ਰੂਸ ਨੇ ਯੂਕਰੇਨ ਖਿਲਾਫ ਜੰਗ ਛੇੜੀ ਹੋਈ ਹੈ। ਰੂਸੀ ਫੌਜ ਲਗਾਤਾਰ ਯੂਕਰੇਨ ਵਿੱਚ ਹਮਲੇ ਕਰ ਰਹੀ ਹੈ। ਯੂਕਰੇਨ ਦੇ ਲਕ ਉਥੋਂ ਬਾਹਰ ਭੱਜ ਰਹੇ ਹਨ। ਉਥੇ ਹੀ ਬ੍ਰਿਟੇਨ ਦੇ ਰਹਿਣ ਵਾਲੇ ਮਾਈਲਸ ਰੂਟਲੇਜ ਨੂੰ ਦੁਨੀਆ ਘੁੰਮਣ ਦਾ ਕਾਫੀ ਸ਼ੌਕ ਹੈ ਪਰ ਅਕਸਰ ਉਹ ਜਿਸ ਜਗ੍ਹਾ ‘ਤੇ ਘੁੰਮਣ ਜਾਂਦੇ ਹਨ, ਉਥੇ ਤਬਾਹੀ ਮਚ ਜਾਂਦੀ ਹੈ। ਉਨ੍ਹਾਂ ਨੂੰ ਤਬਾਹੀਆਂ ਵਾਲੀਆਂ ਥਾਵਾਂ ‘ਤੇ ਘੁੰਮਣ ਦਾ ਸ਼ੌਂਕ ਹੈ। ਫਿਲਹਾਲ ਇਹ ਜਨਾਬ ਯੂਕਰੇਨ ਘੁੰਮਣ ਪਹੁੰਚੇ ਹੋਏ ਹਨ।
ਯੂਕਰੇਨ ਟਰਿੱਪ ਸ਼ੁਰੂ ਕੀਤਾ ਕਿ ਰੂਸ ਨੇ ਉਥੇ ਹਮਲਾ ਕਰ ਦਿੱਤਾ। ਜੰਗ ਜਾਰੀ ਹੋਣ ਦੇ ਬਾਵਜੂਦ ਮਾਈਵਸ ਨੂੰ ਯੂਕਰੇਨ ਵਿੱਚ ਐਂਟਰੀ ਮਿਲ ਗਈ। ਉਥੇ ਮਾਈਲਸ ਨੇ ਟਵੱਟਰ ‘ਤੇ ਇੱਕ ਤਸਵੀਰ ਪੋਸਟ ਕਰਕੇ ਆਪਣੇ ਯੂਕਰੇਨ ਹਾਲੀਡੇ ਦੀ ਖਬਰ ਦੋਸਤਾਂ ਨੂੰ ਦਿੱਤੀ ਸੀ।
ਉਨ੍ਹਾਂ ਲਿਖਿਆ ਸੀ ਕਿ ਪੋਲੈਂਡ ਤੋਂ ਕੀਵ ਤੱਕ ਦੀ ਯਾਤਰਾ ਨੂੰ ਉਨ੍ਹਾਂ ਨੇ ਸਿਰਫ਼ 600 ਰੁਪਏ ਵਿੱਚ ਪੂਰਾ ਕੀਤਾ ਹੈ। ਮਾਈਲਸ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਲੰਦਨ ਤੇ ਬਰਮਿੰਘਮ ਤੋਂ ਕੀਵ ਹੁਣ ਵੀ ਜ਼ਿਆਦਾ ਸੁਰੱਖਿਅਤ ਹੈ ਕਿਉਂਕਿ ਮੈਂ ਬਰਮਿੰਘਮ ਤੋਂ ਹਾਂ ਇਸ ਲਈ ਇਹ ਕਹਿ ਸਕਦਾ ਹਾਂ।
ਮਾਈਲਸ ਨੇ ਦੱਸਿਆ ਕਿ ਡੋਨੇਸਕ ਪਹੁੰਚਣ ‘ਤੇ ਯੂਕਰੇਨ ਦੇ ਫੌਜੀਆਂ ਨੇ ਉਸ ਨੂੰ ਫੌਜ ਦੀ ਵਰਦੀ ਦਿੱਤੀ ਤੇ ਪੁਤਿਨ ਦਾ ਮਾਸਕ ਵੀ ਦਿੱਤਾ, ਜਿਸ ਨੂੰ ਪਹਿਣ ਕੇ ਉਸ ਨੇ ਰੂਸ ਖਿਲਾਫ ਰੌਲਾ ਪਾਇਆ। ਹਾਲਾਂਕਿ ਮਾਈਲਸ ਦੀ ਇਸ ਯਾਤਰਾ ਦੀ ਆਲੋਚਨਾ ਵੀ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉਂਝ ਇਸ ਤੋਂ ਪਹਿਲਾਂ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਵੇਲੇ ਵੀ ਮਾਈਲਸ ਉਥੇ ਘੁੰਮਣ ਗਏ ਸਨ ਤੇ ਉਸ ਤੋਂ ਪਹਿਲਾਂ ਜਦੋਂ ਸੂਡਾਨ ਵਿੱਚ ਸਿਵਲ ਵਾਰ ਚੱਲ ਰਹੀ ਸੀ, ਉਦੋਂ ਵੀ ਉਹ ਉਥੇ ਹੀ ਸਨ। ਉੰਝ ਇਨ੍ਹਾਂ ਦਾ ਰਿਕਾਰਡ ਦੇਖ ਕੇ ਕੋਈ ਸ਼ਾਇਦ ਹੀ ਅਗਲੀ ਵਾਰ ਇਨ੍ਹਾਂ ਨੂੰ ਆਪਣੇ ਦੇਸ਼ ਬੁਲਾਉਣ ਦਾ ਚਾਹਵਾਨ ਹੋਵੇਗਾ।