੀਟਾਂ ਵਿੱਚੋਂ 89 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਪੜਾਅ ਦੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਪੀਐਮ ਮੋਦੀ ਨੇ ਅੱਜ ਕਲੋਲ ਵਿੱਚ ਆਯੋਜਿਤ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ।
ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਜੋ ਮੋਦੀ ਦਾ ਅਪਮਾਨ ਕੀਤਾ ਹੈ, ਉਹ ਤੁਹਾਡਾ ਅਪਮਾਨ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮੈਂ ਗੁਜਰਾਤ ਦਾ ਪੁੱਤਰ ਹਾਂ। ਜੋ ਗੁਣ ਤੁਸੀਂ ਮੈਨੂੰ ਦਿੱਤੇ ਹਨ, ਜੋ ਤਾਕਤ ਗੁਜਰਾਤ ਨੇ ਮੈਨੂੰ ਦਿੱਤੀ ਹੈ, ਜੋ ਗੁਣ ਗੁਜਰਾਤ ਨੇ ਦਿੱਤੇ ਹਨ, ਉਹ ਗੁਣ ਇਨ੍ਹਾਂ ਕਾਂਗਰਸੀਆਂ ਨੂੰ ਪਰੇਸ਼ਾਨ ਕਰ ਰਹੇ ਹਨ। ਪੀਐਮ ਮੋਦੀ ਨੇ ਰੈਲੀ ਵਿੱਚ ਕਿਹਾ ਕਿ ਜੇ ਤੁਹਾਡੀਆਂ ਪੰਜੇ ਉਂਗਲਾਂ ਘਿਓ ਵਿੱਚ ਹਨ ਤਾਂ ਇੱਕ ਉਂਗਲ ਨਾਲ ਕਮਲ ਦਾ ਬਟਨ ਦਬਾਓ।
ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਮ ਸੇਤੂ ਤੋਂ ਵੀ ਨਫ਼ਰਤ ਕਰਦੀ ਹੈ। ਕਾਂਗਰਸ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਖਰਾਬ ਕਰਨ ਲਈ ਮੁਕਾਬਲਾ ਚੱਲ ਰਿਹਾ ਹੈ ਕਿ ਕੌਣ ਸਭ ਤੋਂ ਵੱਧ ਗਾਲ੍ਹਾਂ ਕੱਢ ਸਕਦਾ ਹੈ। ਕੋਈ ਕਹਿੰਦਾ ਰਾਵਣ ਤੇ ਕੋਈ ਹਿਟਲਰ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਲੋਕਾਂ ਨੂੰ ਪਈਆਂ ਭਾਜੜਾਂ
ਪੀਐੱਮ ਮੋਦੀ ਨੇ ਕਿਹਾ ਕਿ ਮੈਂ ਖੜਗੇ ਜੀ ਦਾ ਸਨਮਾਨ ਕਰਦਾ ਹਾਂ। ਉਹ ਉਹੀ ਕਹਿਣਗੇ ਜੋ ਉਨ੍ਹਾਂ ਨੂੰ ਕਹਿਣ ਲਈ ਕਿਹਾ ਜਾਵੇਗਾ। ਕਾਂਗਰਸ ਪਾਰਟੀ ਨੂੰ ਇਹ ਨਹੀਂ ਪਤਾ ਕਿ ਇਹ ਰਾਮ ਭਗਤਾਂ ਦਾ ਗੁਜਰਾਤ ਹੈ। ਰਾਮ ਭਗਤਾਂ ਦੀ ਧਰਤੀ ‘ਤੇ ਮੋਦੀ ਜੀ ਨੂੰ 100 ਸਿਰਾਂ ਵਾਲਾ ਰਾਵਣ ਕਹਿਣ ਲਈ ਕਿਹਾ ਗਿਆ। ਜੇ ਉਹ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਤਾਂ ਉਹ ਕਦੇ ਵੀ ਇਸ ਪੱਧਰ ਤੱਕ ਨਾ ਜਾਂਦੇ। ਉਹ ਲੋਕਤੰਤਰ ਵਿੱਚ ਨਹੀਂ ਸਗੋਂ ਇੱਕ ਪਰਿਵਾਰ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਉਸ ਇੱਕ ਪਰਿਵਾਰ ਨੂੰ ਖੁਸ਼ ਕਰਨ ਲਈ ਕੁਝ ਵੀ ਕਰ ਸਕਦੇ ਹਨ ਅਤੇ ਉਹ ਪਰਿਵਾਰ ਉਨ੍ਹਾਂ ਲਈ ਸਭ ਕੁਝ ਹੈ, ਲੋਕਤੰਤਰ ਨਹੀਂ।
ਵੀਡੀਓ ਲਈ ਕਲਿੱਕ ਕਰੋ -: