ਲੰਡਨ : ਬਰਤਾਨੀਆ ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੇਸ਼ ਦੇ ਮੰਤਰੀਆਂ ਨੂੰ ਪੱਤਰ ਲਿਖ ਕੇ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ ਵਾਧੇ ’ਤੇ ‘ਤੁਰੰਤ ਕਾਰਵਾਈ’ ਕਰਨ ਦੀ ਅਪੀਲ ਕੀਤੀ ਹੈ।
ਆਲ-ਪਾਰਟੀ ਪਾਰਲੀਮੈਂਟਰੀ ਗਰੁੱਪ ਆਨ ਬ੍ਰਿਟਿਸ਼ ਸਿੱਖਸ (ਏ.ਪੀ.ਪੀ.ਜੀ.) ਦੀ ਪ੍ਰਧਾਨ ਅਤੇ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਗਿੱਲ ਨੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਕਮਿਊਨਿਟੀ ਅਫੇਅਰਜ਼ ਮੰਤਰੀ ਸਾਈਮਨ ਕਲਾਰਕ ਨੂੰ ਮਾਰਚ 2022 ਨੂੰ ਖਤਮ ਹੋਏ ਸਾਲ ਦੌਰਾਨ ਨਫਰਤੀ ਅਪਰਾਧਾਂ ‘ਤੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ।
ਇਹ ਵੀ ਪੜ੍ਹੋ : ਗੁੰਮਸ਼ੁਦਾ ਹੋਏ ਸਾਂਸਦ ਸੰਨੀ ਦਿਓਲ ਲੱਭੇ! ਮਨਾਲੀ ਦੇ ਵਿਕਾਸ ਲਈ BDO ਓਸ਼ਿਨ ਸ਼ਰਮਾ ਨਾਲ ਕੀਤੀ ਮੁਲਾਕਾਤ
ਉਨ੍ਹਾਂ ਨੇ ਲਿਖਿਆ ਕਿ ਮੈਂ ਇਨ੍ਹਾਂ ਨਵੇਂ ਅੰਕੜਿਆਂ ਤੋਂ ਬਹੁਤ ਚਿੰਤ ਹਾਂ। 2021-22 ਵਿਚ ਸਿੱਖਾਂ ਖਿਲਾਫ 301 ਨਫਰਤੀ ਅਪਰਾਧ ਦਰਜ ਕੀਤੇ ਗਏ ਜੋ 2020 ਵਿਚ ਹੋਏ ਨਫਰਤੀ ਅਪਰਾਧਾਂ ਦੇ 112 ਮਾਮਲਿਆਂ ਤੋਂ ਵਧ ਹੈ।
ਗਿੱਲ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਮੈਂ ਤੁਹਾਨੂੰ ਇਹ ਕਹਿਣ ਲਈ ਚਿੱਠੀ ਲਿਖ ਰਹੀ ਹਾਂ ਕਿ ਤੁਸੀਂ ਸਿੱਖ ਵਿਰੋਧੀ ਨਫਰਤੀ ਅਪਰਾਧਾਂ ਵਿਚ ਵਾਧੇ ਨੂੰ ਰੋਕਣ ਲਈ ਤਤਕਾਲ ਕਾਰਵਾਈ ਕਰੋ ਤੇ ਏਪੀਪੀਜੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਕੇ ਸਿੱਖ ਭਾਈਚਾਰੇ ਦੀ ਰੱਖਿਆ ਕਰੋ।
ਵੀਡੀਓ ਲਈ ਕਲਿੱਕ ਕਰੋ -: