ਯੂ. ਕੇ., ਦੁਬਈ ਸਣੇ ਕਈ ਦੇਸ਼ਾਂ ਨੇ ਭਾਰਤੀ ਲੋਕਾਂ ਲਈ ਕੁਝ ਸ਼ਰਤਾਂ ਤੇ ਨਿਯਮਾਂ ਨਾਲ ਯਾਤਰਾ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਪੜ੍ਹੋ ਇਹ ਸਾਰੀਆਂ ਗਾਈਡਲਾਈਜ਼ :
ਫਰਾਂਸ : ਜਿਨ੍ਹਾਂ ਭਾਰਤੀਆਂ ਨੇ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ, ਉਨ੍ਹਾਂ ਲਈ ਫਰਾਂਸ ਦੇ ਦਰਵਾਜ਼ੇ ਖੁੱਲ੍ਹੇ ਹਨ। ਚੰਗੀ ਗੱਲ ਇਹ ਵੀ ਹੈ ਕਿ ਫਰਾਂਸ ਨੇ ਕੋਵਿਡਸ਼ੀਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਤੋਂ ਹੀ C-Type ਵੀਜ਼ਾ ਰੱਖਣ ਵਾਲੇ ਯਾਤਰੀ ਤੁਰੰਤ ਯਾਤਰਾ ਕਰ ਸਕਦੇ ਹਨ ਅਤੇ ਸਾਰੀਆਂ ਕੈਟਾਗਿਰੀਆਂ ਲਈ ਨਵੇਂ ਸਿਰੇ ਤੋਂ ਵੀਜ਼ਾ ਜਾਰੀ ਹੋਣਾ ਵੀ ਸ਼ੁਰੂ ਹੋ ਗਿਆ ਹੈ।
ਸਵਿਟਜ਼ਰਲੈਂਡ : ਪੂਰੀ ਤਰ੍ਹਾਂ ਤੋਂ ਵੈਕਸੀਨੇਟ ਭਾਰਤੀ ਹੀ ਸਵਿਟਜ਼ਰਲੈਂਡ ਦੀ ਯਾਤਰਾ ਕਰ ਸਕਦੇ ਹਨ। ਉਨ੍ਹਾਂ ਨੂੰ ਬੋਰਡਿੰਗ ਤੋਂ 72 ਘੰਟੇ ਪਹਿਲਾਂ ਦੀ ਵੈਲਿਡ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ ਤੇ ਐਂਟਰੀ ਦੇ 4 ਤੋਂ 7 ਦਿਨ ਦੇ ਵਿਚ ਇੱਕ ਹੋਰ ਟੈਸਟ ਕਰਾਉਣਾ ਹੋਵੇਗਾ।
ਥਾਈਲੈਂਡ : ਜਿਨ੍ਹਾਂ ਭਾਰਤੀਆਂ ਨੇ ਵੈਕਸੀਨ ਲੈ ਲਈ ਹੈ ਤੇ ਉਹ ਵੀ ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਹੈ, ਦੋਵੇਂ ਹੀ ਥਾਈਲੈਂਡ ਦੀ ਯਾਤਰਾ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਟੈਸਟਿੰਗ ਤੇ ਕੁਆਰੰਟਾਈਨ ਲਈ ਵੱਖ-ਵੱਖ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ।
ਦੁਬਈ : ਭਾਰਤ ਦੇ ਸਾਰੇ ਦੁਬਈ ਵੀਜ਼ਾ ਹੋਲਡਰ ਦੁਬਈ ਦੀ ਯਾਤਰਾ ਕਰ ਸਕਦੇ ਹਨ। ਇਸ ਵਿਚ ਸ਼ਾਰਟ ਸਟੇਅ ਟੂਰਿਸਟ ਵੀਜ਼ਾ ਤੇ ਇੰਪਲਾਇਮੈਂਟ ਵੀਜ਼ਾ ਵਾਲੇ ਲੋਕ ਵੀ ਸ਼ਾਮਲ ਹਨ। ਦੁਬਈ ਜਾਣ ਲਈ ਵੈਕਸੀਨੇਸ਼ਨ ਜ਼ਰੂਰੀ ਨਹੀਂ ਹੈ।
ਮਾਲਦੀਵ : 26 ਜੁਲਾਈ 2021 ਤੋਂ ਜਿਨ੍ਹਾਂ ਟਾਪੂਆਂ ‘ਤੇ ਲੋਕ ਰਹਿੰਦੇ ਹਨ ਉਥੇ ਵੀ ਭਾਰਤੀਆਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਟਾਪੂਆਂ ‘ਤੇ ਜਾਣ ਲਈ ਉਨ੍ਹਾਂ ਨੂੰ ਵੈਕਸੀਨੇਸ਼ਨ ਸਰਟੀਫਿਕੇਟ ਅਤੇ ਨੈਗੇਟਿਵ ਆਰ. ਟੀ. ਪੀ. ਸੀ. ਆਰ. ਰਿਪੋਰਟ ਦਿਖਾਉਣੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਯੂ. ਕੇ. : ਭਾਰਤ ਦੇ ਸਾਰੇ ਯਾਤਰੀ ਯੂ. ਕੇ. ਦੀ ਯਾਤਰਾ ਕਰ ਸਕਦੇ ਹਨ ਭਾਵੇਂ ਉਨ੍ਹਾਂ ਨੇ ਵੈਕਸੀਨੇਸ਼ਨ ਕਰਵਾਇਆ ਹੈ ਜਾਂ ਨਹੀਂ। 22 ਨਵੰਬਰ 2021 ਤੋਂ ਵੈਕਸੀਨੇਸ਼ਨ ਸਟੇਟਸ ਦੇ ਆਧਾਰ ‘ਤੇ ਭਾਰਤੀ ਲਈ ਟੈਸਟਿੰਗ ਤੇ ਕੁਆਰੰਟਾਈਨ ਨਿਯਮ ਬਦਲ ਜਾਣਗੇ।
ਸ਼੍ਰੀਲੰਕਾ : ਸਾਰੇ ਭਾਰਤੀ ਸ਼੍ਰੀਲੰਕਾ ਜਾ ਸਕਦੇ ਹਨ। ਵੈਕਸੀਨੇਟ ਯਾਤਰੀਆਂ ਨੂੰ ਪਹੁੰਚਣ ਤੋਂ ਬਾਅਦ ਨਾ ਤਾਂ ਟੈਸਟ ਕਰਾਉਣਾ ਹੋਵੇਗਾ ਤੇ ਨਾ ਹੀ ਕੁਆਰੰਟਾਈਨ ਹੋਣਾ ਪਵੇਗਾ। ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ, ਉਨ੍ਹਾਂ ਨੂੰ ਪਹੁੰਚਣ ਤੋਂ ਬਾਅਦ ਦੋ ਟੈਸਟ ਕਰਾਉਣੇ ਹੋਣਗੇ ਤੇ 14 ਦਿਨਾਂ ਲਈ ਕੁਆਰੰਟਾਈਨ ਹੋਣਾ ਪਵੇਗਾ।