ਜਲੰਧਰ ਵਿੱਚ ਚੋਰ ਹੁਣ ਬਜ਼ੁਰਗ ਲੋਕਾਂ ਦੇ ਘਰਾਂ ਨੂੰ ਵੀ ਨਹੀਂ ਬਖਸ਼ ਰਹੇ। ਚੋਰਾਂ ਨੇ ਸ਼ਿਵ ਨਗਰ ‘ਚ ਰਹਿਣ ਵਾਲੀ ਬਜ਼ੁਰਗ ਮਹਿਲਾ ਦੇ ਘਰ ਨੂੰ ਨਿਸ਼ਾਨਾ ਬਣਾਇਆ। ਬਜ਼ੁਰਗ ਮਹਿਲਾ ਦੇ ਘਰ ਚ ਰੱਖੇ ਪੈਨਸ਼ਨ ਦੇ 5000 ਰੁਪਏ ਲੈ ਕੇ ਚੋਰ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਘਰ ਵਿੱਚ ਔਰਤਾਂ ਤੋਂ ਇਲਾਵਾ 3 ਛੋਟੇ ਬੱਚੇ ਹਨ। ਉੱਥੇ ਕਮਾਈ ਕਰਨ ਵਾਲਾ ਕੋਈ ਨਹੀਂ ਹੈ। ਔਰਤਾਂ ਨੇ ਰੋਂਦੇ ਹੋਏ ਦੱਸਿਆ ਕਿ ਪੈਨਸ਼ਨ ਦੇ ਪੈਸੇ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲ ਰਿਹਾ ਹੈ।
ਘਰ ਦੀ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਰਾਤ 12 ਵਜੇ ਤੋਂ ਪਹਿਲਾਂ ਸੌਂ ਗਈ ਸੀ। ਉਸ ਦੇ ਘਰ ਦੇ ਨਾਲ ਹੀ ਨਵੇਂ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਚੋਰ ਤੜਕੇ 4 ਵਜੇ ਉਨ੍ਹਾਂ ਦੇ ਘਰ ਵਾਲੇ ਪਾਸੇ ਦੇ ਮਕਾਨ ਦੀ ਛੱਤ ਰਾਹੀਂ ਦਾਖਲ ਹੋਏ। ਉਨ੍ਹਾਂ ਘਰੋਂ ਨਕਦੀ ਅਤੇ ਇਨਵਰਟਰ ਦੀ ਬੈਟਰੀ ਤੋਂ ਇਲਾਵਾ ਕੁਝ ਵੀ ਚੋਰੀ ਨਹੀਂ ਕੀਤਾ। ਚੋਰੀ ਦੀ ਘਟਨਾ ਤੋਂ ਬਾਅਦ ਸਵੇਰੇ 6 ਵਜੇ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਬਠਿੰਡਾ ‘ਚ ਬੰਬੀਹਾ ਗਰੁੱਪ ਦਾ ਮੈਂਬਰ ਗ੍ਰਿਫਤਾਰ, 2 ਨਜਾਇਜ਼ ਪਿਸਤੌਲ ਤੇ 4 ਜਿੰਦਾ ਕਾਰਤੂਸ ਬਰਾਮਦ
ਘਟਨਾ ਦੀ ਸੂਚਨਾ ਮਿਲਣ ਦੇ ਕਰੀਬ 4 ਘੰਟੇ ਬਾਅਦ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਦੂਜੇ ਪਾਸੇ ਇਲਾਕੇ ਦੇ ਕੌਂਸਲਰ ਜਗਦੀਸ਼ ਰਾਏ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜ਼ਿਆਦਾਤਰ ਪ੍ਰਵਾਸੀ ਰਹਿੰਦੇ ਹਨ। ਇੱਥੇ ਨਸ਼ੇ ਦਾ ਕਾਰੋਬਾਰ ਹੁੰਦਾ ਹੈ। ਨਸ਼ੇ ਖਰੀਦਣ ਲਈ ਉਹ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ- ਮੈਂ ਇਸ ਸਬੰਧੀ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ।
ਵੀਡੀਓ ਲਈ ਕਲਿੱਕ ਕਰੋ -: